ਸ਼ਾਓਮੀ Mi MIX 2S ਨੂੰ ਸਟੇਬਲ ਐਂਡਰਾਇਡ Pie ਅਪਡੇਟ ਮਿਲਣੀ ਸ਼ੁਰੂ

10/17/2018 4:10:51 PM

ਗੈਜੇਟ ਡੈਸਕ– ਸ਼ਾਓਮੀ ਨੇ ਇਸ ਸਾਲ ਮਾਰਚ ’ਚ ਚੀਨ ’ਚ ਆਪਣਾ ਫਲੈਗਸ਼ਿੱਪ ਸਮਾਰਟਫੋਨ Mi MIX 2S ਨੂੰ ਲਾਂਚ ਕੀਤਾ ਸੀ। ਬੇਜ਼ਲ ਲੈੱਸ ਡਿਜ਼ਾਈਨ ਦੇ ਨਾਲ ਆਉਣ ਵਾਲੇ ਇਸ ਸਮਾਰਟਫੋਨ ਨੂੰ ਕੰਪਨੀ ਨੇ ਓਰੀਓ (MIUI 9) ਨਾਲ ਪੇਸ਼ ਕੀਤਾ ਸੀ। ਉਥੇ ਹੀ ਹੁਣ ਕਰੀਬ 6 ਮਹੀਨੇ ਬਾਅਦ ਕੰਪਨੀ ਨੇ ਸਮਾਰਟਫੋਨ ਲਈ ਐਂਡਰਾਇਨ ਪਾਈ ਦੀ ਅਪਡੇਟ ਪੇਸ਼ ਕੀਤੀ ਹੈ। 

XDA Developers ਦੀ ਰਿਪੋਰਟ ਮੁਤਾਬਕ Mi MIX 2S ਯੂਜ਼ਰਸ ਹੁਣ ਸਟੇਬਲ ਐਂਡਰਾਇਡ ਪਾਈ ਬੇਸਡ ਰਿਕਵਰੀ ਰੋਮ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਅਪਡੇਟ ’ਚ ਸ਼ਾਓਮੀ ਦਾ ਕਸਟਮ ਯੂ.ਆਈ. MIUI 10 ਵੀ ਸ਼ਾਮਲ ਹੈ।MIUI 10 ਨੂੰ ਕੰਪਨੀ ਨੇ ਕੁਲ ਸਕਰੀਨ ਨੈਵੀਗੇਸ਼ਨ ਜੈਸਚਰ, ਨਵੇਂ ਇੰਟਰਫੇਸ ਅਤੇ ਕਈ ਫੀਚਰਸ ਦੇ ਨਾਲ ਪੇਸ਼ ਕੀਤਾ ਸੀ। ਇਸ ਸਾਲ ਅਗਸਤ ’ਚ ਕੰਪਨੀ ਨੇ Mi MIX 2S ਲਈ ਐਂਡਰਾਇਡ ਪਾਈ ਦਾ ਬੀਟਾ ਅਪਡੇਟ ਜਾਰੀ ਕੀਤਾ ਸੀ। 

ਫੀਚਰਸ ਦੀ ਗੱਲ ਕਰੀਏ ਤਾਂ ਫੋਨ ’ਚ 5.99-ਇੰਚ ਦੀ ਬੇਜ਼ਲ ਲੈੱਸ ਸਕਰੀਨ ਹੈ। ਫੋਨ ’ਚ ਆਕਟਾ ਕੋਰ ਸਨੈਪਡ੍ਰੈਗਨ 845 ਮੋਬਾਇਲ ਪਲੇਟਫਾਰਮ ਅਤੇ ਐਡਰੀਨੋ 630 ਜੀ.ਪੀ.ਯੂ. ਹੈ। Mix 2S Art Edition 8GB LPDDR4X RAM ਅਤੇ 256GB UFS 2.1 ਸਟੋਰੇਜ ਸਪੇਸ ਆਪਸ਼ਨ ਦੇ ਨਾਲ ਆ ਰਹੇ ਹਨ। 

ਫੋਨ ’ਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 12 ਮੈਗਾਪਿਕਸਲ (ਵਾਈਜ ਐਂਗਲ) + 12 ਮੈਗਾਪਿਕਸਲ (ਟੈਲੀਫੋਟੋ) ਡਿਊਲ ਰੀਅਰ ਏ.ਆਈ. ਕੈਮਰਾ ਹੈ। ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ਦੇ ਹਾਰਡਵੇਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3400 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਹ ਕੁਇੱਕ ਚਾਰਜ 3.0 ਸਪੋਰਟ ਕਰਦਾ ਹੈ।