ਸ਼ਾਓਮੀ ਦੇ ਨਵੇਂ ਫੋਨ ’ਚ ਹੋਣਗੇ ਖ਼ਾਸ ਡਿਜ਼ਾਇਨ ਵਾਲੇ 2 ਪਾਪ-ਅਪ ਕੈਮਰੇ (ਦੇਖੋ ਤਸਵੀਰਾਂ)

09/08/2020 6:29:54 PM

ਗੈਜੇਟ ਡੈਸਕ– ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸਿਜ਼ ਨੂੰ ਖ਼ਾਸ ਅਤੇ ਦੂਜਿਆਂ ਨੂੰ ਵੱਖਰਾ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੀਆਂ ਹਨ। ਇਸੇ ਕੜੀ ’ਚ ਸ਼ਾਓਮੀ ਹੁਣ 2 ਪਾਪ-ਅਪ ਕੈਮਰਿਆਂ ਵਾਲਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸ਼ਾਓਮੀ ਦੇ ਇਸ ਫੋਨ ’ਚ ਦਿੱਤੇ ਗਏ ਪਾਪ-ਕੈਮਰੇ 'V' ਸ਼ੇਪ ’ਚ ਹਨ। ਲੈਟਸ ਗੋ ਡਿਜੀਟਲ ਦੀ ਰਿਪੋਰਟ ਮੁਤਾਬਕ, ਇਨ੍ਹਾਂ ਪਾਪ-ਅਪ ਕੈਮਰਿਆਂ ’ਚ ਇਕ ਰੀਅਰ ਅਤੇ ਇਕ ਫਰੰਟ ਫੋਟੋਗ੍ਰਾਫੀ ਲਈ ਕੰਮ ਆਏਗਾ। 

ਸ਼ਾਓਮੀ ਨੇ ਫਾਈਲ ਕੀਤਾ ਪੇਟੈਂਟ
ਸ਼ਾਓਮੀ ਨੇ ਇਸ ਫੋਨ ਦੇ ਡਿਜ਼ਾਇਨ ਦਾ ਪੇਟੈਂਟ ਫਾਈਲ ਕੀਤਾ ਹੈ। ਪੇਟੈਂਟ ’ਚ ਫੋਨ ਦੀ ਕੰਸੈਪਟ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿਚ ਫੋਨ ਫਲੈਟ ਸਕਰੀਨ ਅਤੇ ਬੇਹੱਦ ਪਤਲੇ ਬੇਜ਼ਲ ਵਾਲਾ ਦਿਖਾਈ ਦੇ ਰਿਹਾ ਹੈ। ਫੋਨ ਦੇ ਫਰੰਟ ਅਤੇ ਬੈਕ ਪੈਨਲ ’ਤੇ ਕੋਈਕੈਮਰਾ ਸੈਂਸਰ ਨਜ਼ਰ ਨਹੀਂ ਆ ਰਿਹਾ। ਫੋਨ ਦੇ ਫਰੰਟ ਅਤੇ ਬੈਕ ਪੈਨਲ ਨੂੰ ਕਲੀਨ ਰੱਖਣ ਅਤੇ ਸਮਾਰਟਫੋਨ ਇਕ ਨਵਾਂ ਡਿਜ਼ਾਇਨ ਦੇਣ ਲਈ ਕੰਪਨੀ ਨੇ ਡਿਊਲ ਪਾਪ-ਅਪ ਕੈਮਰਾ ਸਟਾਈਲ ਅਪਣਾਇਆ ਹੈ। 

ਫੋਨ ’ਚ ਦਿੱਤੇ ਗਏ ਹਨ ਚਾਰ ਕੈਮਰੇ
ਸ਼ਾਓਮੀ ਦੇ ਇਸ ਫੋਨ ’ਚ ਪਾਪ-ਕੈਮਰਾ ਇਕ ਐਂਗਲ ’ਤੇ ਬਾਹਰ ਨਿਕਲਦੇ ਹਨ। ਅਜਿਹਾ ਹੀ ਡਿਜ਼ਾਇਨ ਅਸੀਂ ਪਹਿਲਾਂ ਓਪੋ ਦੇ ਸ਼ਾਰਕ ਫਿਨ ਕੈਮਰਾ ’ਚ ਦੇਖ ਚੁੱਕੇ ਹਾਂ। ਐੱਲ.ਈ.ਡੀ. ਫਲੈਸ਼ ਫੋਨ ਦੇ ਬੈਕਸਾਈਡ ’ਚ ਉਪਰਲੇ ਪਾਸੇ ਠੀਕ ਪਾਪ-ਕੈਮਰਾ ਮੈਕਨਿਜ਼ਮ ਦੇ ਹੇਠਾਂ ਲੱਗਾ ਹੈ। ਫੋਨ ’ਚ ਹੇਠਲੇ ਪਾਸੇ ਸਟੀਰੀਓ ਸਪੀਕਰ ਅਤੇ ਯੂ.ਐੱਸ.ਬੀ.-ਸੀ ਪੋਰਟ ਦਿੱਤਾ ਗਿਆ ਹੈ। ਫਿਲਹਾਲ ਫੋਨ ਦੀ ਲਾਂਚ ਤਾਰੀਖ਼ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

Rakesh

This news is Content Editor Rakesh