ਸ਼ਾਓਮੀ ਤੇ ਓਪੋ ਗਾਹਕਾਂ ਦੀ ਬੱਲੇ-ਬੱਲੇ, ਕੰਪਨੀ ਨੇ 2 ਮਹੀਨਿਆਂ ਤਕ ਵਧਾਈ ਵਾਰੰਟੀ

05/18/2021 4:05:59 PM

ਗੈਜੇਟ ਡੈਸਕ– ਦੇਸ਼ ’ਚ ਕੋਵਿਡ-19 ਦੀ ਦੂਜੀ ਲਹਿਰ ਅਤੇ ਤਾਲਾਬੰਦੀ ਦੇ ਚਲਦੇ ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸਿਜ਼ ਦੀ ਵਾਰੰਟੀ ਐਕਸਟੈਂਟ ਕਰ ਰਹੀਆਂ ਹਨ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਅਤੇ ਸ਼ਾਓਮੀ ਨੇ ਮੰਗਲਵਾਰ ਨੂੰ ਆਪਣੇ ਡਿਵਾਈਸਿਜ਼ ’ਤੇ ਵਾਰੰਟੀ ਐਕਸਟੈਂਡ ਕਰ ਦਿੱਤੀ। ਇਸ ਆਫਰ ਤਹਿਤ ਹੁਣ ਜੇਕਰ ਗਾਹਕ ਦੇ ਡਿਵਾਈਸ ਦੀ ਵਾਰੰਟੀ ਤਾਲਾਬੰਦੀ ਦੌਰਾਨ ਖ਼ਤਮ ਹੁੰਦੀ ਹੈ ਤਾਂ ਉਹ ਦੋ ਮਹੀਨਿਆਂ ਲਈ ਹੋਰ ਵਧਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪੋਕੋ ਅਤੇ ਵੀਵੋ ਨੇ ਵੀ ਆਪਣੇ ਡਿਵਾਈਸਿਜ਼ ਲਈ ਵਾਰੰਟੀ ਐਕਸਟੈਂਸ਼ਨ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਓਪੋ ਨੇ ਕਿਹਾ ਕਿ ਕੰਪਨੀ 30 ਜੂਨ, 2021 ਤਕ ਆਪਣੇ ਸਾਰੇ ਪ੍ਰੋਡਕਟਸ ਦੀ ‘ਰਿਪੇਅਰ ਵਾਰੰਟੀ’ ਐਕਸਟੈਂਡ ਕਰ ਰਹੀ ਹੈ। ਜਦਕਿ ਸ਼ਾਓਮੀ ਨੇ ਦੱਸਿਆ ਕਿ ਮਈ-ਜੂਨ ’ਚ ਇਸ ਸਾਲ ਐਕਸਪਾਇਰ ਹੋ ਰਹੀ ਵਾਰੰਟੀ ਹੁਣ ਦੋ ਮਹੀਨਿਆਂ ਲਈ ਐਕਸਟੈਂਡ ਹੋਵੇਗੀ। ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਸਾਲ ਵੀ ਮਹਾਮਾਰੀ ਦੇ ਚਲਦੇ ਲੱਗੀ ਤਾਲਾਬੰਦੀ ਦੌਰਾਨ ਕੰਪਨੀਆਂ ਨੇ ਆਪਣੇ ਪ੍ਰੋਡਕਟਸ ਦੀ ਵਾਰੰਟੀ ਐਕਸਟੈਂਡ ਕੀਤੀ ਸੀ। 

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ

ਟਵੀਟ ਮੁਤਾਬਕ, ਜਿਨ੍ਹਾਂ ਸ਼ਾਓਮੀ ਡਿਵਾਈਸਿਜ਼ ਦੀ ਵਾਰੰਟੀ ਮਈ ਜਾਂ ਜੂਨ ’ਚ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਦੋ ਮਹੀਨਿਆਂ ਦੀ ਵਾਧੂ ਵਾਰੰਟੀ ਮਿਲੇਗੀ। ਅਜਿਹਾ ਹੋਮ ਨਾਲ ਗਾਹਕ ਅਗਸਤ ਤਕ ਵਾਰੰਟੀ ਨਿਯਮਾਂ ਤਹਿਤ ਆਪਣੇ ਡਿਵਾਈਸ ਦੀ ਸਰਵਿਸ ਕਰਵਾ ਸਕਣਗੇ। ਖ਼ਾਸ ਗੱਲ ਹੈ ਕਿ ਇਸ ਲਈ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਜਾਂ ਸਟੋਰ ਵਿਜ਼ਟ ਕਰਨ ਦੀ ਲੋੜ ਨਹੀਂ ਹੋਵੇਗੀ। ਸ਼ਾਓਮੀ ਦੇ ਗਾਹਕ ਵੈੱਬਸਾਈਟ ’ਤੇ ਜਾ ਕੇ ਆਫਟਰ ਸੇਲ ਸਪੋਰਟ ਲਈ ਅਪੌਇੰਟਮੈਂਟ ਬੁੱਕ ਕਰ ਸਕਦੇ ਹਨ। ਸ਼ਾਓਮੀ ਡਿਵਾਈਸ ਦੀ ਗੱਲ ਕਰੀਏ ਤਾਂ ਇਸ ਵਿਚ ਸਮਾਰਟਫੋਨ ਤੋਂ ਇਲਾਵਾ ਈਅਰਫੋਨ, ਸਪੀਕਰ, ਅਸੈਸਰੀਜ਼ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

Rakesh

This news is Content Editor Rakesh