ਸ਼ਾਓਮੀ ਦਾ ਨਵਾਂ Mi Water Smart Purifier ਭਾਰਤ ’ਚ ਲਾਂਚ, ਜਾਣੋ ਕੀਮਤ

09/17/2019 3:42:34 PM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ Mi Water Smart Purifier ਲਾਂਚ ਕੀਤਾ ਹੈ। ਡਿਜ਼ਾਈਨ ਦੇ ਲਿਹਾਜ ਨਾਲ ਕੰਪਨੀ ਨੇ ਕਾਫੀ ਚੰਗਾ ਕੰਮ ਕੀਤਾ ਹੈ। ਇਸ ਵਿਚ ਸਿਰਫ ਦੋ ਬਟਨ ਦਿੱਤੇ ਗਏ ਹਨ ਅਤੇ ਇਸ ਦਾ ਸਾਈਜ਼ ਕੰਪੈਕਟ ਹੈ। ਕੰਪਨੀ ਨੇ ਇਸ ਦੀ ਕੀਮਤ 11,999 ਰੁਪਏ ਰੱਖੀ ਹੈ। ਇਸ ਦੀ ਵਿਕਰੀ 29 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ। ਗਾਹਕ ਇਸ ਨੂੰ ਫਲਿਪਕਾਰਟ ਅਤੇ ਸ਼ਾਓਮੀ ਦੀ ਵੈੱਬਸਾਈਟ ਤੋਂ ਖਰੀਦ ਸਕੋਗੇ। 

ਇਸ ਵਿਚ 7 ਲੀਟਰ ਦਾ ਟੈਂਕ ਦਿੱਤਾ ਗਿਆ ਹੈ। ਇਸ ਨੂੰ FDA ਅਪਰੂਵਲ ਮਟੀਰੀਅਲ ਨਾਲ ਬਣਾਇਆ ਗਿਆ ਹੈ। ਇਸ ਵਿਚ RO+UV ਦਿੱਤਾ ਗਿਆ ਹੈ। ਇਸ ਨੂੰ ਤੁਸੀਂ ਮੋਬਾਇਲ ਨਾਲ ਵੀ ਕੁਨੈਕਟ ਕਰ ਸਕਦੇ ਹੋ। ਇਸ ਵਿਚ ਫਾਈਵ ਸਟੇਜ ਪਿਊਰੀਫਿਕੇਸ਼ਨ ਵੀ ਦਿੱਤਾ ਗਿਆ ਹੈ ਜਿਸ ਨੂੰ ਪੈਂਟਾ ਪਿਊਰੀਫਿਕੇਸ਼ਨ ਕਿਹਾ ਜਾਦਾ ਹੈ। ਰਿਅਲ ਟਾਈਮ TDS ਲੈਵਲ ਮਾਨਿਟਰਿੰਗ ਦਾ ਵੀ ਆਪਸ਼ਨ ਮਿਲੇਗਾ। 

ਇਸ ਵਿਚ ਤਿੰਨ ਕਾਰਟਰੇਜਿਜ਼ ਦਿੱਤੇ ਗਏ ਹਨ। ਇਸ ਵਿਚ PPC RO ਅਤੇ UV ਸ਼ਾਮਲ ਹਨ। ਇਨ੍ਹਾਂ ਰਾਹੀਂ 5-Stage ਪਿਊਰੀਫਿਕੇਸ਼ਨ ਹੁੰਦੀ ਹੈ। ਰਿਅਲ ਟਾਈਮ ਮਾਨਿਟਰਿੰਗ ਸਿਸਟਮ ਖਾਸ ਹੈ। ਇਸ ਤਹਿਤ ਤੁਸੀਂ ਇਸ ਵਾਟਰ ਪਿਊਰੀਫਾਇਰ ਦੁਆਰਾ ਕੀਤੇ ਗਏ ਵਾਟਰ ਨੂੰ ਚੈੱਕ ਕਰ ਸਕਦੇ ਹੋ। ਇਸ ਵਿਚ ਕਈ ਸੈਂਸਰ ਲੱਗੇ ਹਨ। ਇਸ ਵਾਟਰ ਪਿਊਰੀਫਾਇਰ ਨੂੰ ਤੁਸੀਂ ਮੀ ਹੋਮ ਐਪ ਦੇ ਨਾਲ ਕੁਨੈਕਟ ਕਰ ਸਕਦੇ ਹੋ। 

ਇਸ ਨਾਲ ਤੁਹਾਨੂੰ ਫਿਲਟਰ ਦੀ ਲਾਈਫ ਬਾਰੇ ਵੀ ਪਤਾ ਲੱਗੇਗਾ। ਫਿਲਟਰ ਦੀ ਲਾਈਫ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਖੁਦ ਖਰੀਦ ਕੇ ਲਗਾ ਸਕਦੇ ਹੋ। ਫਿਲਟਰ ਰਿਪਲੇਸਮੈਂਟ ਲਈ ਕਿਸੇ ਟੈਕਨੀਸ਼ੀਅਨ ਦੀ ਲੋੜ ਨਹੀਂ ਹੋਵੇਗੀ। ਐਪ ਰਾਹੀਂ ਰਿਅਲਟਾਈਮ ਵਾਟਰ ਦੀ ਕੁਆਲਿਟੀ ਚੈੱਕ ਕਰ ਸਕੋਗੇ ਅਤੇ ਕਈ ਤਰ੍ਹਾਂ ਦੇ ਸਟੇਟਸ ਦੇਖ ਸਕੋਗੇ। 

ਸ਼ਾਓਮੀ ਨੇ ਇਨ੍ਹਾਂ ਸਭ ਪ੍ਰੋਡਕਟਸ ਤੋਂ ਇਲਾਵਾ Mi Motion Activated Night Light 2 ਵੀ ਲਾਂਚ ਕੀਤਾ ਹੈ। ਇਸ ਦੀ ਕੀਮਤ 500 ਰੁਪਏ ਰੱਖੀ ਗਈ ਹੈ। ਇਸ ਲਈ ਕ੍ਰਾਊਡਫੰਡਿੰਗ 18 ਸਤੰਬਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।