ਦੁਨੀਆ ਦੀ ਪਹਿਲੀ ਥਰਮਲ ਬੈਟਰੀ, 6 ਗੁਣਾ ਜ਼ਿਆਦਾ ਐਨਰਜੀ ਸਟੋਰ ਕਰਨ ਦੀ ਸਮਰੱਥਾ

04/04/2019 6:46:51 PM

ਗੈਜੇਟ ਡੈਸਕ—ਦੱਖਣੀ ਆਸਟ੍ਰੇਲੀਆ ਦੀ ਸਟਾਰਟਅਪ ਕੰਪਨੀ ਦੁਆਰਾ ਦੁਨੀਆ ਦੀ ਪਹਿਲੀ ਥਰਮਨ ਬੈਟਰੀ ਨੂੰ ਤਿਆਰ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 20 ਸਾਲਾਂ ਤੱਕ ਲਗਾਤਾਰ ਕੰਮ ਕਰੇਗੀ ਅਤੇ ਇਸ 'ਚ ਲੀਥੀਅਮ ਆਇਨ ਬੈਟਰੀ ਦੇ ਮੁਕਾਬਲੇ 6 ਗੁਣਾ ਜ਼ਿਆਦਾ ਐਨਰਜ਼ੀ ਸਟੋਰ ਕੀਤੀ ਜਾ ਸਕੇਗੀ। ਇਸ TED ਨੂੰ ਆਸਟ੍ਰੇਲੀਆ ਦੀ ਕਲਾਈਮੇਟ ਚੇਂਜ ਟੈਕਨੋਲਜੀਸ ((CCT) ਦੁਆਰਾ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ TED ਇਕ ਮਾਡੀਊਲਰ ਐਨਰਜ਼ੀ ਸਟੋਰੇਜ਼ ਯੂਨਿਟ ਹੈ ਜੋ ਸੋਲਰ, ਵਿੰਡ, ਇੰਧਣ ਅਤੇ ਗ੍ਰਿਡ ਤੋਂ ਪੈਦਾ ਹੋ ਰਹੀ ਬਿਜਲੀ ਨੂੰ ਸਟੋਰ ਕਰਦਾ ਹੈ।

ਪਲੱਗ ਐਂਡ ਪਲੇ ਕੈਪੇਬਿਲਿਟੀ
ਇਸ ਬੈਟਰੀ ਨੂੰ ਪਲੱਸ ਐਂਡ ਕੈਪੇਬਿਲਿਟੀ ਨਾਲ ਲੈਸ ਕੀਤਾ ਗਿਆ ਹੈ ਜਿਸ ਨਾਲ ਇਕੋ ਵਾਰੀ ਦੂਜੀ ਬੈਟਰੀ ਨੂੰ ਆਸਾਨੀ ਨਾਲ ਅਟੈਚ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚੋਂ ਹਰ ਇਕ TED ਐਨਰਜੀ ਸਟੋਰੇਜ਼ ਯੂਨਿਟ 48 ਘੰਟਿਆਂ ਦਾ ਬੈਕਅਪ ਦੇ ਸਕਦਾ ਹੈ।
ਬਰਕਰਾਰ ਰਹੇਗੀ ਸਟੋਰੇਜ਼ ਸਮਰੱਥਾ
ਤੁਹਾਨੂੰ ਦੱਸ ਦੇਈਏ ਕਿ ਲੀਥੀਅਮ ਆਇਨ ਬੈਟਰੀ 'ਚ ਸਮੇਂ ਨਾਲ-ਨਾਲ ਸਮਰੱਥਾ ਨੂੰ ਲੈ ਕੇ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਭਾਵ ਜੇਕਰ ਇਨ੍ਹਾਂ ਨੂੰ 5000 ਵਾਰ ਚਾਰਜ ਅਤੇ ਡਿਸਚਾਰਜ ਕੀਤਾ ਜਾਵੇ ਤਾਂ ਇਨ੍ਹਾਂ ਦੀ ਸਮਰੱਥਾ 80 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਉੱਥੇ ਇਸ ਨਵੀਂ ਤਕਨੀਕ 'ਤੇ ਬਣੀ TED ਬੈਟਰੀ ਦੀ ਸਮਰੱਥਾ 3000 ਵਾਰ ਚਾਰਜ ਅਤੇ ਡਿਸਚਾਰਜ ਹੋਣ 'ਤੇ ਵੀ ਬਰਕਰਾਰ ਰਹੇਗੀ।

