ਸ਼ਾਓਮੀ ਦਾ ਖਾਸ ਵਾਕੀ-ਟਾਕੀ, 5,000 ਕਿਲੋਮੀਟਰ ਦੀ ਰੇਂਜ ’ਚ ਕਰੇਗਾ ਕੰਮ

12/14/2019 2:36:22 PM

ਗਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਇਕ ਖਾਸ ਵਾਕੀ-ਟਾਕੀ ਦੀ ਕ੍ਰਾਊਡਫੰਡਿੰਗ ਕੀਤੀ ਹੈ। ਇਹ ਬੀਬੈਸਟ ਸਮਾਰਟ ਵਾਕੀ-ਟਾਕੀ ਹੈ ਅਤੇ ਇਸ ਵਿਚ ਕਈ ਖਾਸ ਫੀਚਰਜ਼ ਦਿੱਤੇ ਗਏ ਹਨ। ਬੀਬੈਸਟ ਸਮਾਰਟ ਵਾਕੀ-ਟਾਕੀ ਦਾ ਬਿਲਟ ਕਾਫੀ ਕੰਪਕਟ ਹੈ ਅਤੇ ਇਹ ਫੀਚਰ ਫੋਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਸਮਾਰਟ ਵਾਕੀ-ਟਾਕੀ ’ਚ ਐਕਸਟੈਂਡਿਡ ਐਂਟੀਨਾ ਦੀ ਥਾਂ ’ਤੇ ਹਿਡਨ ਐਂਟੀਨਾ ਡਿਜ਼ਾਈਨ ਦਿੱਤਾ ਗਿਆ ਹੈ। ਇਹ ਵਾਕੀ-ਟਾਕੀ ਵਾਈ-ਫਾਈ ਅਤੇ 4ਜੀ ਸੈਲੁਲਰ ਕੁਨੈਕਟਿਵਿਟੀ ਦੇ ਨਾਲ ਆਉਂਦਾ ਹੈ। ਵਾਕੀ-ਟਾਕੀ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਸਕਿਓਰਿਟੀ ਦੇ ਨਾਲ ਇਕ ਹੀ ਸਮੇਂ ’ਚ ਕਈ ਡਿਵਾਈਸਿਜ਼ ਨੂੰ ਇੰਟਰਕੁਨੈਕਟਿਡ ਕੀਤਾ ਜਾ ਸਕਦਾ ਹੈ।

5,000 Km ਦੀ ਰੇਂਜ ’ਚ ਕੰਮ ਕਰਦੇ ਹਨ ਇੰਟਰਕਾਮ ਫੰਕਸ਼ਨ
ਬੀਬੈਸਟ ਸਮਾਰਟ ਵਾਕੀ-ਟਾਕੀ ’ਚ ਸਿਮ ਕਾਰਡ ਸਲਾਟ ਵੀ ਹੈ ਅਤੇ ਇੰਟਰਕਾਮ ਫੰਕਸ਼ਨ 5,000 ਕਿਲੋਮੀਟਰ ਦੀ ਰੇਂਜ ’ਚ ਕੰਮ ਕਰਦਾ ਹੈ। ਗਰੁੱਪ ਕਮਿਊਨੀਕੇਸ਼ਨ ਤੋਂ ਇਲਾਵਾ ਤੁਸੀਂ ਦੋਸਤਾਂ ਨਾਲ ਅਲੱਗ ਤੋਂਗੱਲ ਕਰ ਸਕੇਦ ਹਨ ਕਿਉਂਕਿ ਇਸ ਵਿਚ ਮਲਟੀਪਲ ਕਾਲ ਮੋਡਸ ਦਿੱਤੇ ਗਏ ਹਨ। ਵਾਕੀ-ਟਾਕੀ ’ਚ ਇੰਟਰਕਾਮ ਫੰਕਸ਼ਨ ਐਕਟਿਵੇਟ ਕਰਨ ਲਈ ਇਕ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ। ਇਸ ਬਟਨ ਦਾ ਇਸਤੇਮਾਲ ਮੌਸਮ ਦਾ ਹਾਲ ਜਾਣਨ, ਗਾਣੇ ਸੁਣਨ ਅਤੇ ਨਿਊਜ਼ ਜਾਣਨ ਲਈ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਿਚ XiaoAI ਸਮਾਰਟ ਅਸਿਸਟੈਂਟ ਇੰਸਟਾਲ ਹੈ।

