ਸ਼ਾਓਮੀ ਨੇ ਭਾਰਤ 'ਚ ਲਾਂਚ ਕੀਤਾ Electric Toothbrush, ਜਾਣੋ ਕੀਮਤ

06/09/2020 7:12:26 PM

ਗੈਜੇਟ ਡੈਸਕ—ਸ਼ਾਓਮੀ ਨੇ ਆਪਣਾ ਇਕ ਹੋਰ ਇਲੈਕਟ੍ਰਿਕ ਟੂਥਬਰੱਸ਼ ਭਾਰਤ 'ਚ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਚੀਨੀ ਕੰਪਨੀ ਨੇ ਕਰੀਬ 3 ਮਹੀਨੇ ਪਹਿਲਾਂ Mi Electric Toothbrush T300 ਟੂਥਬਰੱਸ਼ ਭਾਰਤ 'ਚ ਲਾਂਚ ਕੀਤਾ ਸੀ। ਹੁਣ ਲੇਟੈਸਟ Mi Electric Toothbrush T100  ਪਿਛਲੇ ਟੂਥਬਰੱਥ ਤੋਂ ਜ਼ਿਆਦਾ ਪਾਕੇਟ ਫ੍ਰੈਂਡਲੀ ਹੈ। ਇਸ 'ਚ ਅਲਟਰਾ-ਸਾਫਟ ਬ੍ਰਿਸਟਲਸ, ਲੋ-ਨਾਈਜ ਡਿਜ਼ਾਈਨ ਅਤੇ 30 ਦਿਨ ਦੀ ਬੈਟਰੀ ਲਾਈਫ ਮਿਲਦੀ ਹੈ। ਮੀ ਇਲੈਕਟ੍ਰਿਕ ਟੂਥਬਰੱਸ਼ ਟੀ100 ਦਾ ਡਿਜ਼ਾਈਨ ਸਲੀਕ ਹੈ ਅਤੇ ਇਹ ਸਿੰਗਲ ਕਲਰ 'ਚ ਆਉਂਦਾ ਹੈ। ਸ਼ਾਓਮੀ ਦਾ ਕਹਿਣਾ ਹੈ ਕਿ ਟੀ100 ਨੂੰ ਡੈਨਟਿਸਟਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਕੀਮਤ
ਮੀ ਇਲੈਕਟ੍ਰਿਕ ਟੂਥਬਰੱਸ਼ ਅਜੇ ਕ੍ਰਾਊਫੰਡਿੰਗ ਤਹਿਤ ਮੀਡਾਟਕਾਮ 'ਤੇ ਉਪਲੱਬਧ ਹੈ। ਇਸ ਦੀ ਕੀਮਤ 549 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਨਵੇਂ ਟੂਥਬਰੱਥ ਦੀ ਵਿਕਰੀ 15 ਜੁਲਾਈ ਤੋਂ ਸ਼ੁਰੂ ਹੋਵੇਗੀ। ਅਜੇ ਸ਼ਾਓਮੀ ਨੇ ਬਰੱਸ਼ ਦੀ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੀ ਇਲੈਕਟ੍ਰਿਕ ਟੂਥਬਰੱਸ਼ ਟੀ100 ਦੀ ਟੱਕਰ ਓਰਲ-ਬੀ ਅਤੇ ਕੋਲਗੇਟ ਦੇ ਇਲੈਕਟ੍ਰਿਕ ਟੂਥਬਰੱਸ਼ ਨਾਲ ਹੋਵੇਗੀ। ਓਰਲ-ਬੀ ਕ੍ਰਾਸਏਸ਼ਨ ਬੈਟਰੀ ਟੂਥਬਰੱਸ਼ ਦੀ ਕੀਮਤ 359 ਰੁਪਏ ਜਦਕਿ ਕੋਲਗੇਟ 360 ਚਾਰਕੋਲ ਬੈਟਰੀ ਟੂਥਬਰੱਸ਼ 599 ਰੁਪਏ 'ਚ ਆਉਂਦਾ ਹੈ।

ਸਪੈਸੀਫਿਕੇਸ਼ਨਸ
ਮੀ ਇਲੈਕਟ੍ਰਿਕ ਟੂਥਬਰੱਸ਼ ਟੀ100 'ਚ ਡਿਊਲ-ਪ੍ਰੋ ਬਰੱਸ਼ ਮੋਡ ਦਿੱਤੇ ਗਏ ਹਨ ਅਤੇ ਇਹ ਇਕਵਿਕਲੀਨ ਆਟੋ ਟਾਈਮਰ ਨਾਲ ਆਉਂਦਾ ਹੈ ਜੋ ਯੂਜ਼ਰ ਦੇ ਦੰਦ ਸਾਫ ਕਰਨ 'ਚ ਮਦਦ ਕਰਦਾ ਹੈ। ਇਹ ਯੂਜ਼ਰ ਨੂੰ ਹਰ 30 ਸੈਕਿੰਡ ਤੋਂ ਬਾਅਦ ਇਕ ਜਗ੍ਹਾ 'ਤੇ ਸਹੀ ਸਮੇਂ ਖਰਚ ਕਰਨ ਦੇ ਬਾਰੇ 'ਚ ਦੱਸਦਾ ਹੈ। ਮੀ ਇਲੈਕਟ੍ਰਿਕ ਟੂਥਬਰੱਸ਼ 'ਚ ਦੋ ਮੋਡ-ਸਟੈਂਡਰਡ ਅਤੇ ਜੈਂਟਲ ਦਿੱਤੇ ਗਏ ਹਨ। ਇਸ ਬਰੱਸ਼ ਦਾ ਡਿਜ਼ਾਈਨ ਅਲਟਰਾ-ਸਾਫਟ ਹੈ ਅਤੇ ਇਸ ਦੇ ਬ੍ਰਿਸਟਲਸ ਰੈਗੁਲਰ ਨਾਇਲਾਨ ਬਰੱਸ਼ ਨਾਲ 93 ਫੀਸਦੀ ਜ਼ਿਆਦਾ ਪਤਲੇ ਹਨ।

ਸ਼ਾਓਮੀ ਦਾ ਦਾਅਵਾ ਹੈ ਕਿ ਮੀ ਇਲੈਕਟ੍ਰਿਕ ਟੂਥਬਰੱਸ਼ ਟੀ100 'ਚ 30 ਦਿਨ ਦੀ ਬੈਟਰੀ ਲਾਈਫ ਮਿਲੇਗੀ ਅਤੇ ਇਹ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ। ਇਸ 'ਚ ਬੈਟਰੀ ਸਟੇਟਸ ਦੱਸਣ ਲਈ ਇਕ ਐੱਲ.ਈ.ਡੀ. ਇੰਡੀਕੇਟਰ ਹੈ। ਇਲੈਕਟ੍ਰਿਕ ਟੂਥਬਰੱਸ਼ IPX7  ਰੇਟਿੰਗ ਨਾਲ ਆਉਂਦਾ ਹੈ ਜਿਸ ਨਾਲ ਇਹ ਪਾਣੀ 'ਚ ਖਰਾਬ ਨਹੀਂ ਹੁੰਦਾ ਹੈ। ਇਸ ਟੂਥਬਰੱਸ਼ ਦਾ ਵਜ਼ਨ 46 ਗ੍ਰਾਮ ਹੈ।

Karan Kumar

This news is Content Editor Karan Kumar