ਸ਼ਿਓਮੀ ਦਾ Huami ਬ੍ਰਾਂਡ 24 ਜੁਲਾਈ ਨੂੰ ਦੋ ਸਮਾਰਟ ਵਿਅਰਬੇਲ ਭਾਰਤ ''ਚ ਕਰੇਗਾ ਲਾਂਚ

07/18/2018 5:03:02 PM

ਜਲੰਧਰ-ਸ਼ਿਓਮੀ ਦਾ ਸਹਾਇਕ ਬ੍ਰਾਂਡ ਹੂਮੀ (Huami) 24 ਜੁਲਾਈ ਨੂੰ ਭਾਰਤ 'ਚ ਦੋ ਡਿਵਾਈਸਿਜ਼ ਲਾਂਚ ਕਰਨ ਲਈ ਤਿਆਰੀ 'ਚ ਹੈ। ਇਹ ਬ੍ਰਾਂਡ ਚੀਨ ਦੇ ਬਾਜ਼ਾਰ 'ਚ ਫਿਟਨੈੱਸ ਟ੍ਰੈਕਰ ਅਤੇ ਸਮਾਰਟਵਾਚ ਬਣਾਉਣ ਲਈ ਜਾਣਿਆ ਜਾਂਦਾ ਹੈ। ਹੂਮੀ ਨੂੰ ਇਕ ਬ੍ਰਾਂਡ ਦੇ ਰੂਪ 'ਚ ਦੇਖਿਆ ਜਾਂਦਾ ਹੈ, ਜਿਸ ਦਾ ਉਦੇਸ਼ ਸਮਾਰਟ ਵਿਅਰਬੇਲ ਡਿਵਾਈਸਿਜ਼ ਨੂੰ ਆਪਣੇ ਮੁਕਾਬਲੇ ਤੋਂ ਜ਼ਿਆਦਾ ਵਧੀਆ ਫੀਚਰਸ ਨਾਲ ਘੱਟ ਕੀਮਤ 'ਚ ਪੇਸ਼ ਕਰਨਾ ਹੈ। ਸ਼ਿਓਮੀ ਆਪਣੇ ਸਮਾਰਟ ਵਿਅਰਬੇਲ ਸੈਗਮੈਂਟ 'ਚ ਲੀਡਰ ਹੈ। ਸ਼ਿਓਮੀ ਦਾ ਸਸਤਾ ਮੀ ਬੈਂਡ ਫਿਟਨੈੱਸ ਟ੍ਰੈਕਰ ਕਾਫੀ ਮਸ਼ਹੂਰ ਹੈ। ਹੂਮੀ ਹੁਣ ਅਗਲੇ ਹਫਤੇ ਭਾਰਤੀ ਬਾਜ਼ਾਰ 'ਚ ਦਾਖਲ ਹੁੰਦੇ ਸਮੇਂ ਅਮੇਜ਼ਫਿਟ ਬਿਪ (AmazeFit Bip) ਅਤੇ ਅਮੇਜ਼ਫਿਟ ਸਟ੍ਰੈਟੋਸ (AmazFit Stratos) ਸਮਾਰਟਵਾਚ ਲਾਂਚ ਕਰ ਸਕਦੀ ਹੈ। ਕੰਪਨੀ ਨੇ ਭਾਰਤੀ ਬਾਜ਼ਾਰ 'ਚ ਇਕ ਟੀਜ਼ਰ ਨਾਲ ਦਾਖਲ ਕਰਨ ਦੀ ਆਪਣੀ ਪਲਾਨਿੰਗ ਦਾ ਖੁਲਾਸਾ ਕੀਤਾ ਹੈ, ਜਿਸ 'ਚ ਟਵਿੱਟਰ 'ਤੇ ਇਕ ਰਾਊਂਡ ਡਾਇਲ ਨਾਲ ਇਕ ਹੋਰ ਡਿਵਾਈਸ ਨੂੰ ਵੀ ਦਿਖਾਉਂਦਾ ਹੈ, ਜੋ ਅਮੇਜ਼ਫਿਟ ਬਿਪ ਅਤੇ ਅਮੇਜ਼ਫਿਟ ਸਟ੍ਰੈਟੋਸ ਦੇ ਲਾਂਚ ਵੱਲ ਇਸ਼ਾਰਾ ਕਰਦਾ ਹੈ।

 

