ਸ਼ਾਓਮੀ ਲਿਆ ਰਹੀ ਹੈ ਨਵਾਂ ਫਿਟਨੈੱਸ ਬੈਂਡ, ਜਾਣੋ ਕੀ ਹੋਵੇਗਾ ਖਾਸ

11/20/2019 12:53:54 AM

ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ ਨੇ ਦੋ ਮਹੀਨੇ ਪਹਿਲਾਂ ਭਾਰਤ 'ਚ ਆਪਣਾ ਫਿਟਨੈੱਸ ਬੈਂਡ Mi Smart Band 4 ਲਾਂਚ ਕੀਤਾ ਸੀ। ਹੁਣ ਸ਼ਾਓਮੀ ਨੇ ਇੰਡੀਅਨ ਮਾਰਕੀਟ ਲਈ ਆਪਣੇ ਨਵੇਂ Mi ਸਮਾਰਟ ਬੈਂਡ ਦਾ ਐਲਾਨ ਕੀਤਾ ਹੈ। ਸ਼ਾਓਮੀ ਦਾ ਇਹ ਨਵਾਂ ਸਮਾਰਟ ਬੈਂਡ 21 ਨਵੰਬਰ ਨੂੰ ਲਾਂਚ ਹੋ ਸਕਦਾ ਹੈ। ਸ਼ਾਓਮੀ ਇੰਡੀਆ ਨੇ ਆਪਣੇ ਆਫਿਅਸ਼ਲ ਟਵਿੱਟਰ ਅਕਾਊਂਟ ਤੋਂ ਇਸ ਫਿਟਨੈੱਸ ਟਰੈਕਰ ਦੀ ਇਕ ਵੀਡੀਓ ਟੀਜ਼ਰ ਸ਼ੇਅਰ ਕੀਤਾ ਹੈ। 16 ਸੈਕੰਡ ਦੀ ਇਸ ਵੀਡੀਓ ਤੋਂ ਸੰਕੇਤ ਮਿਲਦਾ ਹੈ ਕਿ ਨਵਾਂ ਫਿਟਨੈੱਸ ਬੈਂਡ  Mi Smart Band 4i  ਦੇ ਰੂਪ 'ਚ ਲਾਂਚ ਹੋ ਸਕਦਾ ਹੈ।

ਬੈਂਡ 'ਚ ਹੋ ਸਕਦਾ ਹੈ ਸਟੈਪਸ ਟਰੈਕ ਕਰਨ ਵਾਲਾ ਫੀਚਰ.
ਵੀਡੀਓ ਟੀਜ਼ਰ 'ਚ 'i' 'ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਟੀਜ਼ਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਲਦ ਲਾਂਚ ਹੋਣ ਵਾਲਾ ਫਿਟਨੈੱਸ ਬੈਂਡ ਸਟੈਪਸ (ਕਦਮ) ਟਰੈਕ ਕਰਨ 'ਚ ਕਾਫੀ ਤੁਹਾਡੀ ਮਦਦ ਕਰੇਗਾ। ਭਾਵ ਇਹ ਫਿਟਨੈੱਸ ਬੈਂਡ ਮਾਨਿਟਰ ਕਰੇਗਾ ਕਿ ਤੁਸੀਂ ਕਿੰਨੇ ਕਦਮ ਚੱਲੇ ਹੋ। ਇਸ ਗੱਲ ਦੀ ਵੀ ਸੰਭਾਨਾਵਾਂ ਹਨ ਕਿ ਕੰਪਨੀ Mi Band HRX ਐਡੀਸ਼ਨ ਦਾ ਸਕਸੈੱਸਰ ਲਿਆ ਸਕਦੀ ਹੈ। ਇਹ ਬੈਂਡ ਮਾਨਿਟਰਿੰਗ ਸਟੈਪਸ, ਬਰਨਟ ਕੈਲੋਰੀ, ਟਰੈਕ ਸਲੀਪ ਪੈਟਰਨ ਨਾਲ ਅਨਕਮਿੰਗ ਕਾਲਸ ਜਾਂ ਟੈਕਟਸ ਮੈਸੇਜ ਸਮੇਤ ਡਿਸਪਲੇਅ ਨੋਟੀਫਿਕੇਸ਼ਨਸ ਵਰਗੇ ਫੀਚਰ ਆਫਰ ਕਰਦਾ ਹੈ। ਸ਼ਾਓਮੀ ਨੇ ਇਕ ਇਮੇਜ ਟੀਜ਼ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਵੇਂ ਬੈਂਡ 'ਚMi Band 4 ਨਾਲ ਮਿਲਦ-ਜੁਲਦਾ ਡਿਜ਼ਾਈਨ ਦਿੱਤਾ ਜਾ ਸਕਦਾ ਹੈ।

ਕਿਫਾਇਤੀ ਪ੍ਰਾਈਸ ਟੈਗ ਨਾਲ ਆਵੇਗਾ ਫਿਟਨੈੱਸ ਬੈਂਡ
ਸ਼ਾਓਮੀ ਇਸ ਨਵੇਂ ਫਿਟਨੈੱਸ ਬੈਂਡ ਨੂੰ ਕਿਫਾਇਤੀ ਪ੍ਰਾਈਸ ਟੈਗ ਨਾਲ ਲਾਂਚ ਕਰ ਸਕਦੀ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਐੱਮ.ਆਈ. ਬੈਂਡ 4 ਦੇ ਮੁਕਾਬਲੇ ਨਵੇਂ ਬੈਂਡ 'ਚ ਕੁਝ ਘੱਟ ਫੀਚਰ ਹੋ ਸਕਦੇ ਹਨ। ਸ਼ਾਓਮੀ ਦਾ ਨਵਾਂ ਫਿਟਨੈੱਸ ਬੈਂਡ ਬਲੈਕ ਐਂਡ ਵ੍ਹਾਈਟ ਡਿਸਪਲੇਅ, ਛੋਟੀ ਬੈਟਰੀ ਅਤੇ ਲਿਮਟਿਡ ਫਿਟਨੈੱਸ ਟਰੈਕਿੰਗ ਫੀਚਰਸ ਨਾਲ ਆ ਸਕਦਾ ਹੈ। ਇਸ ਬੈਂਡ 'ਚ ਇਕ ਕਲਿੱਪ ਹੋ ਸਕਦੀ ਹੈ ਜੋ ਬੈਂਡ ਨੂੰ ਬੂਟਾਂ ਨਾਲ ਟੈਗ ਕਰਨ ਦੀ ਸਹੂਲਤ ਦੇਵੇਗਾ, ਜਿਸ ਨਾਲ ਤੁਹਾਡੀ ਰਨਿੰਗ ਟਰੈਕ ਹੋ ਸਕੇ।

Karan Kumar

This news is Content Editor Karan Kumar