ਸ਼ਾਓਮੀ Mi 8 Youth ਦਾ 4GB ਰੈਮ ਤੇ 128GB ਸਟੋਰੇਜ ਵੇਰੀਐਂਟ ਹੋਇਆ ਲਾਂਚ

11/15/2018 3:39:41 PM

ਗੈਜੇਟ ਡੈਸਕ- ਸ਼ਾਓਮੀ ਨੇ Mi 8 Youth ਦੇ 4 ਜੀ. ਬੀ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਕੁਝ ਮਾਰਕੀਟ 'ਚ Mi 8 lite ਦੇ ਨਾਂ ਨਾਲ ਲਾਂਚ ਹੋਇਆ ਸੀ। ਸਮਾਰਟਫੋਨ Mi 8 ਸੀਰੀਜ ਦਾ ਹੀ ਹਿੱਸਾ ਹੈ, ਜਿਸ 'ਚ ਪਹਿਲਾਂ ਤੋਂ Mi 8 Pro ਤੇ Mi 8 Lite ਸ਼ਾਮਲ ਹਨ। ਸਮਾਰਟਫੋਨ ਪਹਿਲਾਂ ਤੋਂ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਦੇ ਨਾਲ 6 ਜੀ. ਬੀ ਰੈਮ ਤੇ 64 ਜੀ. ਬੀ ਜਾਂ 128 ਜੀ. ਬੀ ਸਟੋਰੇਜ ਆਪਸ਼ਨ 'ਚ ਉਪਲੱਬਧ ਸੀ। ਹੁਣ ਕੰਪਨੀ ਨੇ ਇਸ ਦਾ ਇਕ ਹੋਰ ਚੌਥਾ ਵੇਰੀਐਂਟ ਲਾਂਚ ਕੀਤਾ ਹੈ। ਇਸ ਵੇਰੀਐਂਟ 'ਚ 4 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਸ਼ਾਮਲ ਹੈ। ਸਮਾਰਟਫੋਨ ਨੂੰ ਚੀਨੀ ਮਾਰਕੀਟ 'ਚ ਲਾਂਚ ਕੀਤਾ ਗਿਆ ਹੈ ਅਤੇ ਇਹ 16 ਨਵੰਬਰ ਨਾਲ ਸੇਲ ਲਈ ਉਪਲੱਬਧ ਹੋ ਜਾਵੇਗਾ। 

ਕੰਪਨੀ ਇਸ ਵੇਰੀਐਂਟ ਨੂੰ RMB 1,799 ਦੀ ਕੀਮਤ ਦੇ ਕਰੀਬ ਲਾਂਚ ਕਰ ਸਕਦੀ ਹੈ, ਪਰ ਇਸ ਦੀ ਫਿਲਹਾਲ ਕੋਈ ਆਫਿਸ਼ੀਅਲ ਐਲਾਨ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ Xiaomi Mi 8 Youth 'ਚ 6.25 ਇੰਚ ਦੀ ਫੁਲ ਐੱਚ. ਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦੀ ਸਕਰੀਨ ਰੈਜ਼ੋਲਿਊਸ਼ਨ 2560x1080 ਪਿਕਸਲ ਹੈ। ਇਸ ਫੋਨ ਦਾ ਆਸਪੈਕਟ ਰੇਸ਼ਿਓ 19:9 ਹੈ। Mi 8 Youth ਸਮਾਰਟਫੋਨ ਦੇ ਟਾਪ 'ਤੇ ਨੌਚ ਦਿੱਤੀ ਗਈ ਹੈ। ਇਸ ਡਿਵਾਈਸ 'ਚ ਕੁਆਲਕਾਮ ਸਨੈਪਡ੍ਰੈਗਨ 660 195 ਆਕਟਾ -ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦਾ ਪ੍ਰੋਸੈਸਰ Adreno 512 GPU ਨਾਲ ਜੋੜਿਆ ਗਿਆ ਹੈ। ਸਮਾਰਟਫੋਨ 'ਚ AI ਸਮਾਰਟ ਬੈਟਰੀ ਟੈਕਨਾਲੌਜੀ ਦਿੱਤੀ ਗਈ ਹੈ। ਇਸ 'ਚ AI ਮੈਕਅਪ ਬਿਊਟੀ ਫੀਚਰ ਤੇ ਵੀਡੀਓ ਰਿਕਾਰਡਿੰਗ ਫੀਚਰ ਦਿੱਤਾ ਗਿਆ ਹੈ। ਇਸ ਫੋਨ ਦੇ ਬੈਕ ਸਾਈਡ 'ਚ AI-ਬੇਸਡ ਡਿਊਲ-ਕੈਮਰਾ ਸੈਟਅਪ ਹਾਰਿਜੈਂਟਲੀ ਦਿੱਤਾ ਗਿਆ ਹੈ। ਇਸ ਫੋਨ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਤੇ 5 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਇਸ ਫੋਨ 'ਚ 4G LTE, Wi-Fi, ਜੀ. ਪੀ. ਐੱਸ ਤੇ ਬਲੂਟੁੱਥ 5.0 ਕੁਨੈਕਟੀਵਿਟੀ ਆਪਸ਼ਨ ਦਿੱਤੀ ਗਿਆ ਹੈ। Xiaomi Mi 8 Youth ਫੋਨ 'ਚ 3, 350mAh ਦੀ ਬੈਟਰੀ ਦਿੱਤੀ ਗਈ ਹੈ।