ਗੂਗਲ ਪਲੇਅ ਸਟੋਰ ’ਤੇ ਆਇਆ ਸ਼ਾਓਮੀ ਦਾ ਪੇਮੈਂਟ ਐਪ, ਜਾਣੋ ਕੀ ਹੈ ਖਾਸ

10/26/2019 4:14:08 PM

ਗੈਜੇਟ ਡੈਸਕ– ਸ਼ਾਓਮੀ ਦਾ ਪੇਮੈਂਟ ਐਪ  Mi Pay ਪਲੇਅ ਸਟੋਰ ’ਤੇ ਉਪਲੱਬਧ ਹੋ ਗਿਆ ਹੈ। ਸ਼ੁਰੂਆਤ ’ਚ ਇਹ ਸ਼ਾਓਮੀ ਫੋਨ ’ਚ ਪ੍ਰੀ-ਲੋਡਿਡ ਆਉਂਦਾ ਸੀ। ਪਲੇਅ ਸਟੋਰ ’ਤੇ ਉਪਲੱਬਧ ਹੋਣ ਨਾਲ ਹੁਣ ਸ਼ਾਓਮੀ ਸਮਾਰਟਫੋਨ ਨਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਵੀ ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਣਗੇ। ਇਹ ਯੂ.ਪੀ.ਆਈ. ਬੇਸਡ ਪੇਮੈਂਟ ਐਪ ਹੈ। ਇਸ ਰਾਹੀਂ ਯੂਜ਼ਰ ਪੈਸੇ ਟ੍ਰਾਂਸਫਰ ਕਰਨ ਦੇ ਨਾਲ ਹੀ ਰੀਚਾਰਜ ਅਤੇ ਬਿੱਲ ਪੇਮੈਂਟ ਵਰਗੇ ਕੰਮ ਕਰ ਸਕਣਗੇ। ਸ਼ਾਓਮੀ ਨੇ  Mi Pay ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਸਾਂਝੇਦਾਰੀ ’ਚ ਤਿਆਰ ਕੀਤਾ ਹੈ। 

ਦੂਜੇ ਪੇਮੈਂਟ ਐਪਸ ਨੂੰ ਦੇਵੇਗਾ ਟੱਕਰ
ਸ਼ਾਓਮੀ  Mi Pay ਇੰਡਸਟਰੀ ’ਚ ਪਹਿਲਾ ਤੋਂ ਮੌਜੂਦ ਗੂਗਲ ਪੇਅ, ਪੇਟੀਐੱਮ, ਫੋਨ ਪੇਅ ਪੇਮੈਂਟ ਐਪਸ ਨੂੰ ਸਖਤ ਟੱਕਰ ਦੇ ਸਕਦਾ ਹੈ। ਯੂਜ਼ਰ ਮੀ ਪੇਅ ਨੂੰ ਯੂ.ਪੀ.ਆਈ. ਰਾਹੀਂ ਆਪਣੇ ਮੌਜੂਦਾ ਬੈਂਕ ਅਕਾਊਂਟ ਨਾਲ ਲਿੰਕ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਮੋਬਾਇਲ ਪੇਮੈਂਟ ਕਰਨ ਦੀ ਸਹੂਲਤ ਮਿਲ ਜਾਂਦੀ ਹੈ। ਇਹ ਬਿਲਕੁਲ ਗੂਗਲ ਪੇਅ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਮੀ ਐਪ ਰਾਹੀਂ ਯੂਜ਼ਰ ਯੂ.ਪੀ.ਆਈ. ਆਈ.ਡੀ. ਜਾਂ ਬੈਂਕ ਅਕਾਊਂਟ ਨੰਬਰ ’ਚ ਪੈਸੇ ਮੰਗਵਾ ਅਤੇ ਭੇਜ ਸਕਦੇ ਹਨ। 

 

QR ਕੋਡ ਕਰ ਸਕਣਗੇ ਜਨਰੇਟ
ਮੀ ਐਪ ’ਚ ਸ਼ਾਓਮੀ ਨੇ ਯੂ.ਪੀ.ਆਈ. ਪੇਮੈਂਟ ਅਕਸੈਪਟ ਕਰਨ ਵਾਲੇ ਆਫਲਾਈਨ ਸਟੋਰਾਂ ਲਈ ਵੀ ਸਪੋਰਟ ਦਿੱਤਾ ਹੈ। ਯੂਜ਼ਰ ਇਥੇ ਆਸਾਨੀ ਨਾਲ ਆਪਣੇ ਯੂਟਿਲਿਟੀ ਬਿੱਲਸ ਭਰ ਸਕਦੇ ਹਨ। ਇਹ ਐਪ ਟ੍ਰਾਂਜੈਕਸ਼ਨ ਹਿਸਟਰੀ ਵੀ ਦੱਸਦਾ ਹੈ। ਪੇਮੈਂਟ ਨੂੰ ਸਕਿਓਰ ਕਰਨ ਲਈ QR ਕੋਡ ਵੀ ਜਨਰੇਟ ਕਰ ਸਕਦੇ ਹੋ। 

ਐਂਡਰਾਇਡ 4.2 ਅਤੇ ਉਪਰ ਦੇ ਵਰਜ਼ਨ ’ਤੇ ਕਰੇਗਾ ਕੰਮ
ਕੰਪਨੀ ਨੇ ਭਾਰਤ ’ਚ ਇਸ ਐਪ ਨੂੰ ਮਾਰਚ 2019 ’ਚ ਲਾਂਚ ਕੀਤਾ ਸੀ। ਸ਼ੁਰੂਆਤ ’ਚ ਇਹ ਐਪ MIUI 10 ਆਪਰੇਟਿੰਗ ਸਿਸਟਮ ਨੂੰ ਦਿੱਤਾ ਜਾ ਰਿਹਾ ਹੈ। ਯੂਜ਼ਰਜ਼ ਨੂੰ ਸ਼ਾਓਮੀ  Mi Pay ਦਾ ਕਾਫੀ ਇੰਤਜ਼ਾਰ ਸੀ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਸ਼ਾਓਮੀ ਨੇ ਇਸ ਨੂੰ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਕਰਵਾ ਦਿੱਤਾ ਹੈ। ਇਹ ਐਪ ਐਂਡਰਾਇਡ 4.2 ਅਤੇ ਉਸ ਤੋਂ ਉਪਰ ਦੇ ਵਰਜ਼ਨ ’ਤੇ ਇੰਸਟਾਲ ਕੀਤਾ ਜਾ ਸਕਦਾ ਹੈ।