ਸ਼ਾਓਮੀ ਦੇ ਸਮਾਰਟਫੋਨ ਦੇਣਗੇ ਭੂਚਾਲ ਦਾ ਅਲਰਟ

11/21/2019 3:26:06 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਬੀਜਿੰਗ ’ਚ ਆਯੋਜਿਤ ਇਕ ਡਿਵੈੱਪਰਜ਼ ਕਾਨਫਰੰਸ ਦੌਰਾਨ ਇਹ ਕਨਫਰਮ ਕੀਤਾ ਹੈ ਕਿ ਉਹ ਆਪਣੇ ਸਮਾਰਟਫੋਨਸ ’ਚ ‘ਅਰਥਕਵੇਕ ਵਾਰਨਿੰਗ’ ਫੀਚਰ ਲਿਆ ਰਹੀ ਹੈ। ਇਸ ਦੇ ਨਾਲ ਹੀ ਚੀਨ ਦੇ ਕੁਝ ਹਿੱਸਿਆਂ ’ਚ MIUI 11 OS ਅਪਡੇਟ ਨੂੰ ਵੀ ਰੋਲ ਆਊਟ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ‘ਅਰਥਕਵੇਕ ਵਾਰਨਿੰਗ’ ਫੀਚਰ ਨੂੰ ਸਮਾਰਟਫੋਨਸ ਹੀ ਨਹੀਂ ਸਗੋਂ ਸਮਾਰਟ ਟੀ-ਵੀਜ਼ ’ਚ ਵੀ ਸ਼ਾਮਲ ਕਰੇਗੀ। 

ਭੂਚਾਲ ਆਉਣ ਤੋਂ 10 ਸੈਕਿੰਡ ਪਹਿਲਾਂ ਮਿਲੇਗਾ ਅਲਰਟ
ਰਿਪੋਰਟ ਮੁਤਾਬਕ, ‘ਅਰਥਕਵੇਕ ਵਾਰਨਿੰਗ’ ਫੀਚਰ 10 ਸੈਕਿੰਡ ਪਹਿਲਾਂ ਯੂਜ਼ਰ ਨੂੰ ਚਿਤਾਵਨੀ ਦੇਵੇਗਾ ਤਾਂ ਜੋ ਯੂਜ਼ਰ ਭੂਚਾਲ ਆਉਣ ਤੋਂ ਪਹਿਲਾਂ ਕਿਸੇ ਸੁਰੱਖਿਅਤ ਸਥਾਨ ’ਤੇ ਪਹੁੰਚ ਸਕਣ। ਸਿਰਫ ਇੰਨਾ ਹੀ ਨਹੀਂ ਇਹ ਫੀਚਰ ਐਮਰਜੈਂਸੀ ਸ਼ੈਲਟਰ, ਐਮਰਜੈਂਸੀ ਕਾਨਟੈਕਟ ਡੀਟੇਲ, ਮੈਡੀਕਲ ਕਾਨਟੈਕਟਸ ਅਤੇ ਰੈਸਕਿਊ ਨਾਲ ਜੁੜੀਆਂ ਜਾਣਕਾਰੀਆਂ ਵੀ ਮੁਹੱਈਆ ਕਰਾਏਗਾ। 

ਸਿਰਫ ਚੀਨੀ ਯੂਜ਼ਰਜ਼ ਨੂੰ ਮਿਲੇਗਾ ਇਹ ਫੀਚਰ
ਦੱਸ ਦੇਈਏ ਕਿ ‘ਅਰਥਕਵੇਕ ਵਾਰਨਿੰਗ’ ਫੀਚਰ ਨੂੰ ਸਿਰਫ ਚੀਨ ’ਚ ਹੀ ਰੋਲ ਆੂਟ ਕੀਤਾ ਜਾਵੇਗਾ। ਹਾਲਾਂਕਿ, ਸ਼ਾਓਮੀ ਹੋਰ ਦੇਸ਼ਾਂ ਦੇ ਨਾਲ-ਨਾਲ ਟਾਈਅਪ ਕਰ ਕੇ ਇਹ ਫੀਚਰ ਚੀਨ ਤੋਂ ਬਾਹਰ ਵੀ ਲਿਆ ਸਕਦੀ ਹੈ।