Xiaomi ਨੇ ਦੋ ਵੇਰਿਅੰਟ ''ਚ ਲਾਂਚ ਕੀਤਾ Mi-max ਸਮਾਰਫੋਨ

06/30/2016 5:13:14 PM

ਜਲੰਧਰ- ਉਮੀਦ ਦੇ ਮੁਤਾਬਕ ਚੀਨ ਦੀ ਟੈਕਨਾਲੋਜੀ ਕੰਪਨੀ ਸ਼ਿਓਮੀ ਨੇ ਭਾਰਤ ''ਚ ਆਪਣੇ 6.44 ਇੰਚ ਡਿਸਪਲੇ ਵਾਲੇ ਮੀ ਮੈਕਸ ਫੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਸ਼ਿਓਮੀ ਮੀ ਮੈਕਸ ਦੇ ਦੋ ਵੇਰਿਅੰਟ ਭਾਰਤ ''ਚ ਲਾਂਚ ਕੀਤੇ ਗਏ ਹਨ। 3 ਜੀ. ਬੀ ਰੈਮ, 32 ਜੀ. ਬੀ ਸਟੋਰੇਜ ਅਤੇ ਸਨੈਪਡ੍ਰੈਗਨ 650 ਪ੍ਰੋਸੈਸਰ ਵਾਲੇ ਵੇਰਿਅੰਟ ਦੀ ਕੀਮਤ 14,999 ਰੁਪਏ ਹੈ। 4 ਜੀ. ਬੀ ਰੈਮ, 128 ਜੀ. ਬੀ ਸਟੋਰੇਜ ਅਤੇ ਸਨੈਪਡ੍ਰੈਗਨ 652 ਪ੍ਰੋਸੈਸਰ ਵਾਲਾ ਵੇਰਿਅੰਟ 19,999 ਰੁਪਏ ''ਚ ਮਿਲੇਗਾ। ਸ਼ਿਓਮੀ ਇੰਡੀਆ ਨੇ ਦੱਸਿਆ ਹੈ ਕਿ ਇਹ ਸਮਾਰਟਫੋਨ 6 ਜੁਲਾਈ ਤੋਂ ਕੰਪਨੀ ਦੀ ਸਾਈਟ ''ਤੇ ਉਪਲੱਬਧ ਹੋਵੇਗਾ । ਇਸਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਏ ਹਨ।

ਸਪੈਸੀਫਿਕੇਸ਼ਨਸ

ਡਿਸਪਲੇ-ਇਸ ਹੈਂਡਸੈੱਟ ''ਚ 6.44 ਇੰਚ ਡਿਸਪਲੇ, ਜਿਸ ਤੇ ਕੋਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੈਕਸ਼ਨ ਹੈ।

ਓ.ਐੱਸ- ਇਹ ਫੈਬਲੇਟ ਐਂਡ੍ਰਾਇਡ 6.0.1 ਮਾਰਸ਼ਮੈਲੋ ਤੇ ਚੱਲਦਾ ਹੈ। 

ਮੈਮਰੀ- ਮਲਟੀਟਾਸਕਿੰਗ ਲਈ 3ਜੀ.ਬੀ 32 ਜੀਬੀ ਇਨਬਿਲਟ ਅਤੇ 4 ਜੀ. ਬੀ 128 ਜੀਬੀ ਸਟੋਰੇਜ ਮੈਮਰੀ ਹੈ।

ਕੈਮਰਾ ਸੈਟਅਪ- ਹੈਂਡਸੈੱਟ ਦਾ ਰਿਅਰ ਕੈਮਰਾ 16 ਮੈਗਾਪਿਕਸਲ, ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। 

ਬੈਟਰੀ- ਫੈਬਲੇਟ ਦੀ ਬੈਟਰੀ 4850 ਏਮਏਏਚ ਕੀਤੀ ਹੈ।

ਕਲਰ ਆਪਸ਼ਨ- ਇਹ ਸਿਲਵਰ, ਗੋਲਡ ਅਤੇ ਡਾਰਕ ਗ੍ਰੇ ਕਲਰ ਵੇਰਿਅੰਟ ''ਚ ਉਪਲੱਬਧ ਹੈ। 

ਹੋਰ ਫੀਚਰਸ-ਡੂਅਲ ਸਿਮ ਡੂਅਲ ਸਟੈਂਡ-ਬਾਏ ਫੈਬਲੇਟ ਹੈ ਅਤੇ ਫਿੰਗਰਪ੍ਰਿੰਟ ਸੈਂਸਰ,4ਜੀ ਐੱਲ. ਟੀ. ਈ ਸਪੋਰਟ, ਮੇਟਲ ਬਾਡੀ ਵਾਲਾ ਹੈਂਡਸੈੱਟ ਹੈ।