ਮੋਸ਼ਨ ਡਿਟੈਕਟ ਫੀਚਰ ਨਾਲ ਸ਼ਾਓਮੀ ਨੇ ਲਾਂਚ ਕੀਤੀ ਸਮਾਰਟ ਲਾਈਟ, ਜਾਣੋ ਕੀਮਤ

01/23/2020 11:39:53 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੀ ਸਮਾਰਟ ਲਾਈਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਮੀ ਮੋਸ਼ਨ ਐਕਟੀਵੇਟਿਡ ਨਾਈਟ ਲਾਈਟ 2 ਦੀ ਭਾਰਤ ’ਚ ਕੀਮਤ ਸਿਰਫ 599 ਰੁਪਏ ਰੱਖੀ ਗਈ ਹੈ। ਇਸ ਸਮਾਰਟ ਲਾਈਟ ਨੂੰ ਖਾਸ ਬਣਾਉਂਦਾ ਹੈ ਇਸ ਵਿਚ ਦਿੱਤਾ ਗਿਆ ਮੋਸ਼ਨ-ਡਿਟੈਕਟ ਫੀਚਰ ਜੋ ਇਸ ਦੇ ਸਾਹਮਣੇ ਕਿਸੇ ਦੇ ਆਉਣ ’ਤੇ ਆਪਣੇ-ਆਪ ਲਾਈਟ ਨੂੰ ਆਨ ਕਰ ਦਿੰਦਾ ਹੈ। ਉਥੇ ਹੀ ਇਹ ਸਮਾਰਟ ਲਾਈਟ ਤੁਹਾਡੇ ਉਥੋਂ ਜਾਂਦੇ ਹੀ 15 ਸੈਕਿੰਡ ’ਚ ਆਪਣੇ ਆਪ ਸਵਿੱਚ ਆਫ ਹੋ ਜਾਵੇਗੀ ਅਤੇ ਬਿਜਲੀ ਦੀ ਬਚਤ ਵੀ ਕਰੇਗੀ। 

 

ਮੀ ਮੋਸ਼ਨ ਐਕਟੀਵੇਡਿਟ ਨਾਈਟ ਲਾਈਟ 2 ਨੂੰ ਤੁਸੀਂ ਆਪਣੀ ਲੋੜ ਦੇ ਹਿਾਬ ਨਾਲ ਕਿਤੇ ਵੀ ਰੱਖ ਸਕਦੇ ਹੋ। ਇਸ ਵਿਚ 3 AA ਸਾਈਜ਼ ਦੇ ਬੈਟਰੀ ਸੈੱਲ ਪੈਂਦੇ ਹਨ ਜੋ ਇਸ ਨੂੰ ਪਾਵਰ ਦਿੰਦੇ ਹਨ। 360 ਡਿਗਰੀ ’ਤੇ ਰੋਟੇਟ ਹੋਣ ਵਾਲੀ ਇਹ ਲਾਈਟ ਦੋ ਬ੍ਰਾਈਟਨੈੱਸ ਲੈਵਲ ਨੂੰ ਸੁਪੋਰਟ ਕਰਦੀ ਹੈ। ਇਸ ’ਤੇ ਕੰਪਨੀ ਵਲੋਂ 6 ਮਹੀਨੇ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।