ਐਮਰਜੈਂਸੀ ’ਚ ਮੋਬਾਇਲ ਨੂੰ ਭੇਜ ਸਕਦਾ ਹੈ ਲੋਕੇਸ਼ਨ
ਵਾਕੀ-ਟਾਕੀ ’ਚ ਬਿਲਟ-ਇਨ GPS, SOS ਫੰਕਸ਼ਨ ਦਿੱਤਾ ਗਿਆ ਹੈ ਜੋ ਐਮਰਜੈਂਸੀ ’ਚ ਮੋਬਾਇਲ ਫੋਨਜ਼ ਨੂੰ ਲੋਕੇਸ਼ਨ ਇਨਫਾਰਮੇਸ਼ਨ ਭੇਜ ਸਕਦਾ ਹੈ। ਵਾਕੀ-ਟਾਕੀ ’ਚ 2,440mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 60 ਘੰਟੇ ਦੀ ਬੈਟਰੀ ਲਾਈਫ ਆਫਰ ਕਰਦੀ ਹੈ। ਇਸ ਵਿਚ USB-C port ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਬੈਟਰੀ ਨੂੰ ਤੇਜ਼ੀ ਨਾਲ ਚਾਰਜ ਕਰਦਾ ਹੈ। ਇਹ ਡਿਵਾਈਸ ਬਲੂਟੁੱਥ ਦੇ ਨਾਲ ਆਉਂਦਾ ਹੈ ਅਤੇ ਇਸ ਦਾ ਇਸਤੇਮਾਲ ਬਲੂਟੁੱਥ ਸਪੀਕਰ ਦੇ ਰੂਪ ’ਚ ਕੀਤਾ ਜਾ ਸਕਦਾ ਹੈ। ਵਾਕੀ-ਟਾਕੀ ’ਚ ਬਿਲਟ ਇਨ 2 ਇੰਚ ਦੀ ਆਈ.ਪੀ.ਐੱਸ. ਕਲਰ ਸਕਰੀਨ ਆਊਟਡੋਰਸ ’ਚ ਵੀ ਫੋਂਟ ਅਤੇ ਕੰਟੈਂਟ ਨੂੰ ਕਲੀਅਰ ਸ਼ੋਅ ਕਰਦੀ ਹੈ।

ਵਾਕੀ-ਟਾਕੀ ਦੀ ਸਕਰੀਨ ਟਾਈਮ, ਬੈਟਰੀ ਲੈਵਲ ਅਤੇ ਕੁਨੈਕਟਿਡ ਗਰੁੱਪਸ ਵਰਗੇ ਕੰਟੈਂਟ ਨੂੰ ਡਿਸਪਲੇਅ ਕਰਦੀ ਹੈ। ਡਿਸਪਲੇਅ ਦੇ ਰਾਈਟ ਸਾਈਡ ’ਚ ਵਾਲਿਊਮ ਰਾਕਰਸ ਦਿੱਤੇ ਗਏ ਹਨ। ਇਹ ਡਿਵਾਈਸ IP54-ਲੈਵਲ ਵਾਟਰ/ਡਸਟ ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਡੈਡੀਕੇਟਿਡ ਸਮਾਰਟ ਅਸਿਸਟੈਂਟ ਬਟਨ ਦਿੱਤਾ ਗਿਆ ਹੈ। ਸ਼ਾਓਮੀ ਦਾ ਵਾਕੀ-ਟਾਕੀ ਡੀਪ ਸਪੇਸ ਬਲਿਊ ਅਤੇ ਸਨੋਈ ਵਾਈਟ ਕਲਰ ’ਚ ਆਉਂਦਾ ਹੈ। ਚੀਨ ’ਚ ਇਸ ਦੀ ਕੀਮਤ 300 ਯੁਆਨ (ਕਰੀਬ 4,050 ਰੁਪਏ) ਹੈ।