ਅਮੇਜ਼ਫਿਟ ਬਿਪ ਦੇ ਫੀਚਰਸ-
ਇਸ 'ਚ ਆਇਤਾਕਾਰ ਵਾਚ ਫੇਸ ਡਿਜ਼ਾਈਨ ਨਾਲ 20 ਐੱਮ. ਐੱਮ. ਰਬੜ ਦਾ ਸਟ੍ਰੈਪ ਹੈ ਅਤੇ ਇਸ ਦਾ ਵਜ਼ਨ ਲਗਭਗ 31 ਗ੍ਰਾਮ ਹੈ। ਇਹ ਇਕ ਪਾਲੀਕਾਰਬੋਨੇਟ ਬਾਡੀ ਨਾਲ ਬਣਿਆ ਹੋਇਆ ਹੈ, ਜੋ ਡਿਵਾਈਸ ਦਾ ਵਜ਼ਨ ਘੱਟ ਕਰਨ 'ਚ ਮਦਦ ਕਰਦਾ ਹੈ। ਹੋਰ ਫੀਚਰਸ ਦੀ ਗੱਲ ਕਰੀਏ ਡਿਵਾਈਸ 'ਚ 1.28 ਇੰਚ ਦਾ ਟਰਾਂਸਫਲੈਕਟਿਵ ਕਲਰ ਡਿਸਪਲੇਅ ਦਿੱਤਾ ਗਿਆ ਹੈ ਜੋ 2.5D ਕਵਰਡ ਗੋਰਿਲਾ ਗਲਾਸ 3 ਨਾਲ ਕੋਟੇਡ ਹੈ। ਇਸ 'ਚ 190 ਐੱਮ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45 ਦਿਨਾਂ ਤੱਕ ਲੰਬੀ ਬੈਟਰੀ ਲਾਈਫ ਦੇਣ 'ਚ ਸਮਰੱਥ ਹੈ। ਡਿਵਾਈਸ 'ਚ ਹਮੇਸ਼ਾ ਆਨ ਡਿਸਪਲੇਅ ਦੀ ਵੀ ਸਹੂਲਤ ਮਿਲੇਗੀ। ਇਸ ਦੇ ਬੈਕਗਰਾਊਂਡ 'ਚ ਰਨਿੰਗ ਐਪ ਅਤੇ ਸਲੀਪ ਮੋਨੀਟਰਿੰਗ ਕੰਮ ਕਰਦਾ ਹੈ।

 

 

ਅਮੇਜ਼ਫਿਟ ਸਟ੍ਰੈਟੋਸ ਦੇ ਫੀਚਰਸ-
ਇਸ ਡਿਵਾਈਸ 'ਚ 1.34 ਇੰਚ ਦੇ ਡਿਸਪਲੇਅ ਨਾਲ ਸਰਕੂਲਰ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦਾ ਰੈਜ਼ੋਲਿਊਸ਼ਨ 320x300 ਪਿਕਸਲ ਹੈ। ਕੰਪਨੀ ਨੇ ਸੁਰੱਖਿਆ ਲਈ 2.5D ਕਾਰਨਿੰਗ ਗੋਰਿਲਾ ਗਲਾਸ ਦਿੱਤਾ ਹੈ। ਕੰਪਨੀ ਨੇ ਇਸ ਡਿਵਾਈਸ 'ਚ 1.2Ghz ਡਿਊਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਵਾਚ 'ਚ ਤੁਹਾਨੂੰ 4 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲ ਰਹੀਂ ਹੈ ਪਰ ਤੁਹਾਨੂੰ ਇਸ 'ਚ 2 ਜੀ. ਬੀ. ਦਾ ਹੀ ਫ੍ਰੀ ਸਪੇਸ ਮਿਲੇਗੀ। ਇਸ ਤੋਂ ਇਲਾਵਾ ਡਿਵਾਈਸ 'ਚ ਜੀ. ਪੀ. ਐੱਸ. ਅਤੇ ਗਲੋਨਾਸ ਇਨੇਬਲਡ ਸਮਾਰਟਵਾਚ 'ਚ ਤੁਹਾਨੂੰ ਹਾਰਟ ਰੇਟ ਟ੍ਰੈਕਿੰਗ ਦਾ ਫੀਚਰ ਵੀ ਮਿਲ ਰਿਹਾ ਹੈ। ਕੰਪਨੀ ਮੁਤਾਬਕ 50 ਮੀਟਰ ਦੀ ਡੂੰਘਾਈ ਤੱਕ ਇਹ ਵਾਟਰਪਰੂਫ ਹੈ। ਕੰਪਨੀ ਮੁਤਾਬਕ ਡਿਵਾਈਸ 'ਚ ਤੁਹਾਨੂੰ 5 ਦਿਨਾਂ ਤੱਕ ਬੈਟਰੀ ਲਾਈਫ ਮਿਲੇਗੀ।