ਸ਼ਾਓਮੀ ਨੇ ਲਾਂਚ ਕੀਤੀ ਫਾਸਟ ਚਾਰਿਜੰਗ Mi Micro USB ਕੇਬਲ

01/16/2019 12:16:04 PM

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਨਵਾਂ ਪ੍ਰੋਡਕਟ Mi Micro USB ਬ੍ਰੈਡਿਡ ਕੇਬਲ ਲਾਂਚ ਕੀਤਾ ਹੈ। ਸ਼ਾਓਮੀ ਨੇ ਇਸ ਦੀ ਖਬਰ ਆਪਣੇ ਟਵਿਟਰ ਅਕਾਊਂਟ ਰਾਹੀਂ ਦਿੱਤੀ ਹੈ। ਟਵੀਟ ’ਚ ਪ੍ਰੋਡਕਟ ਦੇ ਡਿਜ਼ਾਈਨ, ਬਿਲਡ ਕੁਆਲਿਟੀ, ਕੀਮਤ ਅਤੇ ਉਪਲੱਬਧਾ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। 

 

ਐਲਾਨ ਮੁਤਾਬਕ, ਕੰਪਨੀ ਦਾ ਦਾਅਵਾ ਹੈ ਕਿ ਇਹ USB ਕੇਬਲ ਕਾਫੀ ਮਜ਼ਬੂਤ ਹੈ। ਇਸ ਦੀ ਕੀਮਤ 249 ਰੁਪਏ ਹੈ ਅਤੇ ਇਹ Mi.com, Mi Store app ਅਤੇ Mi stores ਤੋਂ ਖਰੀਦੀ ਜਾ ਸਕਦੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ Mi Micro USB ਕੇਬਲ 2A ਫਾਸਟ ਚਾਰਜਿੰਗ ਤਕ ਸਪੋਰਟ ਕਰਦੀ ਹੈ। ਕੰਪਨੀ ਵਲੋਂ ਦਿੱਤੀ ਗਈ ਇਹ ਜਾਣਕਾਰੀ ਕਈ ਯੂਜ਼ਰਜ਼ ਲਈ ਕਾਫੀ ਚੰਗੀ ਗੱਲ ਹੈ ਕਿਉਂਕਿ ਸਾਰੀਆਂ ਕੇਬਲਾਂ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਨਹੀਂ ਆਉਂਦੀਆਂ। ਫਾਸਟ ਚਾਰਜਿੰਗ ਲਈ ਕੇਬਲ ਨੂੰ ਸਪੈਸ਼ਲ ਤੌਰ ’ਤੇ ਫਾਸਟ ਡਾਟਾ ਟ੍ਰਾਂਸਫਰ ਅਤੇ ਚਾਰਜਿੰਗ ਲਈ ਡਿਜ਼ਾਈਨ ਕੀਤਾ ਜਾਂਦਾ ਹੈ। 

ਕੇਬਲ ਬ੍ਰੈਡਿਡ ਫਿਨਿਸ਼ ਦੇ ਨਾਲ ਆਉਂਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ‘ਟੈਂਗਲ ਫ੍ਰੀ’ ਹੈ ਅਤੇ ਇਹ ਊਲਝੇਗੀ ਨਹੀਂ। ਸ਼ਾਓਮੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਕਿ ਕੰਪਨੀ ਨੇ 2019 ’ਚ ਮਾਈਕ੍ਰੋ-ਯੂ.ਐੱਸ.ਬੀ. ਕੇਬਲ ਕਿਉਂ ਲਾਂਚ ਕੀਤੀ ਹੈ। ਹਾਲਾਂਕਿ ਦੇਖਿਆ ਜਾਵੇ ਤਾਂ ਅਜੇ ਵੀ ਜ਼ਿਆਦਾਤਰ ਸਮਾਰਟਫੋਨ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਪਸ਼ਨ ਦੇ ਨਾਲ ਆਉਂਦੇ ਹਨ।