ਤਕਨਾਲੋਜੀ ਦੀ ਮਦਦ ਨਾਲ ਖਾਣਾ ਪਕਾਉਣਾ ਹੋਇਆ ਹੁਣ ਹੋਰ ਵੀ ਆਸਾਨ

11/26/2015 3:41:18 PM

ਜਲੰਧਰ— ਮਾਰਕੀਟ ''ਚ ਲਿਕੁਇਡ ਗਰਮ ਕਰਨ ਲਈ ਕਈ ਤਰ੍ਹਾਂ ਦੇ ