ਐਮਾਜ਼ੋਨ ਕਿੰਡਲ ਨੂੰ ਟੱਕਰ ਦੇਵੇਗੀ ਸ਼ਾਓਮੀ ਦੀ ਇਹ ਡਿਵਾਈਸ

11/19/2019 11:40:56 PM

ਗੈਜੇਟ ਡੈਸਕ—ਚਾਈਨੀਜ਼ ਟੈੱਕ ਕੰਪਨੀ ਸ਼ਾਓਮੀ ਨੇ ਇਕ ਨਵੀਂ ਕੈਟਿਗਰੀ 'ਚ ਕਦਮ ਰੱਖਿਆ ਹੈ ਅਤੇ ਹੋਮ ਕੰਟਰੀ 'ਚ ਖਾਸ ਡਿਵਾਈਸ ਲਾਂਚ ਕੀਤਾ ਹੈ। ਕੰਪਨੀ ਨੇ ਆਪਣਾ ਪਹਿਲੀ ਈ-ਬੁੱਕ ਰੀਡਰ ਚਾਈਨਾ 'ਚ ਲਾਂਚ ਕਰ ਦਿੱਤੀ ਹੈ। Xiaomi Mi Reader ਨਾਂ ਦੀ ਇਹ ਡਿਵਾਈਸ ਕਾਫੀ ਹਦ ਤਕ Amazon Kindle ਨਾਲ ਮਿਲਦੀ-ਜੁਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ Xiaomi Mi Reader ਕਈ ਫਾਇਲ ਫਾਰਮੈਟਸ ਨੂੰ ਸਪੋਟਰ ਕਰਦਾ ਹੈ। ਐਮਾਜ਼ੋਨ ਕਿੰਡਲ ਦੇ ਮੁਕਾਬਲੇ ਇਸ ਦੀ ਕੀਮਤ ਵੀ ਕਾਫੀ ਘੱਟ ਰੱਖੀ ਗਈ ਹੈ।

ਕੀਮਤ
ਸ਼ਾਓਮੀ ਦੀ ਇਹ ਈ-ਬੁੱਕ ਰੀਡਰ ਅਜੇ ਕ੍ਰਾਊਡਫੰਡਿੰਗ ਸਟੇਜ਼ 'ਚ ਹੈ ਅਤੇ ਇਸ ਦਾ ਪ੍ਰਾਈਸ ਟੈਗ 579 ਯੁਆਨ (ਕਰੀਬ 5,900 ਰੁਪਏ) ਰੱਖਿਆ ਗਿਆ ਹੈ। ਇੰਟਰੇਸਟੇਡ ਬਾਇਰਸ ਇਸ ਡਿਵਾਈਸ ਨੂੰ 20 ਨਵੰਬਰ ਤੋਂ ਖਰੀਦ ਸਕਦੇ ਹਨ। ਇਸ ਤੋਂ ਬਾਅਦ ਡਿਵਾਈਸ ਦੀ ਕੀਮਤ 599 ਯੁਆਨ (ਕਰੀਬ 6,100 ਰੁਪਏ) ਹੋ ਜਾਵੇਗੀ। ਕੰਪਨੀ ਨੇ ਇਸ ਪ੍ਰੋਡਕਟ ਦੀ ਓਪਨ ਸੇਲ ਦੇ ਬਾਰੇ 'ਚ ਕੋਈ ਆਫੀਸ਼ਲ ਅਨਾਊਂਸਮੈਂਟ ਨਹੀਂ ਕੀਤੀ ਹੈ। ਐਮਾਜ਼ੋਨ ਕਿੰਡਲ ਦੀ ਕੀਮਤ ਦੀ ਤੁਲਨਾ ਕਰੀਏ ਤਾਂ ਕਿੰਡਲ ਦੀ ਸ਼ੁਰੂਆਤੀ ਕੀਮਤ 7,999 ਰੁਪਏ ਹੈ ਅਤੇ ਸ਼ਾਓਮੀ ਦਾ ਰੀਡਰ ਇਸ ਤੋਂ ਸਸਤਾ ਹੋ ਸਕਦਾ ਹੈ। ਨਾਲ ਹੀ ਇਸ ਡਿਵਾਈਸ ਦੀ ਗਲੋਬਲ ਸਕਿਓਰਟੀ ਨੂੰ ਲੈ ਕੇ ਕੋਈ ਡੀਟੇਲ ਅਜੇ ਤਕ ਸ਼ੇਅਰ ਨਹੀਂ ਕੀਤੀ ਗਈ ਹੈ। ਸਾਮਾਨ ਰੂਪ ਨਾਲ ਸ਼ਾਓਮੀ ਪਹਿਲੇ ਡਿਵਾਈਸੇਜ ਆਪਣੀ ਹੋਮ ਕੰਟਰੀ 'ਚ ਲਾਂਚ ਕਰਦੀ ਹੈ ਅਤੇ ਬਾਅਦ 'ਚ ਕਾਫੀ ਮਾਰਕੀਟਸ 'ਚ ਲਾਂਚ ਕਰਦੀ ਹੈ। ਸ਼ਾਓਮੀ ਐੱਮ.ਆਈ. ਰੀਡਰ ਨੂੰ ਲੈ ਕੇ ਅਜਿਹੀ ਹੀ ਉਮੀਦ ਕੀਤੀ ਜਾ ਰਹੀ ਹੈ।