100 ਫੀਸਦੀ ਰੀਸਾਈਕਿਲੇਬਲ
ਕਲਾਈਮੇਟ ਚੇਂਜ ਟੈਕਨਾਲੋਜੀਸ ਦੇ CEO Serge Bondarenko ਨੇ ਦੱਸਿਆ ਕਿ 20 ਸਾਲਾਂ ਤੱਕ ਲਗਾਤਾਰ ਕੰਮ ਕਰਨ ਵਾਲੀ ਇਸ ਬੈਟਰੀ ਨੂੰ 100 ਫੀਸਦੀ ਰੀਲਾਈਕਲੇਬਲ (recyclable) ਬਣਾਇਆ ਗਿਆ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ।

ਅਰਥਕਵੇਕ ਪਰੂਫ
ਨਵੀਂ ਤਕਨੀਕ ਨੂੰ ਅਰਥਕਵੇਕ ਪਰੂਫ ਬਣਾਇਆ ਗਿਆ ਹੈ ਵੈਸੇ ਤਾਂ ਭੂਚਾਲ ਆਉਣ 'ਤੇ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਜ਼ਿਆਦਾ ਭੂਚਾਲ ਆਉਣ 'ਤੇ ਤੇਜ਼ ਭੂਚਾਲ ਹੋਣ 'ਤੇ ਜੇਕਰ ਤੁਸੀਂ ਇਸ ਨੂੰ ਬੰਦ ਕਰ ਦੇਵੋਗੇ ਅਤੇ ਠੰਡੀ ਹੋਣ ਤੋਂ ਬਾਅਦ ਦੋਬਾਰਾ ਚਲਾਵੋਗੇ ਤਾਂ ਇਹ ਬਿਲਕੁਲ ਸਹੀ ਤਰ੍ਹਾਂ ਕੰਮ ਕਰੇਗੀ। ਇਸ ਨੂੰ ਕਾਫੀ ਸੁਰੱਖਿਅਤ ਬਣਾਇਆ ਗਿਆ ਹੈ।

