Xiaomi ਲਿਆਈ 4 ਨਵੇਂ Mi TV, ਜਾਣੋ ਕੀਮਤ ਤੇ ਖੂਬੀਆਂ

09/17/2019 1:32:10 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਭਾਰਤ ’ਚ ਆਪਣੇ 4 ਨਵੇਂ Mi TV ਲਾਂਚ ਕੀਤੇ ਹਨ। ਸ਼ਾਓਮੀ ਨੇ ਇਹ ਟੀਵੀ ਮੰਗਲਵਾਰ ਨੂੰ ਆਪਣੇ ‘ਸਮਾਰਟਰ ਲਿਵਿੰਗ 2020’ ਈਵੈਂਟ ’ਚ ਲਾਂਚ ਕੀਤੇ ਹਨ। ਸ਼ਾਓਮੀ ਨੇ 65 ਇੰਚ ਦਾ Mi TV 4X ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਸ਼ਾਓਮੀ ਨੇ 43 ਇੰਚ ਅਤੇ 50 ਇੰਚ ਦੇ Mi TV 4X ਲਾਂਚ ਕੀਤੇ ਹਨ। ਨਾਲ ਹੀ ਕੰਪਨੀ ਨੇ 40 ਇੰਚ ਦਾ Mi TV 4A ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਸ਼ਾਓਮੀ ਨੇ ਸਾਊਂਡ ਬਾਰ ਦਾ ਬਲੈਕ ਕਲਰ ਵੇਰੀਐਂਟ ਵੀ ਲਾਂਚ ਕੀਤਾ ਹੈ, ਜਿਸ ਦੀ ਕੀਮਤ 4,999 ਰੁਪਏ ਹੈ।

17,999 ਰੁਪਏ ਹੈ ਸ਼ੁਰੂਆਤੀ ਕੀਮਤ
65 ਇੰਚ ਵਾਲੇ Mi TV 4X ਦੀ ਕੀਮਤ 54,999 ਰੁਪਏ ਹੈ। ਉਥੇ ਹੀ 50 ਇੰਚ ਵਾਲੇ ਟੀਵੀ ਦੀ ਕੀਮਤ 29,999 ਰੁਪਏ ਹੋਵੇਗੀ। ਉਥੇ ਹੀ 43 ਇੰਚ ਵਾਲੇ ਮੀ ਟੀਵੀ ਦੀ ਕੀਮਤ 24,999 ਰੁਪਏ ਹੋਵੇਗੀ। ਉਥੇ ਹੀ 40 ਇੰਚ ਵਾਲੇ ਮੀ ਟੀਵੀ ਦੀ ਕੀਮਤ 17,999 ਰੁਪਏ ਹੋਵੇਗੀ। ਸ਼ਾਓਮੀ ਦੇ ਮੀ ਟੀਵੀ ਦੀ ਪਹਿਲੀ ਸੇਲ 29 ਸਤੰਬਰ ਨੂੰ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ। 

 

ਸ਼ਾਓਮੀ ਦਾ ਸਭ ਤੋਂ ਵੱਡਾ ਅਤੇ ਬੈਸਟ ਟੀਵੀ
ਸ਼ਾਓਮੀ ਨੇ 65 ਇੰਚ ਦਾ Mi TV 4X ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਭਾਰਤੀ ਬਾਜ਼ਾਰ ’ਚ ਆਫਰ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਅਤੇ ਬੈਸਟ ਮੀ ਟੀਵੀ ਹੈ। ਸਾਓਮੀ ਮੁਤਾਬਕ, 65 ਇੰਚ ਵਾਲੇ ਟੀਵੀ ’ਚ ਸਾਡੇ ਮੌਜੂਦਾ ਵੱਡੇ ਟੀਵੀ ਨਾਲੋਂ 40 ਫੀਸਦੀ ਜ਼ਿਆਦਾ ਸਰਫੇਸ ਏਰੀਆ ਹੋਵੇਗਾ। ਸ਼ਾਓਮੀ ਨੇ ਆਪਣੇ 65 ਇੰਚ ਵਾਲੇ ਇਸ ਟੀਵੀ ’ਚ ਨੈੱਟਫਲਿਕਸ ਨੂੰ ਐਡ ਕੀਤਾ ਹੈ। ਇਹ ਵਿਵਡ ਪਿਕਚਰ ਇੰਜਣ (Vivid Picture Engine) ਦੇ ਨਾਲ ਆਉਣ ਵਾਲਾ ਪਹਿਲਾ ਟੀਵੀ ਹੋਵੇਗਾ। ਟੀਵੀ ’ਚ ਅਲਟਰਾ ਸਲਿਮ ਬੇਜ਼ਲ ਡਿਜ਼ਾਈਨ ਹੋਵੇਗਾ। ਟੀਵੀ ’ਚ ਡਾਲਬੀ ਆਡੀਓ ਮਿਲੇਗਾ। ਇਹ ਟੀਵੀ ਐਂਡਰਾਇਡ 9.0 ਦੇ ਨਾਲ ਆਏਗਾ। ਇਸ ਟੀਵੀ ’ਚ 4K HDR 10-ਬਿਟ ਡਿਸਪਲੇਅ ਹੋਵੇਗਾ। 

ਡਾਟਾ ਸੇਵਰ ਫੀਚਰ ਦੇ ਨਾਲ ਆਏਗਾ 65 ਇੰਚ ਵਾਲਾ ਟੀਵੀ
65 ਇੰਚ ਵਾਲੇ ਟੀਵੀ ’ਚ ਨਵੇਂ 20w ਸਪੀਕਰਜ਼ ਹੋਣਗੇ। ਪੈਚਵਾਲ 2.0, ਯੂਜ਼ਰਜ਼ ਨੂੰ 700,000 ਘੰਟੇ ਦਾ ਕੰਟੈਂਟ ਆਫਰ ਕਰੇਗਾ। 65 ਇੰਚ ਵਾਲੇ ਟੀਵੀ ’ਚ ਕਵਾਡ-ਕੋਰ ਕਾਰਟੈਕਸ A-55 ਪ੍ਰੋਸੈਸਰ ਹੋਵੇਗਾ। 65 ਇੰਚ ਵਾਲਾ ਟੀਵੀ ਐਂਡਰਾਇਡ ਟੀਵੀ ਡਾਟਾ ਸੇਵਰ ਦੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਟੀਵੀ ਹੋਵੇਗਾ। 40 ਇੰਚ ਵਾਲੇ Mi TV 4A ’ਚ ਫੁਲ ਐੱਚ.ਡੀ. ਡਿਸਪਲੇਅ ਹੋਵੇਗੀ। ਇਸ ਟੀਵੀ ’ਚ 20w ਸਪੀਕਰਜ਼ ਹੋਣਗੇ। ਪੈਚਵਾਲ 2.0, ਯੂਜ਼ਰਜ਼ ਨੂੰ 700,000 ਘੰਟੇ ਦਾ ਕੰਟੈਂਟ ਆਫਰ ਕਰੇਗਾ।