Xiaomi Mi Reader ਦੇ ਸਪੈਸੀਫਿਕੇਸ਼ਨਸ
ਸ਼ਾਓਮੀ ਦੀ ਇਸ ਈ-ਬੁੱਕ ਰੀਡਰ 'ਚ 6 ਇੰਚ ਦੀ ਐੱਚ.ਡੀ. ਈ-ਲਿੰਕ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1024x768 ਪਿਕਸਲ ਹੈ। ਇਸ ਡਿਵਾਈਸ 'ਚ 24 ਫੀਸਦੀ ਬ੍ਰਾਈਟਨੈੱਸ ਲੇਵਲ ਦਿੱਤੇ ਗਏ ਹਨ ਜੋ ਬ੍ਰਾਈਟ ਅਤੇ ਡਾਰਕ ਸਿਚੁਏਸ਼ਨ ਦੋਵਾਂ 'ਚ 90 ਫੀਸਦੀ ਯੂਨੀਫਾਰਮਿਟੀ ਬ੍ਰਾਈਟਨੈੱਸ ਕੰਫਰਟੇਬਲ ਰੀਡਿੰਗ ਲਈ ਦਿੱਤੇ ਗਏ ਹਨ। ਡਿਵਾਈਸ 'ਚ 1.8Ghz ਕਵਾਡ ਕੋਰ Allwinner B300 ਪ੍ਰੋਸੈਸਰ 1ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।

Xiaomi Mi Reader 'ਚ ਐਂਟੀ-ਗਲੇਅਰ ਫਿਨਿਸ਼ ਦਿੱਤੀ ਗਈ ਹੈ ਅਤੇ ਇਹ ਕਈ ਫਾਈਲ ਫਾਰਮੈਂਟ ਸਪੋਰਟ ਕਰੇਗਾ। ਜਿਨ੍ਹਾਂ 'ਚ PDF, DOC, XLS, PPT, TXT, EPUD ,WPS ਅਤੇ ਮਾਈਕ੍ਰੋਸਾਫਟ ਆਫਿਸ ਫਾਈਲਸ ਵੀ ਸ਼ਾਮਲ ਹੈ। ਡਿਵਾਈਸ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਵੀ ਕਸਟਮਾਈਜ਼ਡ ਲੇਅਰ ਨਾਲ ਦਿੱਤਾ ਗਿਆ ਹੈ। ਇਸ 'ਚ 1,800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਡਿਵਾਈਸ ਦਾ ਵਜ਼ਨ 178 ਗ੍ਰਾਮ ਹੈ ਅਤੇ ਮੋਟਾਈ 8.3 ਮਿਮੀ ਹੈ।

Karan Kumar

This news is Content Editor Karan Kumar