ਸ਼ਾਓਮੀ ਨੇ ਡਿਸੇਬਲ ਕੀਤੀ Mi Community ਐਪ ਤੇ ਵੈੱਬਸਾਈਟ

07/13/2020 1:54:15 AM

ਗੈਜੇਟ ਡੈਸਕ—ਜੂਨ ਦੇ ਆਖਿਰੀ ਹਫਤੇ ’ਚ ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਸੀ। ਬੈਨ ਕੀਤੇ ਗਏ ਇਨ੍ਹਾਂ ਐਪਸ ’ਚ ਸਮਾਰਟਫੋਨ ਕੰਪਨੀ ਸ਼ਾਓਮੀ ਦੇ ਦੋ ਐਪਸ ਵੀ ਸ਼ਾਮਲ ਹਨ। ਇਨ੍ਹਾਂ ਐਪਸ ’ਚ Mi Video ਅਤੇ Mi Community ਵੀ ਹੈ ਅਤੇ ਪ੍ਰਾਈਵੇਸੀ ਨਾਲ ਜੁੜੇ ਖਤਰਿਆਂ ਨੂੰ ਆਧਾਰ ਮੰਨ ਕੇ ਇਨ੍ਹਾਂ ਐਪਸ ’ਤੇ ਬੈਨ ਲਗਾਇਆ ਗਿਆ ਹੈ। ਇਸ ਦੇ ਚੱਲਦੇ ਕੰਪਨੀ ਨੂੰ ਐਪ ਅਤੇ ਵੈੱਬਸਾਈਟ ਡਿਸੇਬਲ ਕਰਨੀ ਪਈ ਹੈ।

Mi Community India ਦੀ ਐਪ ਅਤੇ ਵੈੱਬਸਾਈਟ ਦੋਵੇਂ ਹੀ ਜ਼ਿਆਦਾਤਰ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਵੱਲੋਂ ਬੈਨ ਅਨਾਊਂਸ ਹੋਣ ਤੋਂ ਬਾਅਦ ਹੀ ਬਲਾਕ ਕਰ ਦਿੱਤੀ ਗਈ ਸੀ। ਸ਼ਾਓਮੀ ਵੱਲੋਂ ਹੁਣ ਆਫੀਸ਼ਲੀ ਐਪ ਅਤੇ ਵੈੱਬਸਾਈਟ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਵੱਲੋਂ ਬੈਨ ਅਨਾਊਂਸ ਹੋਣ ਦੇ ਅਗਲੇ ਦਿਨ ਹੀ ਸਰਵਿਸੇਜ਼ ਬੰਦ ਕਰ ਦਿੱਤੀਆਂ ਗਈਆਂ ਸਨ।

ਸਾਈਟ ’ਤੇ ਦਿਖ ਰਿਹਾ ਨੋਟਿਸ
PiunikaWeb ਮੁਤਾਬਕ ਹੁਣ ਜੇਕਰ ਯੂਜ਼ਰਸ Mi Community India ਦੇ ਯੂ.ਆਰ.ਐੱਲ. ’ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ ਆਫੀਸ਼ਲ ਨੋਟਿਸ ਦਿਖਾਈ ਦੇਵੇਗਾ। ਕੰਪਨੀ ਵੱਲੋਂ ਸ਼ੇਅਰ ਕੀਤੇ ਗਏ ਇਸ ਨੋਟਿਸ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅਜਿਹਾ ਕੀਤਾ ਗਿਆ ਹੈ। ਐੱਮ.ਆਈ. ਫੈਂਸ ਦੀ ਪ੍ਰਾਈਵੇਸੀ ਅਤੇ ਸਕਿਓਰਟੀ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ।

ਆਫੀਸ਼ਲ ਫੋਰਮ ਡਿਸੇਬਲ
ਸ਼ਾਓਮੀ ਇੰਡੀਆ ਵੱਲੋਂ ਵੀ ਉਸੇ ਤਰ੍ਹਾਂ ਦਾ ਹੀ ਸਟੇਟਮੈਂਟ ਦਿੱਤਾ ਗਈ ਹੈ ਜਿਵੇਂ ਕਿ ਟਿਕਟਾਕ ਵੱਲੋਂ ਦੇਖਣ ਨੂੰ ਮਿਲੀ ਸੀ। ਹਾਲਾਂਕਿ, ਸ਼ਾਓਮੀ ਯੂਜ਼ਰਸ ਹੁਣ ਆਫੀਸ਼ਲ ਫੋਰਮ ਐਕਸੈੱਸ ਨਹੀਂ ਕਰ ਸਕਣਗੇ।

Karan Kumar

This news is Content Editor Karan Kumar