Xiaomi ਨੇ ਲਾਂਚ ਕੀਤਾ Mi Exchange ਪ੍ਰੋਗਰਾਮ, ਪੁਰਾਣੇ ਫੋਨ ਦੇ ਬਦਲੇ ਪਾਓ ਨਵਾਂ ਫੋਨ

11/22/2017 1:50:10 PM

ਜਲੰਧਰ- ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਿਓਮੀ ਨੇ ਕੈਸ਼ਿਫਾਈ ਦੇ ਨਾਲ ਮਿਲ ਕੇ ਇਕ ਨਵਾਂ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਐਕਸਚੇਂਜ ਪ੍ਰੋਗਰਾਮ ਦੇ ਤਹਿਤ, ਯੂਜ਼ਰਸ ਆਪਣੇ ਨਜ਼ਦੀਕੀ Mi Home ਸਟੋਰ ਜਾ ਕੇ ਪੁਰਾਣੇ ਫੋਨ ਦੇ ਬਦਲੇ ਨਵਾਂ ਫੋਨ ਲੈ ਸਕਣਗੇ। ਫਿਲਹਾਲ ਭਾਰਤ 'ਚ ਸ਼ਿਓਮੀ ਕੰਪਨੀ ਦੇ ਕੁੱਲ 11 Mi Home ਸਟੋਰਸ ਹਨ।

ਐਕਸਚੇਂਜ ਦੇ ਸਮੇਂ ਕੈਸ਼ਿਫਾਈ ਟੀਮ ਪੁਰਾਣੇ ਫੋਨ ਦੀ ਕੰਡੀਸ਼ਨ ਅਤੇ ਰੀ-ਸੇਲ ਵੈਲੀਊ ਦੇ ਆਧਾਰ 'ਤੇ ਯੂਜ਼ਰਸ ਨੂੰ ਸੁਝਾਅ ਦੇਵੇਗੀ। ਇਸ ਤੋਂ ਬਾਅਦ ਯੂਜ਼ਰਸ ਉਸੇ ਅਮਾਊਂਟ ਦਾ ਇਸਤੇਮਾਲ ਕਰਕੇ ਨਵੇਂ ਸ਼ਿਓਮੀ ਡਿਵਾਇਸ 'ਤੇ ਡਿਸਕਾਊਟ ਪਾ ਸਕਣਗੇ। ਦੱਸ ਦਈਏ ਕਿ ਇਕ ਯੂਜ਼ਰ ਸਿਰਫ ਇਕ ਡਿਵਾਇਸ ਐਕਸਚੇਂਜ ਕਰ ਸਕਣਗੇ।

ਇਸ ਤੋਂ ਇਲਾਵਾ ਕਸਟਮਰਸ ਨੂੰ ਫੋਨ ਐਕਸਚੇਂਜ ਕਰਨ ਲਈ ਪਿਕਅਪ ਸਰਵਿਸ ਵੀ ਦਿੱਤੀ ਜਾਵੇਗੀ। ਹਾਲਾਂਕਿ ਇਸ ਦੇ ਲਈ ਤੁਹਾਨੂੰ ਨਵਾਂ ਸਮਾਰਟਫੋਨ ਖਰੀਦਣਾ ਹੋਵੇਗਾ ਅਤੇ ਪੂਰੀ ਪੇਮੈਂਟ ਵੀ ਕਰਨੀ ਹੋਵੇਗੀ। ਜਦ ਸਭ ਕੁੱਝ ਫਿਕਸ ਹੋ ਜਾਵੇਗਾ ਤਾਂ ਕੈਸ਼ਿਫਾਈ ਦੇ ਅਧਿਕਾਰੀ ਤੁਹਾਡੇ ਕੋਲ ਫੋਨ ਕੁਲੈੱਕਟ ਕਰਨ ਆਣਗੇ ਅਤੇ ਪੇਮੈਂਟ ਕਰਕੇ ਫੋਨ ਲੈ ਜਾਣਗੇ।