ਫੋਨ 'ਚ Duplicate Contact ਤੋਂ ਹੋ ਪਰੇਸ਼ਾਨ, ਇਹ ਐਪ ਕਰੇਗੀ ਤੁਹਾਡੀ ਮਦਦ

08/19/2017 1:07:19 PM

ਜਲੰਧਰ- ਜੇਕਰ ਤੁਸੀਂ ਵੀ ਆਪਣੇ ਫੋਨ 'ਚ ਇਕ ਹੀ ਨਾ ਦੇ ਕਈ ਸਾਰੇ ਕਾਂਟੈਕਟ ਨੰਬਰਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਇਨ੍ਹਾਂ ਡੁਪਲੀਕੇਟ ਫੋਨ ਨੰਬਰਸ ਅਤੇ ਨਾ ਨੂੰ ਇਕ ਹੀ ਵਾਰ 'ਚ ਲੱਭ ਕੇ ਆਪਣੇ ਫੋਨ ਤੋਂ ਹਟਾ ਸਕੋਗੇ। ਇਸ ਤੋਂ ਨਾਂ ਸਿਰਫ ਤੁਹਾਡੇ ਫੋਨ ਦੀ ਸਪੇਸ ਬਚੇਗੀ ਸਗੋਂ ਕਾਂਟੈਕਟਸ ਨੂੰ ਮੈਨੇਜ ਕਰਨਾ ਵੀ ਆਸਾਨ ਹੈ। ਗੂਗਲ ਨੇ ਆਪਣੀ "ਕਾਂਟੈਕਟ ਐਪ" ਹੁਣ ਪਲੇਅ ਸਟੋਰ 'ਤੇ ਅਪਲੋਡ ਕਰ ਦਿੱਤੀ ਹੈ। ਅਜੇ ਤੱਕ ਇਹ ਐਪ ਕੇਵਲ ਗੂਗਲ ਦੇ ਪਿਕਸਲ ਨੈਕਸਸ ਅਤੇ ਐਂਡ੍ਰਾਇਡ ਪਿਕਸਲ ਜਿਹੇ ਸਮਾਰਟਫੋਨ ਲਈ ਹੀ ਉਪਲੱਬਧ ਸੀ। ਪਰ ਹੁਣ ਗੂਗਲ ਨੇ ਇਸ ਨੂੰ ਪਲੇਅ ਸਟੋਰ 'ਤੇ ਲਿਸਟ ਕਰ ਦਿੱਤਾ ਹੈ। ਹਾਲਾਂਕਿ ਇਸ ਨੂੰ ਸਿਰਫ ਐਂਡ੍ਰਾਇਡ 5.0 ਅਤੇ ਉਸ ਦੇ 'ਤੇ ਦੇ ਆਪਰੇਟਿੰਗ ਸਿਸਟਮ ਵਾਲੇ ਸਮਾਰਟਫੋਨਸ 'ਚ ਹੀ ਡਾਊਨਲੋਡ ਕੀਤਾ ਜਾ ਸਕੇਂਗਾ। 

ਇਹ ਹੋਣਗੇ ਫਾਇਦੇ : 
ਗੂਗਲ ਕਾਂਟੈਕਟਸ ਐਪ ਦੀ ਮਦਦ ਨਾਲ ਯੂਜ਼ਰ ਇਕਠੇ ਇਕ ਤੋਂ ਵੱਧ ਗੂਗਲ ਅਕਾਊਂਟ ਲਿੰਕ ਕਰ ਸਕਣਗੇ। ਇਕ ਵਾਰ ਐਪ ਡਾਊਨਲੋਡ ਕਰਨ ਤੋਂ ਬਾਅਦ ਇਹ ਐਪ ਆਟੋਮੈਟਿਕ ਆਪਣੇ ਆਪ ਨੂੰ ਤੁਹਾਡੇ ਗੂਗਲ ਅਕਾਊਂਟ ਨਾਲ ਲਿੰਕ ਕਰ ਲਵੇਂਗੀ ਅਤੇ ਉਸ ਦੇ ਸਾਰੇ ਕਾਂਟੈਕਟਸ ਲਿਸਟ ਕਰ ਲਵੇਗੀ। ਇਸ ਤੋਂ ਇਲਾਵਾ ਤੁਹਾਡੇ ਫੋਨ 'ਚ ਮੌਜੂਦ ਕਾਂਟੈਕਟ ਵੀ ਇਸ 'ਚ ਨਜ਼ਰ ਆਊਣਗੇ। 

ਇਸ ਤੋਂ ਇਲਾਵਾ ਐਪ ਤੁਹਾਨੂੰ ਡਾਟਾ ਬੈਕਅਪ, ਸਿੰਕ ਅਤੇ ਨੰਬਰ ਮਰਜ ਕਰਨ ਦੀ ਆਪਸ਼ਨ ਵੀ ਦਿੰਦੀ ਹੈ। ਇਸ ਦੇ ਚੱਲਦੇ ਤੁਸੀਂ ਆਪਣੇ ਫੋਨ 'ਚ ਮੌਜੂਦ ਡੁਪਲੀਕੇਟ ਨੰਬਰਸ ਨੂੰ ਜਾਂ ਤਾਂ ਹੱਟਾ ਸਕਦੇ ਹੋ ਜਾਂ ਫਿਰ ਆਪਸ 'ਚ ਮਰਜ ਕਰ ਸਕਦੇ ਹੋ।