ਸ਼ਾਓਮੀ ਲਿਆਈ ਕੈਮਰੇ ਵਾਲੀ ਘੜੀ, ਬੱਚਿਆਂ ਲਈ ਹੈ ਖਾਸ

01/07/2020 4:37:53 PM

ਗੈਜੇਟ ਡੈਸਕ– ਸ਼ਾਓਮੀ ਨੇ ਬੱਚਿਆਂ ਲਈ ਇਕ ਖਾਸ ਸਮਾਰਟ ਵਾਚ ਲਾਂਚ ਕੀਤੀ ਹੈ। ਸ਼ਾਓਮੀ ਦੀ ਇਸ ਸਮਾਰਟ ਵਾਚ ਦਾ ਨਾਂ Mitu ਚਿਲਡਰਨ ਲਰਨਿੰਗ ਵਾਚ 4 ਪ੍ਰੋ ਹੈ। ਸ਼ਾਓਮੀ ਦੀ ਇਸ ਘੜੀ ਦੇ ਫਰੰਟ ਸਾਈਡ ’ਚ ਦੋ ਕੈਮਰੇ ਲੱਗੇ ਹਨ। ਸਮਾਰਟ ਵਾਚ ’ਚ 5 ਮੈਗਾਪਿਕਸਲ ਦਾ ਵਾਈਡ-ਐਂਗਲ ਕੈਮਰਾ ਅਤੇ 8 ਮੈਗਾਪਿਕਸਲ ਦਾ ਜ਼ੂਮ ਕੈਮਰਾ ਦਿੱਤਾ ਗਿਆ ਹੈ। ਸ਼ਾਓਮੀ ਨੇ ਪੁੱਸ਼ਟੀ ਕੀਤੀ ਹੈ ਕਿ ਘੜੀ ’ਚ ਲੱਗੇ ਡਿਊਲ ਕੈਮਰੇ ਇਕੱਠੇ ਕੰਮ ਕਰ ਸਕਦੇ ਹਨ, ਅਜਿਹੇ ’ਚ ਤੁਸੀਂ ਆਪਣੇ ਬੱਚੇ ਤੋਂ ਇਲਾਵਾ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਦੇਖ ਸਕਦੇ ਹੋ। 

ਖੜੀ ਨੂੰ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਕਸਟਮਾਈਜ਼
ਸ਼ਾਓਮੀ ਦੀ ਇਹ ਸਮਾਰਟ ਵਾਚ 10 ਗੁਣਾ ਏ.ਆਈ. ਪੋਜੀਸ਼ਨਿੰਗ ਦਾ ਇਸਤੇਮਾਲ ਕਰਦੀ ਹੈ ਅਤੇ ਇਹ L1+L5 ਡਿਊਲ ਫ੍ਰੀਕਵੈਂਸੀ GPS ਕਾਰਡਰੀਨੇਟਿਡ ਪੋਜੀਸ਼ਨਿੰਗ ਸਿਸਟਮ ਨਾਲ ਲੈਸ ਹੈ। ਇਹ ਸਮਾਰਟ ਵਾਚ ਕੁਆਲਕਾਮ ਸਨੈਪਡ੍ਰੈਗਨ Wear 2500 ਪ੍ਰੋਸੈਸਰ ਨਾਲ ਲੈਸ ਹੈ, ਇਸ ਵਿਚ 1 ਜੀ.ਬੀ. ਰੈਮ+8 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਹ ਸਮਾਰਟ ਵਾਚ ਐਂਡਰਾਇਡ 8.1 ਆਪਰੇਟਿੰਗ ਸਿਸਟਮ ’ਤੇ ਚੱਲਦੀ ਹੈ ਅਤੇ ਇਸ ਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹੋ, ਤਾਂ ਜੋ ਬੱਚੇ ਇਸ ਦਾ ਆਸਾਨੀ ਨਾਲ ਇਸਤੇਮਾਲ ਕਰ ਸਕਣਗੇ। 

ਸਮਾਰਟ ਵਾਚ ’ਚ AI ਲਰਨਿੰਗ ਮਸ਼ੀਨ ਤੇ XiaoAI ਵਾਇਸ ਅਸਿਸਟੈਂਟ
ਸ਼ਾਓਮੀ ਦੀ ਇਹ ਸਮਾਰਟ ਵਾਚ ਏ.ਆਈ. ਲਰਨਿੰਗ ਮਸ਼ੀਨ ਅਤੇ XiaoAI ਵਾਇਸ ਅਸਿਸਟੈਂਟ ਸੁਪੋਰਟ ਦੇ ਨਾਲ ਆਉਂਦੀ ਹੈ। ਇਸ ਵਿਚ ਯੂਜ਼ਰ ਆਪਣੇ ਹਿਸਾਬ ਨਾਲ ਹਾਈ-ਕੁਆਲਿਟੀ ਲਰਨਿੰਗ ਐਪਸ ਨੂੰ ਸਿਲੈਕਟ ਕਰ ਸਕਦੇ ਹਨ, ਜਿਨ੍ਹਾਂ ’ਚ ਚਾਈਨੀਜ਼, ਇੰਗਲਿਸ਼, ਮੈਥ, ਸੋਸ਼ਲ, ਫਨ, ਲਾਜਿਕਲ ਥਿੰਕਿੰਗ ਅਤੇ ਦੂਜੇ ਕੰਟੈਂਟ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਸਮਾਰਟ ਵਾਚ ਇੰਟਰੈਕਟਿਵ ਇੰਗਲਿਸ਼ ਟੂਲ ਨੂੰ ਸੁਪੋਰਟ ਕਰਦੀ ਹੈ। 

ਸ਼ਾਓਮੀ ਦੀ ਸਮਾਰਟ ਵਾਚ ਚ 1.78 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ ਕਿ 326PPI ਦੀ ਪਿਕਸਲ ਡੈਨਸਿਟੀ ਆਫਰ ਕਰਦੀ ਹੈ। ਇਸ ਘੜੀ ਦਾ ਸਰਫੇਸ 2.5ਡੀ ਕਰਵਡ ਗੋਰਿਲਾ ਗਲਾਸ 3 ਨਾਲ ਪ੍ਰੋਟੈਕਟਿਡ ਹੈ, ਇਸ ਵਿਚ ਡਾਇਮੰਡ-ਲਾਈਕ ਕੋਟਿੰਗ ਪ੍ਰੋਸੈਸ ਦਿੱਤੀ ਗਈ ਹੈ। ਘੜੀ ’ਚ 4ਜੀ ਐੱਲ.ਟੀ.ਈ. ਅਤੇ ਐੱਨ.ਐੱਫ.ਸੀ. ਕੁਨੈਕਟੀਵਿਟੀ ਦਿੱਤੀ ਗਈ ਹੈ। ਸ਼ਾਓਮੀ ਦੀ ਇਸ ਚਿਲਡਰਨ ਸਮਾਰਟ ਵਾਚ ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ। ਚੀਨ ’ਚ ਇਸ ਵਾਚ ਦੀ ਕੀਮਤ 1,299 ਯੁਆਨ (ਕਰੀਬ 13,450 ਰੁਪਏ) ਹੈ।