ਬਿਹਤਰੀਨ ਸਾਊਂਡ ਕੁਆਲਿਟੀ ਅਤੇ ਐੱਚ ਡੀ ਮਾਈਕ੍ਰੋਫੋਨ ਨਾਲ ਲੈਸ ਹੈ ਸ਼ਿਓਮੀ ਦਾ ਹੈੱਡਫੋਨਸ ਪ੍ਰੋ

12/06/2016 1:06:10 PM

ਜਲੰਧਰ: ਸ਼ਿਓਮੀ ਨੇ ਇਸ ਸਾਲ ਦੀ ਸ਼ੁਰੂਆਤ ''ਚ ਐੱਮ. ਆਈ ਇਨ-ਈਅਰ ਹੈੱਡਫੋਨਸ ਪ੍ਰੋ ਨੂੰ ਭਾਰਤ ''ਚ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਨੇ ਐੱਮ. ਆਈ ਇਨ-ਈਅਰ ਹੈੱਡਫੋਨਸ ਪ੍ਰੋ ਐੱਚ. ਡੀ ਨੂੰ ਲਾਂਚ ਕਰ ਦਿੱਤਾ ਹੈ। ਸ਼ਿਓਮੀ ਦੇ ਨਵੇਂ ਇਨ-ਈਅਰ ਹੈੱਡਫੋਨਸ ਨੂੰ ਅਮਰੀਕਾ ''ਚ ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦੇ ਆਨਲਾਈਨ ਸਟੋਰ ''ਤੇ ਉਪਲੱਬਧ ਹੈ ਜਿਸ ਦੀ ਕੀਮਤ 39.99 ਡਾਲਰ (ਲਗਭਗ 2,800 ਰੁਪਏ) ਹੈ।  
 
ਐੱਮ. ਆਈ ਇਨ-ਈਇਰ ਹੈੱਡਫੋਨਸ ਪ੍ਰੋ ਐੱਚ. ਡੀ ਡਿਊਲ ਡਾਇਨਾਮਿਕਸ ਅਤੇ ਬੈਲੇਂਸ ਆਰਮੇਚਰ ਡ੍ਰਾਇਵਰਸ ਦੇ ਨਾਲ ਆਉਂਦੇ ਹਨ। ਸ਼ਿਓਮੀ ਦਾ ਦਾਅਵਾ ਹੈ ਕਿ ਡਿਊਲ ਡਾਇਨਾਮਿਕ ਡ੍ਰਾਇਵਰ ਨਾਲ ਬਾਸ ਰਹਿੰਦੀ ਹੈ। ਇਸ ਹੈੱਡਫੋਨਸ ''ਚ ਨੈਚੂਰਲ ਸਾਊਂਡ ਇਕਵਲਾਇਜ਼ਰ ਅਤੇ ਸਟ੍ਰੈਚੇਬਲ ਟੀ. ਪੀ. ਐੱਫ ਮੇਟ ਵਾਇਰ ਦਿੱਤੀ ਗਈ ਹੈ ਜੋ ਇਸ ਨੂੰ ਦਮਦਾਰ ਬਣਾਉਂਦੀ ਹੈ। 
 
ਐੱੇਮ. ਆਈ ਇਨ-ਈਅਰ ਹੈੱਡਫੋਨਸ ਪ੍ਰੋ ਐੱਚ. ਡੀ ''ਚ ਮਾਇਕ੍ਰੋਫੋਨ ਵੀ ਲਗਾ ਗਿਆ ਹੈ ਅਤੇ ਇਸ ਦਾ ਭਾਰ 17 ਗਰਾਮ ਹੈ। ਇਸ ਦੀ ਸੈਂਸਟੀਵਿਟੀ ਰੇਟਿੰਗ 98ਡੀ. ਬੀ ਹੈ ਅਤੇ ਫ੍ਰਿਕਵੈਂਸੀ ਰੇਂਜ 20-40000ਐੱਚ. ਜੈੱਡ ਹੈ। ਇਹ ਸਿਲਵਰ ਰੰਗ ''ਚ ਉਪਲੱਬਧ ਹੋਣਗੇ।