Xiaomi ਨੇ ਲਾਂਚ ਕੀਤਾ Mi Box 4 SE, ਜਾਣੋ ਕਿਵੇਂ ਕਰੇਗਾ ਕੰਮ

01/10/2019 10:56:01 AM

ਗੈਜੇਟ ਡੈਸਕ– ਚੀਨੀ ਕੰਪਨੀ ਸ਼ਾਓਮੀ ਨੇ ਸਮਾਰਟ ਸੈੱਟ ਟਾਪ ਬਾਕਸ ਦੇ ਅਪਗ੍ਰੇਡਿਡ ਵਰਜਨ Mi Box 4 SE ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਚੀਨ ’ਚ RMB 189 (ਕਰੀਬ 1,900 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਹੈ। ਤੁਸੀਂ ਇਸ ਨੂੰ ਸ਼ਾਓਮੀ ਮਾਲ ਰਾਹੀਂ ਪ੍ਰੀ-ਆਰਡਰ ਕਰ ਸਕਦੇ ਹੋ। ਇਸ ਨੂੰ 11 ਜਨਵਰੀ ਨੂੰ ਸਵੇਰੇ 10 ਵਜੇ ਅਧਿਕਾਰਤ ਵਿਕਰੀ ਲਈ ਪੇਸ਼ ਕੀਤਾ ਜਾਵੇਗਾ। Mi Box 4 ਸੀਰੀਜ਼ ਦਾ Xiaomi Mi Box 4 SE ਤੀਜਾ ਵੇਰੀਐਂਟ ਹੈ। ਇਸ ਤੋਂ ਪਹਿਲਾਂ ਕੰਪਨੀ Mi Box 4 ਅਤੇ Mi Box 4C ਲਾਂਚ ਕਰ ਚੁੱਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਸੈੱਟ ਟਾਪ ਬਾਕਸ quad-core Cortex-A7 processor, Mali-400 GPU, 1GB of RAM ਅਤੇ 4GB ਸਟੋਰੇਜ ਨਾਲ ਆਉਂਦਾ ਹੈ। 

ਇੰਝ ਕਰੇਗਾ ਕੰਮ
ਇਸ ਸੈੱਟ ਟਾਪ ਬਾਕਸ ਦਾ ਰੈਜ਼ੋਲਿਊਸ਼ਨ 1080p full-HD (1080p) ਆਊਟਪੁਟ ਹੈ।Mi Box 4 SE Wi-Fi 802.11 b/g/n (2.4GHz) ਸਪੋਰਟ ਕਰਦਾ ਹੈ। ਤੁਸੀਂ ਸਮਾਰਟਫੋਨ ਤੋਂ ਸਿੱਧਾ ਟੀਵੀ ’ਤੇ ਕੰਟੈਂਟ ਨੂੰ ਸਟਰੀਮ ਕਰ ਸਕਦੇ ਹੋ। ਤੁਸੀਂ ਸਿੰਪਲ ਕਿਸੇ ਵੀ ਸਮਾਰਟਫੋਨ ਸਕਰੀਨ ਅਤੇ ਮਿਰਰ ਪਿਕਚਰ/ ਵੀਡੀਓ ਨੂੰ ਟੀਵੀ ’ਤੇ ਕਾਸਟ ਕਰ ਸਕਦੇ ਹੋ।

GizChina ਦੀ ਰਿਪੋਰਟ ਮੁਤਾਬਕ ਸੈੱਟ ਟਾਪ ਬਾਕਸ AV connectivity ports, USB 2.0 ਅਤੇ HDMI ਵਰਗੇ ਫੀਚਰਜ਼ ਦੇ ਨਾਲ ਆਉਂਦਾ ਹੈ। ਇਸ ਵਿਚ ਪੈਚਵਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਯੂ.ਆਈ. ਹੈ ਜੋ ਵੁਆਇਸ ਕੰਟਰੋਲ ਦੇ ਨਾਲ ਆਉਂਦਾ ਹੈ। ਇਸ ਵਿਚ ਪੈਚਵਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਯੂ.ਆਈ. ਹੈ ਜੋ ਵੁਆਇਸ ਕੰਟਰੋਲ ਨੂੰ ਸਪੋਰਟ ਕਰਦਾ ਹੈ।