Xiaomi ਲਿਆ ਰਹੀ ਬੇਜ਼ਲ-ਲੈੱਸ Mi TV Pro, ਮਿਲੇਗੀ 32GB ਸਟੋਰੇਜ

09/23/2019 1:47:44 PM

ਗੈਜੇਟ ਡੈਸਕ– ਸਮਾਰਟਫੋਨ ਬਾਜ਼ਾਰ ’ਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਜੱਦੋ-ਜਹਿਦ ’ਚ ਕੰਪਨੀਆਂ ਹੁਣ ਟੀਵੀ ਦੇ ਮਾਮਲੇ ’ਚ ਵੀ ਇਕ-ਦੂਜੇ ਤੋਂ ਅੱਗੇ ਨਿਕਲਣ ਲਈ ਕਮਰ ਕੱਸ ਰਹੀਆਂ ਹਨ। ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ 24 ਸਤੰਬਰ ਨੂੰ ਬੇਜ਼ਲ-ਲੈੱਸ Mi TV Pro ਲਾਂਚ ਕਰੇਗੀ। ਇਹ ਇਸ ਦਾ ਹੁਣ ਤਕ ਦਾ ਸਭ ਤੋਂ ਪਤਲਾ ਟੀਵੀ ਹੋਵੇਗਾ। ਸ਼ਾਓਮੀ ਦੇ ਇਸ ਟੀਵੀ ’ਚ ਤਿੰਨ ਪਾਸੇ ਬੇਜ਼ਲ ਨਹੀਂ ਹਨ। ਨਾਲ ਹੀ ਇਹ 8ਕੇ ਡਿਕੋਡਿੰਗ ਸਪੋਰਟ ਕਰਨ ਵਾਲਾ ਇਸ ਦਾ ਪਹਿਲੀ ਟੀਵੀ ਵੀ ਹੋਵੇਗਾ। ਸ਼ਾਓਮੀ ਦਾ ਇਹ ਨਵਾਂ ਟੀਵੀ ਸ਼ਾਨਦਾਰ ਫੀਚਰਜ਼ ਦੇ ਨਾਲ ਆਏਗਾ।

ਸ਼ਾਓਮੀ ਦਾ Mi TV Pro 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦੇ ਨਾਲ ਆਏਗਾ, ਜਦੋਂਕਿ ਜ਼ਿਆਦਾਤਰ ਸਮਾਰਟ ਟੀਵੀ ’ਚ 1 ਜੀ.ਬੀ. ਰੈਮ + 8 ਜੀ.ਬੀ. ਸਟੋਰੇਜ ਜਾਂ 2 ਜੀ.ਬੀ. ਰੈਮ + 16 ਜੀ.ਬੀ. ਸਟੋਰੇਜ ਦੀ ਸੁਵਿਧਾ ਮਿਲਦੀ ਹੈ। Mi TV Pro ਦੀ ਸਟੋਰੇਜ ਕਪੈਸਿਟੀ ਆਉਣ ਵਾਲੇ OnePlus TV Q1 ਅਤੇ ਮੋਟੋਰੋਲਾ ਦੇ ਸਮਾਰਟ ਟੀਵੀ ਦੇ ਮੁਕਾਬਲੇ ਦੁਗਣੀ ਹੈ। 

ਸ਼ਾਓਮੀ ਨੇ ਹਾਲ ਹੀ ’ਚ ਇਸ ਗੱਲ ਦੀ ਪੁੱਸ਼ਟੀ ਕੀਤੀ ਕਿ ਉਸ ਦੇ ਇਸ ਨਵੇਂਟੀਵੀ ’ਚ 12nm Amlogic T972 64-bit ਪ੍ਰੋਸੈਸਰ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਪ੍ਰੋਸੈਸਰ ਦੇ ਚੱਲਦੇ ਟੀਵੀ ਦੀ ਪਰਫਾਰਮੈਂਸ 63 ਫੀਸਦੀ ਬਿਹਤਰ, ਜਦੋਂਕਿ ਬਿਜਲੀ ਦੀ ਖਪਤ 55 ਫੀਸਦੀ ਘੱਟ ਹੋਵੇਗੀ। 

ਮੀ ਟੀਵੀ ਪ੍ਰੋ ਨੂੰ 3 ਸਾਈਜ਼ ’ਚ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਨ੍ਹਾਂ ’ਚ 43 ਇੰਚ, 55 ਇੰਚ ਅਤੇ 65 ਇੰਚ ਦਾ ਸਾਈਜ਼ ਸ਼ਾਮਲ ਹੈ। ਇਸ ਟੀਵੀ ’ਚ ਐਲਮੀਨੀਅਮ ਅਲੌਏ ਫਰੇਮ, 3ਡੀ ਕਾਰਬਨ ਫਾਈਬਰ ਬੈਕ ਅਤੇ ਐਲਮੀਨੀਅਮ ਬੇਸ ਦਿੱਤਾ ਗਿਆ ਹੈ। ਉਥੇ ਹੀ ਸਾਫਟਵੇਅਰ ਦੀ ਗੱਲ ਕਰੀਏ ਤਾਂ ਇਹ ਸ਼ਾਓਮੀ ਦੀ ਪੈਚਵਾਲ ਟੈਕਨਾਲੋਜੀ ਅਤੇ XiaoAI ਬਿਲਟ-ਇਨ ਦੇ ਨਾਲ ਆ ਸਕਦਾ ਹੈ।