ਸ਼ਿਓਮੀ ਜਲਦ ਲਾਂਚ ਕਰੇਗੀ 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ

05/14/2019 5:07:20 PM

ਗੈਜੇਟ ਡੈਸਕ—ਚਾਈਨੀਜ਼ ਕੰਪਨੀ ਸ਼ਿਓਮੀ ਨੇ ਭਾਰਤ 'ਚ ਆਪਣਾ ਪਹਿਲਾਂ 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਰੈੱਡਮੀ ਨੋਟ 7 ਪ੍ਰੋ ਫਰਵਰੀ 2019 'ਚ ਲਾਂਚ ਕੀਤਾ ਸੀ। ਹੁਣ ਖਬਰ ਹੈ ਕਿ ਕੰਪਨੀ ਇਕ ਹੋਰ ਨਵੇਂ ਰੈੱਡਮੀ ਡਿਵਾਈਸ ਨੂੰ ਲੈ ਲਾਂਚ ਕਰਨ ਵਾਲੀ ਹੈ ਜਿਸ 'ਚ 48 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਰੈੱਡਮੀ ਇੰਡੀਆ ਨੇ ਟਵੀਟਰ 'ਤੇ ਇਸ ਨੂੰ ਲੈ ਕੇ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਇਕ ਹੋਰ 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਜਲਦ ਆਉਣ ਵਾਲਾ ਹੈ। ਸ਼ੇਅਰਡ ਇਮੇਜ 'ਚ ਐੱਸ ਲੈਟਰ ਨੂੰ ਵੀ ਹਾਈਲਾਈਟ ਕੀਤਾ ਹੈ ਜੋ ਵੱਖ ਕਲਰ ਨਾਲ ਆਉਂਦਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਭਾਰਤ 'ਚ ਨਵੀਂ ਐੱਸ ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ।

ਪਿਛਲੇ ਮਹੀਨੇ ਸ਼ਿਓਮੀ ਦੇ ਗਲੋਬਲ ਵੀਪੀ ਅਤੇ ਐੱਮ.ਡੀ. ਮਨੁ ਕੁਮਾਰ ਜੈਨ ਨੇ ਕਿਹਾ ਸੀ ਕਿ ਜਲਦ ਹੀ ਸਨੈਪਡਰੈਗਨ 700 ਵਾਲਾ ਇਕ ਨਵਾਂ ਫੋਨ ਲਾਂਚ ਕੀਤਾ ਜਾਵੇਗਾ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਪਤਾ ਉਹ ਇਸ ਰੈੱਡਮੀ ਐੱਸ ਸੀਰੀਜ਼ ਸਮਾਰਟਫੋਨ ਦੀ ਗੱਲ ਕਰ ਰਹੇ ਹੋਣ। ਉੱਥੇ ਲੀਕ ਖਬਰਾਂ ਮੁਤਾਬਕ ਨੈਕਸਟ ਜਨਰੇਸ਼ਨ Xiaomi MI A3 ਸੀਰੀਜ਼ 'ਚ ਸਨੈਪਡਰੈਗਨ 700 ਸੀਰੀਜ਼ ਚਿਪਸੈੱਟ ਦਿੱਤਾ ਜਾ ਸਕਦਾ ਹੈ। ਫੋਨ ਨੂੰ ਸਨੈਪਡਰੈਗਨ 730 ਜਾਂ ਸਨੈਪਡਰੈਗਨ 730ਜੀ ਨਾਲ ਲਾਂਚ ਕੀਤਾ ਜਾ ਸਕਦਾ ਹੈ। Mi A3 ਅਤੇ Mi A3 Lite ਸਮਾਰਟਫੋਨ ਸਟਾਕ ਐਂਡ੍ਰਾਇਡ ਵਰਜ਼ਨ ਨਾਲ ਆਉਣ ਦੀ ਉਮੀਦ ਹੈ ਜੋ ਐਂਡ੍ਰਾਇਡ 9 ਪਾਈ ਓ.ਐੱਸ. 'ਤੇ ਬੇਸਡ ਹੋਣਗੇ। ਫੋਨ 'ਚ 32 ਮੈਗਾਪਿਕਸਲ ਦਾ ਸਲੈਫੀ ਕੈਮਰਾ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਇਨ-ਸਕਰੀਨ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਿਓਮੀ ਨੇ ਹਾਲ 'ਚ ਇਕ ਇਮੇਜ ਨੂੰ ਟੀਜ਼ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਕ ਟ੍ਰਿਪਲ ਕੈਮਰੇ ਵਾਲਾ ਫੋਨ ਜਲਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਅਜਿਹੇ 'ਚ ਇਹ ਫੋਨ ਐੱਸ ਸੀਰੀਜ਼ ਦਾ ਵੀ ਹੋ ਸਕਦਾ ਹੈ ਜਿਸ ਨੂੰ ਭਾਰਤ 'ਚ ਜਲਦ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੇ ਟ੍ਰਿਪਲ ਕੈਮਰਾ ਸੈਟਅਪ 'ਚ ਇਕ ਸੈਂਸਰ 48 ਮੈਗਾਪਿਕਸਲ ਦਾ ਹੋ ਸਕਦਾ ਹੈ। ਉੱਥੇ ਸ਼ਿਓਮੀ ਦੇ ਚੀਨ 'ਚ ਵੀ ਦੋ ਸਮਾਰਟਫੋਨ ਲਾਂਚ ਕੀਤੇ ਜਾਣ ਦੀ ਉਮੀਦ ਹੈ।

Karan Kumar

This news is Content Editor Karan Kumar