ਪਹਿਲੀ ਡੀਲ ਹੋਈ ਸਾਈਨ
TED ਡਿਵਾਈਸ ਨੂੰ ਲੈ ਕੇ CCT ਕੰਪਨੀ ਨੇ ਸਭ ਤੋਂ ਪਹਿਲਾਂ ਸਲਿਟਮਾਰਕ ਟੈਲੀਕਮਿਊਨੀਕੇਸ਼ਨਸ (Stillmark Telecommunications) ਕੰਪਨੀ ਨਾਲ ਡੀਲ ਸਾਈਨ ਕੀਤੀ ਹੈ। ਉੱਥੇ MIBA ਗਰੁੱਪ ਨਾਲ ਮੈਨਿਊਫੈਕਚਰਿੰਗ ਐਗਰੀਮੈਂਟ ਵੀ ਕੀਤਾ ਹੈ ਜਿਸ ਨਾਲ ਕੰਪਨੀ ਆਪਣੀ ਨਵੀਂ ਟੈਕਨਾਲੋਜੀ ਨੂੰ ਡੈਨਮਾਰਕ, ਸਵੀਡਨ ਅਤੇ ਨੀਦਰਲੈਂਡ ਤਕ ਪਹੁੰਚਾ ਸਕੇਗੀ। ਇਸ ਨੂੰ ਰੀਨਿਊਏਬਲ ਐਨਰਜੀ ਸੈਕਟਰ ਲਈ ਇਕ ਬਹੁਤ ਹੀ ਵੱਡੀ ਖਬਰ ਕਿਹਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿੰਡ, ਸੋਲਰ ਅਤੇ ਹੋਰ ਰੀਨਿਊਏਬਲ ਐਨਰਜੀ ਟੈਕਨਾਲੋਜੀਸ ਕਾਫੀ ਮਾਤਰਾ 'ਚ ਪਾਵਰ ਪੈਦਾ ਕਰਦੀ ਹੈ। ਜਿਸ ਦਾ ਫਾਇਦਾ ਹੁਣ ਇਹ ਟੈਕਨਾਲੋਜੀ ਚੁੱਕੇਗੀ ਅਤੇ ਦੁਪਿਹਰ 'ਚ ਜ਼ਿਆਦਾ ਗਰਮੀ ਹੋਣ 'ਤੇ ਸੋਲਰ ਪੈਨਲ ਤੋਂ ਪੈਦਾ ਹੋਈ ਐਨਰਜੀ ਨੂੰ ਇਹ ਸਟੋਰ ਕਰੇਗੀ। ਉੱਥੇ ਅਗਲੇ ਦਿਨ ਸੂਰਜ ਨਾ ਨਿਕਲਣ 'ਤੇ ਵੀ 24 ਘੰਟਿਆਂ ਤਕ ਬੈਕਅਪ ਦੇਵੇਗੀ।

ਕੀ ਇਲੈਕਟ੍ਰਾਨਿਕ ਵ੍ਹੀਲਕਸ ਨੂੰ ਵੀ ਫਾਇਦਾ ਪਹੁੰਚਾਵੇਗੀ ਇਹ ਤਕਨੀਕ?
ਕੰਪਨੀ ਨੇ CEO Serge Bondarenko ਨੂੰ ਇਹ ਪੁੱਛੇ ਜਾਣ 'ਤੇ ਕਿ ਇਸ ਨਵੀਂ ਟੈਕਨਾਲੋਜੀ ਦਾ ਇਲੈਕਟ੍ਰਿਕ ਵ੍ਹੀਲਕਸ ਨੂੰ ਵੀ ਫਾਇਦਾ ਹੋਵੇਗਾ ਤਾਂ ਇਸ 'ਤੇ ਉਨ੍ਹਾਂ ਨੇ ਦੱਸਿਆ ਕਿ ਇਹ ਆਕਾਰ 'ਚ ਕਾਫੀ ਵੱਡੀ ਹੈ, ਪਰ ਇਸ ਨੇ ਇਲੈਕਟ੍ਰਿਕ ਵ੍ਹੀਲਕਸ ਨੂੰ ਚਾਰਜ ਜ਼ਰੂਰ ਕੀਤਾ ਜਾ ਸਕਦਾ ਹੈ। ਇਹ ਤਕਨੀਕ ਕਾਫੀ ਸਸਤੀ ਪਵੇਗੀ ਅਤੇ ਹਾਈ ਕਪੈਸਿਟੀ ਇਲੈਕਟ੍ਰਿਸਿਟੀ ਨੂੰ ਸਟੋਰ ਕਰਨ 'ਚ ਮਦਦ ਕਰੇਗੀ ਉੱਥੇ ਇਸ ਨੂੰ ਪੂਰੀ ਤਰ੍ਹਾਂ ਨਾਲ ਰੀਸਾਈਕੇਬਲ ਬਣਾਇਆ ਗਿਆ ਹੈ ਭਾਵ ਆਉਣ ਵਾਲੇ ਸਮੇਂ 'ਚ ਇਹ ਟੈਕਨਾਲੋਜੀ ਭਵਿੱਖ ਨੂੰ ਸਵੱਡ ਊਰਜਾ ਵੱਲ ਲੈ ਜਾਵੇਗੀ।