ਸ਼ਾਓਮੀ ਲਿਆ ਰਿਹੈ ਇਨਬਿਲਟ ਈਅਰਫੋਨ ਵਾਲਾ ਸਮਾਰਟਫੋਨ, ਪੇਟੈਂਟ ਆਇਆ ਸਾਹਮਣੇ

07/29/2020 11:55:23 PM

ਗੈਜੇਟ ਡੈਸਕ—ਸ਼ਾਓਮੀ ਆਮਤੌਰ 'ਤੇ ਇਨੋਵੇਸ਼ਨ 'ਤੇ ਧਿਆਨ ਦਿੰਦੀ ਹੈ। ਸ਼ਾਓਮੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਗਾਹਕ ਨੂੰ ਘੱਟ ਕੀਮਤ 'ਤੇ ਸਮਾਰਟਫੋਨ ਦੇਣ ਦੀ ਰਹਿੰਦੀ ਹੈ ਪਰ ਹੁਣ ਕੰਪਨੀ ਇਨੋਵੇਸ਼ਨ 'ਤੇ ਕੰਮ ਕਰਨ ਲੱਗੀ ਹੈ। ਇਸ ਦਾ ਤਾਜ਼ਾ ਉਦਾਹਰਣ ਇਕ ਪੇਟੈਂਟ ਤੋਂ ਮਿਲਦਾ ਹੈ। ਸ਼ਾਓਮੀ ਦੇ ਇਕ ਸਮਾਰਟਫੋਨ ਦਾ ਪੇਟੈਂਟ ਸਾਹਮਣੇ ਆਇਆ ਹੈ ਜਿਸ ਦੇ ਮੁਤਾਬਕ ਸਮਾਰਟਫੋਨ 'ਚ ਹੀ ਇਨਬਿਲਟ ਈਅਰਫੋਨ ਮਿਲੇਗਾ। ਭਾਵ ਈਅਰਫੋਨ ਨੂੰ ਤੁਹਾਨੂੰ ਵੱਖ ਤੋਂ ਲੈ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਫੋਨ 'ਚ ਹੀ ਰੱਖ ਸਕਦੇ ਹੋ।

ਸਾਹਮਣੇ ਆਏ ਪੇਟੈਂਟ ਮੁਤਾਬਕ ਫੋਨ ਦੇ ਟਾਪ 'ਤੇ ਈਅਰਬਡਸ ਲਈ ਜਿਹੜੀ ਜਗ੍ਹਾ ਹੋਵੇਗੀ ਜਿਨ੍ਹਾਂ ਤੋਂ ਕਮਾਂਡ ਦੇਣ 'ਤੇ ਬਡਸ ਬਾਹਰ ਨਿਕਲਣਗੇ। ਇਸ ਤੋਂ ਇਲਾਵਾ ਇਸ ਫੋਨ 'ਚ ਨਾ ਨੌਚ ਹੈ ਅਤੇ ਨਾ ਹੀ ਪੰਚਹੋਲ ਡਿਸਪਲੇਅ ਹੈ ਅਤੇ ਨਾ ਹੀ ਪਾਪ ਅਪ ਸੈਲਫੀ ਕੈਮਰਾ ਹੈ। ਫੋਨ ਦੀ ਡਿਸਪਲੇਅ 'ਚ ਹੀ ਕੈਮਰਾ ਹੈ। ਪੇਟੈਂਟ ਦੇਖਣ 'ਤੇ ਤੁਹਾਨੂੰ ਫੋਨ ਦੇ ਠੀਕ ਉੱਤੇ ਦੋ ਸੁਰਾਖ ਮਿਲਣਗੇ ਜਿਨ੍ਹਾਂ 'ਚ ਈਅਰਬਡਸ ਨੂੰ ਰੱਖਿਆ ਜਾਵੇਗਾ।  ਇਹ ਕਾਫੀ ਹੱਦ ਤੱਕ ਸੈਮਸੰਗ ਗਲੈਕਸੀ ਨੋਟ ਸੀਰੀਜ਼ ਦੇ ਐੱਸ ਪੈੱਨ ਦੀ ਤਰ੍ਹਾਂ ਹੈ। ਹੋ ਸਕਦਾ ਹੈ ਕਿ ਫੋਨ 'ਚ ਈਅਰਬਡਸ ਨੇੜੇ ਹੀ ਇਕ ਬਟਨ ਮਿਲੇ ਜਿਸ ਨੂੰ ਬਦਾਉਣ 'ਤੇ ਈਅਰਬਡਸ ਬਾਹਰ ਆ ਜਾਣ।

ਵੈਸੇ ਇਸ ਡਿਜ਼ਾਈਨ ਨਾਲ ਇਕ ਨੁਕਸਾਨ ਵੀ ਹੈ ਅਤੇ ਇਹ ਹੈ ਕਿ ਅਜਿਹੇ ਫੋਨ ਪੂਰੀ ਤਰ੍ਹਾਂ ਨਾਲ ਵਾਟਰਪਰੂਫ ਨਹੀਂ ਹੋ ਸਕਦੇ। ਅਜਿਹੇ 'ਚ ਇਨ੍ਹਾਂ ਨੂੰ ਆਈ.ਪੀ. ਰੇਟਿੰਗ ਨਹੀਂ ਮਿਲੇਗੀ। ਇਸ ਤੋਂ ਇਲਾਵਾ ਕਿਸੇ ਈਅਰਬਡਸ ਦੀ ਮੋਟਾਈ ਠੀਕ-ਠਾਕ ਹੁੰਦੀ ਹੈ। ਅਜਿਹੇ 'ਚ ਇਨਬਿਲਟ ਈਅਰਫੋਨ ਵਾਲਾ ਸਮਾਰਟਫੋਨ ਮੋਟਾ ਹੋਵੇਗਾ ਅਤੇ ਜੇਕਰ ਕੰਪਨੀ ਫੋਨ ਨੂੰ ਸਲਿਮ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਬਡਸ ਪਤਲੇ ਹੋ ਜਾਣਗੇ ਜਿਨ੍ਹਾਂ ਨੂੰ ਇਸਤੇਮਾਲ ਕਰਨਾ ਮੁਸ਼ਕਲ ਹੋ ਜਾਵੇਗਾ।

Karan Kumar

This news is Content Editor Karan Kumar