ਭਾਰਤ ''ਚ ਲਾਂਚ ਹੋਣ ਜਾ ਰਹੀ ਹੈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ (ਦੇਖੋ ਤਸਵੀਰਾਂ)

01/04/2020 3:42:50 PM

ਆਟੋ ਡੈਸਕ— ਚੀਨ ਦੀ ਵਾਹਨ ਨਿਰਮਾਤਾ 'ਗ੍ਰੇਟ ਵਾਲ ਮੋਟਰ' ਆਪਣੀ ਇਲੈਕਟ੍ਰਿਕ ਕਾਰ Ora R1 ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਇਸ ਦੀ ਕੀਮਤ 8.6 ਹਜ਼ਾਰ ਡਾਲਰ ਤੋਂ 11 ਹਜ਼ਾਰ ਡਾਲਰ (ਲਗਭਗ 6.2 ਲੱਖ ਤੋਂ 8 ਲੱਖ ਰੁਪਏ) ਹੈ। GWM ਨੇ ਇਸ ਸਸਤੀ ਇਲੈਕਟ੍ਰਿਕ ਕਾਰ ਨੂੰ ਆਪਣੇ ਭਾਰਤੀ ਟਵਿੱਟਰ ਪੇਜ 'ਤੇ ਪੋਸਟ ਕੀਤਾ ਹੈ। ਕੰਪਨੀ ਇਸ ਇਲੈਕਟ੍ਰਿਕ ਕਾਰ ਨੂੰ ਫਰਵਰੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਪੇਸ਼ ਕਰੇਗੀ। 

ਫੁੱਲ ਚਾਰਜ ’ਤੇ ਕਿੰਨੀ ਦੂਰੀ ਤੈਅ ਕਰੇਗੀ?


ਇਹ ਇਲੈਕਟ੍ਰਿਕ ਕਾਰ ਇਕ ਵਾਰ ਫੁੱਲ ਚਾਰਜ ਹੋਣ ਤੇ 351 ਕਿਲੋਮੀਟਰ ਤਕ ਚੱਲੇਗੀ।

ਬੈਟਰੀ ਤੇ ਮੋਟਰ


Ora R1 ’ਚ 35 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਅਤੇ 33kwh ਦੀ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਸਟੈਂਡਰਡ ਚਾਰਜਰ ਨਾਲ ਇਸ ਨੂੰ ਫੁੱਲ ਚਾਰਜ ਹੋਣ ’ਚ ਕਰੀਬ 10 ਘੰਟੇ ਦਾ ਸਮਾਂ ਲੱਗੇਗਾ। ਫਾਸਟ ਚਾਰਜਰ ਨਾਲ ਇਸ ਦੀ ਬੈਟਰੀ 40 ਮਿੰਟ ’ਚ 20 ਫੀਸਦੀ ਤੋਂ ਚਾਰਜ ਹੋ ਕੇ 80 ਫੀਸਦੀ ਹੋ ਜਾਵੇਗੀ। 

ਰੈਟ੍ਰੋ ਮਾਡਰਨ ਲੁੱਕ


ਇਸ ਇਲੈਕਟ੍ਰਿਕ ਕਾਰ ’ਚ ਬੇਸ਼ੱਕ ਟੈਸਲਾ ਆਟੋਪਾਇਲਟ ਜਾਂ ਉਸ ਵਰਗਾ ਕੁਝ ਹੋਰ ਫੈਂਸੀ ਟੈਕਨਾਲੋਜੀ ਫੀਚਰਜ਼ ਨਹੀਂ ਹੈ ਪਰ ਲੁੱਕ ਦੇ ਮਾਮਲੇ ’ਚ ਇਹ ਕਾਰ ਸ਼ਾਨਦਾਰ ਹੈ। ਕਾਰ ਦੀ ਸਟੀਲ ਫਰੇਮ ਤੇ ਸ਼ਾਨਦਾਰ ਕਵਰਸ ਅਤੇ ਵੱਡੇ-ਰਾਊਂਡ ਹੈੱਡਲੈਂਪ ਇਸ ਨੂੰ ਰੈਟ੍ਰੋ ਮਾਡਰਨ ਲੁੱਕ ਦਿੰਦੇ ਹਨ। 

ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ


ਇਸ ਇਲੈਕਟ੍ਰਿਕ ਕਾਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦਿੱਤਾ ਗਿਆ ਹੈ, ਜਿਸ ਨਾਲ 'Hello, Ora' ਬੋਲਦੇ ਹੀ ਇਹ ਕਾਰ ਚਾਲੂ  ਜਾਂਦੀ ਹੈ। 

ਭਾਰਤੀ ਗਾਹਕਾਂ ਨੂੰ ਮਿਲੇਗਾ ਸਸਤਾ ਆਪਸ਼ਨ


ਭਾਰਤ ’ਚ ਇਲੈਕਟ੍ਰਿਕ ਕਾਰਾਂ ਦੀ ਔਸਤ ਲਾਗਤ 13 ਲੱਖ ਰੁਪਏ ਦੇ ਕਰੀਬ ਹੈ, ਜੋ ਟਰਡੀਸ਼ਨਲ ਫਿਊਲ (ਪੈਟਰੋਲ-ਡੀਜ਼ਲ) ਨਾਲ ਚੱਲਣ ਵਾਲੀਆਂ ਕਿਫਾਇਤੀ ਕਾਰਾਂ ਦੇ ਮੁਕਾਬਲੇ ਔਸਤ 5 ਲੱਖ ਰੁਪਏ ਜ਼ਿਆਦਾ ਹੈ। Ora R1 ਦੀ ਲਾਂਚਿੰਗ ਨਾਲ ਭਾਰਤੀ ਗਾਹਕਾਂ ਨੂੰ ਇਕ ਕਿਫਾਇਤੀ ਇਲੈਕਟ੍ਰਿਕ ਕਾਰ ਦਾ ਆਪਸ਼ਨ ਮਿਲੇਗਾ। 

‘ਨਮਸਤੇ ਇੰਡੀਆ’ ਟੀਜ਼ਰ ਨਾਲ ਭਾਰਤ ’ਚ ਐਂਟਰੀ ਦਾ ਐਲਾਨ


‘ਗ੍ਰੇਟ ਵਾਲ ਮੋਟਰ’ ਨੇ ਭਾਰਤ ’ਚ ਆਪਣੀ ਐਂਟਰੀ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਹੈ। ਟਵਿਟਰ ਪੇਜ ’ਤੇ ਕੰਮ ਨੇ ‘ਨਮਸਤੇ ਇੰਡੀਆ’ ਟਾਈਟਲ ਨਾਲ ਇਕ ਟੀਜ਼ਰ ਵੀਡੀਓਸ਼ੇਅਰ ਕੀਤੀ ਹੈ। ਵੀਡੀਓ ’ਚ ਇਕ ਐੱਸ.ਯੂ.ਵੀ. ਦੀ ਆਊਟਲਾਈਨ ਵੀ ਦਿਸ ਰਹੀ ਹੈ।