Xiaomi ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ MIUI 11 ਅਪਡੇਟ

02/15/2019 3:32:53 PM

ਗੈਜੇਟ ਡੈਸਕ– ਸ਼ਾਓਮੀ ਦਾ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ MIUI ਦੇ ਅਗਲੇ ਵਰਜਨ ਯਾਨੀ MIUI 11 ’ਤੇ ਕੰਮ ਕਰ ਰਹੀ ਹੈ ਅਤੇ ਇਹ ਜਲਦੀ ਹੀ ਲਾਂਚ ਹੋਵੇਗਾ। ਰਿਪੋਰਟਾਂ ਮੁਤਾਬਕ, ਕੰਪਨੀ ਦਾ ਅਗਲਾ ਫਲੈਗਸ਼ਿਪ Mi 9 ’ਚ MIUI 11 ਦਿੱਤਾ ਜਾਵੇਗਾ। ਇਹ ਸਮਾਰਟਫੋਨ 20 ਫਰਵਰੀ ਨੂੰ ਲਾਂਚ ਹੋ ਰਿਹਾ ਹੈ। ਇਹ MIUI 11 ’ਤੇ ਚੱਲਣ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ। 

ਰਿਲੀਜ਼ ਤੋਂ ਪਹਿਲਾਂ ਕੁਝ ਸ਼ਾਓਮੀ ਸਮਾਰਟਫੋਨਜ਼ ਦੀ ਲਿਸਟ ਲੀਕ ਹੋਈ ਹੈ ਜਿਨ੍ਹਾਂ ’ਚ MIUI 11 ਦੀ ਅਪਡੇਟ ਦਿੱਤੀ ਜਾਵੇਗੀ। ਇਹ ਲਿਸਟ ਚੀਨੀ ਟੈੱਕ ਬਲਾਗ ’ਤੇ ਪੋਸਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ MIUI 11 ਗੂਗਲ ਦੇ ਐਂਡਰਾਇਡ 9 ਪਾਈ ’ਤੇ ਆਧਾਰਿਤ ਹੈ ਅਤੇ ਇਹ ਐਂਡਰਾਇਡ ਵਰਜਨ ਲੇਟੈਸਟ ਹੈ। MIUI 10 ਦੀ ਗੱਲ ਕਰੀਏ ਤਾਂ ਇਹ ਐਂਡਰਾਇਡ 8 ਓਰੀਓ ’ਤੇ ਚੱਲਦਾ ਹੈ। 

ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ Mi 9 ਦੇ ਨਾਲ ਹੀ MIUI 11 ਮਿਲੇਗਾ, ਜਦੋਂ ਕਿ ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ MIUI 10 ਦੇ ਨਾਲ ਹੀ ਇਹ ਸਮਾਰਟਫੋਨ ਲਾਂਚ ਕੀਤਾ ਜਾਵੇਗਾ ਅਤੇ ਕੁਝ ਸਮੇਂ ਬਾਅਦ ਇਸ ਵਿਚ ਅਪਡੇਟ ਮਿਲੇਗੀ। ਇਹ ਲਿਸਟ ਹੈ ਜਿਸ ਵਿਚ MIUI 11 ਦਿੱਤਾ ਜਾਵੇਗਾ। ਹਾਲਾਂਕਿ ਹੁਣ ਤਕ ਇਸ ਦਾ ਟਾਈਮਫਰੋਮ ਨਹੀਂ ਆਇਆ। 

ਸ਼ਾਓਮੀ ਸਮਾਰਟਫੋਨਜ਼ ਦੀ ਲਿਸਟ ਜੋ MIUI 11 ਅਪਡੇਟ ਲਈ ਯੋਗ ਹਨ-

--Xiaomi Mi 9, Mi 8
--Xiaomi Mi MIX 3

--Xiaomi Mi MIX 2S, Mi MIX 2

--Xiaomi Mi MIX 1

--Xiaomi Mi 6X, Mi 6

--Xiaomi Mi Note 2, Mi Note 3

--Xiaomi Mi 5X, Mi 5c, Mi 5s, Mi 5s Plus

--Xiaomi Mi Max 2, Mi Max, Mi Max 3

--Xiaomi Mi Play

--Redmi Note 7 Pro, Redmi Note 7

--Redmi S2

--Redmi Note 5, Redmi Note 5 Pro

--Redmi 6, Redmi 6A, Redmi 6 Pro

--Redmi 5, Redmi 5A, Redmi 5 Plus, Redmi Note 5A

--Redmi 4, Redmi 4A, Redmi 4X, Redmi Note 4, Redmi Note 4X

--Redmi 3S/3X

--Redmi Note 6, Redmi Note 6 Pro

ਹਾਲਾਂਕਿ ਇਕ ਤੱਥ ਇਹ ਵੀ ਹੈ ਕਿ ਹੁਣ ਤਕ MIUI 11 ਦੇ ਪਬਲਿਕ ਬੀਟਾ ਦਾ ਵੀ ਕੁਝ ਪਤਾ ਨਹੀਂ ਹੈ ਕਿ ਇਸ ਨੂੰ ਕਦੋਂ ਜਾਰੀ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ Mi 9 ਤੋਂ ਬਾਅਦ ਜਾਰੀ ਕੀਤਾ ਜਾਵੇਗਾ। MIUI 11 ’ਚ ਕੰਪਨੀ ਨੇ ਵੱਡੇ ਬਦਲਾਅ ਕੀਤੇ ਹਨ। ਇਸ ਵਿਚ ਡਿਜ਼ਾਈਨ ਅਤੇ ਫੀਚਰਜ਼ ’ਚ ਵੀ ਬਦਲਾਅ ਹੈ। ਇਸ ਨੂੰ ਫੋਲਡੇਬਲ ਸਮਾਰਟਫੋਨ ਦੇ ਲਿਹਾਜ ਨਾਲ ਵੀ ਕਸਟਮਾਈਜ਼ ਕੀਤਾ ਗਿਆ ਹੈ।