Xiaomi Mi 9T ਦਾ ਟੀਜ਼ਰ ਜਾਰੀ, ਬਿਨਾਂ ਨੌਚ ਵਾਲੇ ਡਿਜ਼ਾਈਨ ਦੇ ਹੋਵੇਗਾ ਲੈਸ

05/30/2019 4:47:25 PM

ਗੈਜਟ ਡੈਸਕ– Xiaomi Mi 9T ਰੇਂਜ ਦੇ ਨਵੇਂ ਸਮਾਰਟਫੋਨ ਮੀ 9ਟੀ ਨਾਲ ਸੰਬੰਧਤ ਹੁਣ ਤਕ ਕਈ ਲੀਕ ਸਾਹਮਣੇ ਆਏ ਹਨ ਪਰ ਹੁਣ ਹਾਲ ਹੀ ’ਚ ਕੰਪਨੀ ਨੇ ਇਕ ਟੀਜ਼ਰ ਜਾਰੀ ਕੀਤਾ ਹੈ। ਸ਼ਾਓਮੀ ਨੇ ਨਵੇਂ ਮੀ ਸਮਾਰਟਫੋਨ ਨਾਲ ਸੰਬੰਧਤ ਸੋਸ਼ਲ ਮੀਡੀਆ ਚੈਨਲ ’ਤੇ ਇਕ ਟੀਜ਼ਰ ਨੂੰ ਪੋਸਟ ਕੀਤਾ ਹੈ। ਹਾਲਾਂਕਿ, ਇਸ ਦੇ ਫੀਚਰਜ਼ ਅਤੇ ਲਾਂਚ ਤਰੀਕ ਤੋਂ ਅਜੇ ਪਰਦਾ ਉੱਠਣਾ ਬਾਕੀ ਹੈ। ਮੀ 9ਟੀ ਸਮਾਰਟਫੋਨ ਮੌਜੂਦਾ ਮੀ 9, ਮੀ 9 ਐੱਸ.ਈ. ਅਤੇ ਮੀ 9 ਟ੍ਰਾਂਸਪੇਰੈਂਟ ਐਡੀਸ਼ਨ ਨੂੰ ਜਵਾਇਨ ਕਰੇਗਾ, ਜਿਨ੍ਹਾਂ ਨੂੰ ਫਰਵਰੀ ’ਚ ਲਾਂਚ ਕੀਤਾ ਗਿਆ ਸੀ।

ਵੀਰਵਾਰ ਨੂੰ ਟਵਿਟਰ ’ਤੇ ਅਧਿਕਾਰਤ ਟੀਜ਼ਰ ਇਮੇਜ ਨੂੰ ਪੋਸਟ ਕੀਤਾ ਗਿਆ ਹੈ ਜਿਸ ਤੋਂ Xiaomi Mi 9T ’ਚ ਫੁੱਲ-ਸਕਰੀਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਫੋਨ ਦੇ ਫਰੰਟ ਪੈਨਲ ’ਤੇ ਡਿਸਪਲੇਅ ਨੌਚ ਜਾਂ ਕੱਟ ਆਊਟ ਨਹੀਂ ਹੈ। ਤਸਵੀਰ ’ਚ ਸਿਰਫ ਫੋਨ ਦੇ ਫਰੰਟ ਪੈਨਲ ’ਤੇ ਈਅਰਪੀਸ ਹੈ। ਮੀ 9ਟੀ ’ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। 

 

ਤਸਵੀਰ ’ਚ ‘T’ ਲਿਖਿਆ ਨਜ਼ਰ ਆ ਰਿਹਾ ਹੈ ਪਰ ਸ਼ਾਓਮੀ ਨੇ ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਆਖਰ ਇਸ ‘T’ ਸ਼ਬਦ ਦਾ ਮਤਲਬ ਕੀ ਹੈ। ਟਵੀਟ ’ਚ ਲਿਖਿਆ ਹੈ ਕਿ ਯੂਜ਼ਰ ‘T’ ਸ਼ਬਦ ਦੇ ਅਰਥ ਦਾ ਅਨੁਮਾਨ ਲਗਾਉਣ। 

ਸ਼ਾਓਮੀ ਨੇ ਹਾਲ ਹੀ ’ਚ ਟਵਿਟ ਕਰਕੇ ਇਕ ਤਸਵੀਰ ਨੂੰ ਸਾਂਝਾ ਕੀਤਾ ਸੀ ਜਿਸ ਵਿਚ ਫੋਨ ਦੇ ਪਿਛਲੇ ਹਿੱਸੇ ’ਤੇ ਤਿੰਨ ਰੀਅਰ ਕੈਮਰੇ ਅਤੇ ਗ੍ਰੇਡੀਐਂਟ ਫਿਨਿਸ਼ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਕੰਪਨੀ ਨੇ #PopUpInStyle ਦਾ ਇਸਤੇਮਾਲ ਕੀਤਾ ਹੈ ਜੋ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਸ਼ਾਓਮੀ ਦੇ ਇਸ ਆਉਣ ਵਾਲੇ ਫੋਨ ’ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ।