ਨਵੀਂ ਕੂਲਿੰਗ ਤਕਨੀਕ ਨਾਲ ਆਏਗਾ ਸ਼ਾਓਮੀ ਦਾ Black Shark 2

03/06/2019 2:15:00 PM

ਗੈਜੇਟ ਡੈਸਕ– ਸ਼ਾਓਮੀ ਆਉਣ ਵਾਲੇ ਮਹੀਨੇ ’ਚ Black Shark 2 ਸਮਾਰਟਫੋਨ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਸਮਾਰਟਫੋਨ ਦੇ ਕੁਝ ਫੀਚਰਜ਼ ਦੀ ਪੁੱਸ਼ਟੀ ਕੀਤੀ ਹੈ। ਕੰਪਨੀ ਨੇ ਸਮਾਰਟਫੋਨ ਦੀ ਪ੍ਰੋਮੋ ਇਮੇਜ ’ਚ ਕਿਹਾ ਹੈ ਕਿ ਬਲੈਕ ਸ਼ਾਰਕ 2 ਸਮਾਰਟਫੋਨ ਲਿਕੁਇਡ ਕੂਲ 3.0 ਟੈਕਨਾਲੋਜੀ ਨਾਲ ਆਏਗਾ। ਨਵੀਂ ਕੂਲਿੰਗ ਤਕਨੀਕ ਫੋਨ ’ਚ ਥਰਮਲ ਲੈਵਲ ਨੂੰ ਡਾਊਨ ਕਰਨ ’ਚ ਮਦਦ ਕਰੇਗੀ, ਖਾਸਤੌਰ ’ਤੇ ਉਦੋਂ ਜਦੋਂ ਤੁਸੀਂ ਹਾਈਐਂਡ ਗ੍ਰਾਫਿਕਸ ਵਾਲੀ ਗੇਮ ਖੇਡ ਰਹੇ ਹੋਵੋਗੇ। 

ਇਸ ਤੋਂ ਇਲਾਵਾ ਪ੍ਰੋਮੋ ’ਚ ਸਮਾਰਟਫੋਨ ਨਾਲ ਜੁੜੇ ਕੋਈ ਦੂਜੇ ਫੀਚਰਜ਼ ਦਾ ਪਤਾ ਨਹੀਂ ਲੱਗਾ। ਬਲੈਕ ਸ਼ਾਰਕ ਦੇ ਆਉਣ ਵਾਲੇ ਸਮਾਰਟਫੋਨ ਨੂੰ ਹਾਲ ਹੀ ’ਚ ਬੈਂਚਮਾਰਕ ਲਿਸਟਿੰਗ ’ਤੇ ਸਪਾਟ ਕੀਤਾ ਗਿਆ ਸੀ। ਬੈਂਚਮਾਰਕ ਲਿਸਟਿੰਗ ਮੁਤਾਬਕ ਇਸ ਸਮਾਰਟਫੋਨ ’ਚ Snapdragon 855 octa-core SoC ਦੇ ਨਾਲ 8 ਜੀ.ਬੀ. ਰੈਮ ਆ ਸਕਦੀ ਹੈ। 

ਇਸ ਡਿਵਾਈਸ ਨੂੰ ਮਾਡਲ ਨੰਬਰ SKW-A0 ਦੇ ਨਾਂ ਨਾਲ ਸਪਾਟ ਕੀਤਾ ਗਿਆ ਹੈ। ਇਹ ਸਮਾਰਟਫੋਨ 27W ਫਾਸਟ ਚਾਰਜਿੰਗ ਸਪੋਰਟ ਨਾਲ ਆ ਸਕਦਾ ਹੈ। ਇਸ ਤੋਂ ਪਹਿਲਾਂ Mi 9 ’ਚ ਵੀ ਇਹੀ ਫਾਸਟ ਚਾਰਜਿੰਗ ਤਕਨੀਕ ਦਿੱਤੀ ਗਈ ਸੀ। ਲੀਕ ਰਿਪੋਰਟ ਮੁਤਾਬਕ, ਨਵਾਂ ਸਮਾਰਟਫੋਨ ਬਿਗ ਬੇਜ਼ਲ ਲੈੱਸ ਡਿਸਪਲੇਅ ਨਾਲ ਆ ਸਕਦਾ ਹੈ। ਫੋਨ ਦੇ ਇਕ ਵੇਰੀਐਂਟ ਨੂੰ 12 ਜੀ.ਬੀ. ਰੈਮ ਦੇ ਨਾਲ ਪੇਸ਼ ਕੀਤੇ ਜਾਣ ਦੀ ਵੀ ਉਮੀਦ ਹੈ। ਸਮਾਰਟਫੋਨ ਐਂਡਰਾਇਡ 9 ਪਾਈ ਓ.ਐੱਸ. ਆਊਟ ਆਫ ਦਿ ਬਾਕਸ ਆ ਸਕਦਾ ਹੈ। 

ਇਹ ਇਕ ਗੇਮਿੰਗ ਸਮਾਰਟਫੋਨ ਹੈ, ਜਿਸ ਵਿਚ ਗੇਮ ਟਰਬੋ ਤੁਹਾਡੇ ਗੇਮਿੰਗ ਐਕਸਪੀਰੀਅੰਸ ਨੂੰ ਇੰਪਰੂਵ ਕਰੇਗਾ। ਹਾਲਾਂਕਿ ਅਜੇ ਤਕ ਇਸ ਸਮਾਰਟਫੋਨ ਦੀ ਲਾਂਚ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ। ਕੰਪਨੀ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਇਸ ਸਮਾਰਟਫੋਨ ਨੂੰ ਜਲਦੀ ਹੀ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ।