ਸ਼ਿਓਮੀ ਨੇ ਪੇਸ਼ ਕੀਤਾ ਨਵਾਂ ਸਮਾਰਟ TV

01/18/2018 2:20:54 PM

ਜਲੰਧਰ-ਸ਼ਿਓਮੀ ਨੇ ਇਸ ਸਾਲ 'ਚ 4A ਟੀ. ਵੀ. ਸੀਰੀਜ਼ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਨਵਾਂ 50 ਇੰਚ ਸਮਾਰਟ ਟੀ. ਵੀ. ਦਾ ਮਾਡਲ ਪੇਸ਼ ਕਰ ਦਿੱਤਾ ਹੈ। ਇਸ ਨਵੇਂ ਸ਼ਿਓਮੀ Mi ਟੀ. ਵੀ. 4A 50 ਇੰਚ 4k ਐੱਚ. ਡੀ. ਆਰ. ਨਾਂ ਨਾਲ ਉਪਲੱਬਧ ਹੋਵੇਗਾ। ਇਸ ਡਿਵਾਇਸ 'ਚ ਇਕ ਪੈਚਵਾਲ ਹੈ ਅਤੇ ਐਂਡਰਾਇਡ OS ਦੇ ਸਿਖਰ 'ਤੇ ਇਕ UI ਪਰਤ ਹੈ, ਜੋ ਡੀਪ ਲਰਨਿੰਗ ਆਰਟੀਫਿਸ਼ੀਅਲ ਇੰਟੈਲੀਜੇਂਸ ਟੈਕਨਾਲੌਜੀ ਆਧਾਰਿਤ ਹੈ। ਇਹ ਸਮਾਰਟ ਟੀ. ਵੀ. ਡਾਲਬੀ ਅਤੇ ਡੀ. ਟੀ. ਐੱਸ. ਆਡੀਓ ਨਾਲ ਆਉਦਾ ਹੈ ਤਾਂ ਜੋ ਮੀਡੀਆ ਦਾ ਐਕਸਪੀਰੀਅੰਸ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕੇ।

ਸਪੈਸੀਫਿਕੇਸ਼ਨ-

ਨਵਾ ਮੀ ਟੀ. ਵੀ. 4ਕੇ ਮਾਡਲ AI ਪਾਸਵਰਡ ਰੀਮੋਟ ਕੰਟਰੋਲ ਨਾਲ ਆਉਦਾ ਹੈ, ਜਿਸ 'ਚ ਬਲੂਟੁੱਥ ਅਤੇ ਇੰਫਰਾਂਰੈੱਡ ਕੁਨੈਕਟੀਵਿਟੀ ਦੇ ਆਪਸ਼ਨਜ਼ ਦਿੱਤੇ ਗਏ ਹਨ। ਇਹ ਡਿਵਾਇਸ ਰੀਮੋਟ ਫੀਚਰ ਮੀ ਟੱਚ , ਜੋ ਰਿਵਾਇਤੀ ਨੇਵੀਗੇਸ਼ਨ ਕੀਜ਼ ਨੂੰ ਬਦਲ ਦਿੰਦਾ ਹੈ ਅਤੇ ਤੁਹਾਨੂੰ ਟੀ. ਵੀ. ਕੰਟਰੋਲ ਕਰਨ ਦੇ ਸੰਕੇਤ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡਿਵਾਇਸ ਰੀਮੋਟ ਕੰਟਰੋਲ ਸਪੋਰਟ ਨਾਲ ਆਉਦਾ ਹੈ। ਇਸ ਸਮਾਰਟ ਟੀ. ਵੀ. 'ਚ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਡਿਊਲ ਬੈਂਡ ਵਾਈ-ਫਾਈ , ਬਲੂਟੁੱਥ 4.2 , Mi ਪੋਰਟ , 3 HDMI ,AV, 2 USB ਪੋਰਟਸ ਅਤੇ ਇੰਥਰਾਨੈੱਟ ਸ਼ਾਮਿਲ ਹਨ।

ਜੇਕਰ ਗੱਲ ਕਰੀਏ ਹਾਰਡਵੇਅਰ ਦੀ ਤਾਂ ਡਿਵਾਇਸ 'ਚ 50 ਇੰਚ ਟੀ. ਵੀ. 'ਚ 178 ਡਿਗਰੀ ਵਿਊਇੰਗ ਐਂਗਲ ਅਤੇ 8ms ਡਾਇਨਾਮਿਕ ਰਿਸਪੋਂਸ ਨਾਲ 4k ਸਕਰੀਨ ਪੈਨਲ ਦਿਖਾਇਆ ਗਿਆ ਹੈ। ਇਸ ਦੇ ਨਾਲ 1.5GHz ਕੁਆਡ-ਕੋਰ ਐਮਲੋਜੀਕਲ L962 ਕਾਰਟੇਕਸ A53 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟ ਟੀ. ਵੀ. 'ਚ 2 ਜੀ. ਬੀ. ਰੈਮ ਅਤੇ ਮਾਲੀ 450- MP3 ਜੀ. ਪੀ. ਯੂ. ਨਾਲ ਆਉਦਾ ਹੈ। ਇਸ ਡਿਵਾਇਸ 'ਚ 8 ਜੀ. ਬੀ. ਸਟੋਰੇਜ ਸਮੱਰਥਾ ਦਿੱਤੀ ਗਈ ਹੈ ਅਤੇ ਟੀ. ਵੀ. HDR 10 ਦਾ ਸਮੱਰਥਨ ਕਰਦੇ ਹਨ। 

ਕੀਮਤ ਅਤੇ ਉਪਲੱਬਧਤਾ-
ਇਸ Mi TV 4A 50 ਇੰਚ ਮਾਡਲ ਦੀ ਕੀਮਤ RMB 2,399 (ਲਗਭਗ 24,000 ਰੁਪਏ ) ਨਾਲ ਉਪਲੱਬਧ ਹੋਵੇਗਾ। ਇਸ ਦੇ ਨਾਲ ਇਹ ਸਮਾਰਟ ਟੀ. ਵੀ ਪਹਿਲਾਂ ਚੀਨ 'ਚ ਪਰੀ-ਆਰਡਰ ਲਈ ਉਪਲੱਬਧ ਹੋਵੇਗਾ ਅਤੇ 19 ਜਨਵਰੀ ਨੂੰ ਦੇਸ਼ 'ਚ ਵਿਕਰੀ ਲਈ ਪੇਸ਼ ਹੋਵੇਗਾ।