ਸ਼ਾਓਮੀ ਨੇ ਸਾਰਿਆਂ ਨੂੰ ਪਛਾੜਿਆ, ਭਾਰਤ ’ਚ ਬਣੀ ਨੰਬਰ 1 ਸਮਾਰਟਫੋਨ ਬ੍ਰਾਂਡ

11/12/2019 11:28:41 AM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ਨੇ ਸਾਲ 2019 ਦੀ ਤੀਜੀ ਤਿਮਾਹੀ ’ਚ ਰਿਕਾਰਡ ਤੋੜ 46.6 ਮਿਲੀਅਨ ਤੋਂ ਜ਼ਿਆਦਾ ਯੂਨਿਟਸ ਨੂੰ ਸ਼ਿਪ ਕੀਤਾ ਹੈ। ਸਭ ਤੋਂ ਵੱਡੀ ਕੰਪਨੀ ਸ਼ਾਓਮੀ ਨੂੰ ਦੱਸਿਆ ਜਾ ਰਿਹਾ ਹੈ, ਜਿਸ ਦੀ ਕੁਲ ਸ਼ਿਪਮੈਂਟ 1.26 ਕਰੋੜ ਯੂਨਿਟਸ ਦੀ ਰਹੀ। ਹਾਲਾਂਕਿ, ਟਾਪ-5 ਦੀ ਲਿਸਟ ’ਚ ਸਭ ਤੋਂ ਵੱਡੀ ਗਿਰਾਵਟ ਸੈਮਸੰਗ ਦੀ ਸ਼ਿਪਮੈਂਟ ’ਚ ਦੇਖਣ ਨੂੰ ਮਿਲੀ ਹੈ। ਇਹ ਅੰਕੜੇ ਇੰਟਰਨੈਸ਼ਨਲ ਡਾਟਾ ਕਾਰਪੋਰੇਟਸ਼ਨ ਦੀ ਤਿਮਾਹੀ ਮੋਬਾਇਲ ਫੋਨ ਟ੍ਰੈਕਰ ਰਿਪੋਰਟ ਰਾਹੀਂ ਸਾਹਮਣੇ ਆਏ ਹਨ। ਇਸ ਦੇ ਪਿੱਛੇ ਦਾ ਵੱਡਾ ਕਾਰਨ ਭਾਰਤ ਦਾ ਫੈਸਟਿਵ ਸੀਜ਼ਨ ਅਤੇ ਐਮਾਜ਼ੋਨ ਤੇ ਫਲਿਪਕਾਰਟ ਵਰਗੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਦੀ ਸੇਲਸ ਨੂੰ ਦੱਸਿਆ ਜਾ ਰਿਹਾ ਹੈ। 

ਅੰਕੜਿਆਂ ਮੁਤਾਬਕ, 1.26 ਕਰੋੜ ਯੂਨਿਟਸ ਦੀ ਸ਼ਿਪਮੈਂਟ ਦੇ ਨਾਲ ਚੀਨ ਦੀ ਸਮਾਰਟਫੋਨ ਨਿਰਮਾਤਾ ਸ਼ਾਓਮੀ ਪਹਿਲੇ ਨੰਬਰ ’ਤੇ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਾਓਮੀ ਦੀ ਗ੍ਰੋਥ 8.5 ਰਹੀ। ਸ਼ਾਓਮੀ ਰੈੱਡਮੀ 7ਏ ਅਤੇ ਰੈੱਡਮੀ ਨੋਟ 7 ਪ੍ਰੋ ਸਭ ਤੋਂ ਜ਼ਿਆਦਾ ਸ਼ਿਪ ਕੀਤੇ ਜਾਣ ਵਾਲੇ ਮਾਡਲਸ ਰਹੇ ਹਨ। ਦੂਜੇ ਨੰਬਰ ’ਤੇ ਰਹੀ ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਸੈਮਸੰਗ ਨੇ 88 ਲੱਖ ਯੂਨਿਟਸ ਸ਼ਿਪ ਕੀਤੇ। ਸੈਮਸੰਗ ਦੀ ਸਾਲਾਨਾ ਸ਼ਿਪਮੈਂਟ ’ਚ ਵਾਧੇ ਕਾਰਨ 8.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 

6 ਫੀਸਦੀ ਦਾ ਵਾਧੇ ਨਾਲ 15 ਹਜ਼ਾਰ ਤੋਂ 35 ਹਜ਼ਾਰ ਰੁਪਏ ਦੇ ਵਿਚਕਾਰ ਵਾਲੇ ਮਿਡ ਰੇਂਜ ਸੈਗਮੈਂਟ ਨੇ 18.9 ਫੀਸਦੀ ਬਾਜ਼ਾਰ ਹਿੱਸੇਦਾਰੀ ’ਤੇ ਕਬਜ਼ਾ ਕੀਤਾ। ਸਭ ਤੋਂ ਤੇਜ਼ੀ ਨਾਲ ਵਧਦਾ ਸੈਗਮੈਂਟ 21 ਹਜ਼ਾਰ ਤੋਂ 35 ਹਜ਼ਾਰ ਰੁਪਏ ਵਾਲਾ ਰਿਹਾ, ਜਿਸ ਦੀ ਸ਼ਿਪਮੈਂਟ ਦੁਗਣੀ ਹੋ ਗਈ। OnePlus 7, Redmi K20 Pro ਅਤੇ vivo V15 Pro ਵਰਗੇ ਫੋਨਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਦੂਜੇ ਨੰਬਰ ’ਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸੈਗਮੈਂਟ 15 ਹਜ਼ਾਰ ਤੋਂ 21 ਹਜ਼ਾਰ ਰੁਪਏ ਵਾਲਾ ਰਿਹਾ। ਇਸ ਵਿਚ Galaxy A50, Redmi Note 7 Pro ਅਤੇ vivo Z1 Pro ਵਰਗੇ ਸਮਾਰਟਫੋਨਜ਼ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। 

IDC ਇੰਡੀਆ ਦੀ ਐਸੋਸੀਏਟ ਰਿਸਰਚ ਮੈਨੇਜਰ, ਕਲਾਇੰਟ ਡਿਵਾਈਸਿਜ਼ ਉਪਾਸਨਾ ਜੋਸ਼ੀ ਨੇ ਕਿਹਾ ਕਿ ਆਨਲਾਈਨ ਪਲੇਟਫਾਰਮਸ ਦੇ ਆਕਰਸ਼ਕ ਕੈਸ਼ਬੈਕ ਅਤੇ ਬਾਇਬੈਕ ਆਫਰਜ਼ ਦੇ ਨਾਲ ਨੋ ਕਾਸਟ ਈ.ਐੱਮ.ਆਈ. ਵਰਗੀਆਂ ਕਿਫਾਇਤੀ ਯੋਜਨਾਵਾਂ ਕਾਰਨ 28.3 ਫਸਦੀ ਦੀ ਸਾਲ-ਦਰ-ਸਾਲ ਗ੍ਰੋਥ ਦੇ ਨਾਲ ਸ਼ਿਪਮੈਂਟ ਦਾ ਅੰਕੜਾ 45.4 ਫੀਸਦੀ ਦੀ ਰਿਕਾਰਡ ਉੱਚਾਈ ਤਕ ਪਹੁੰਚ ਗਿਆ।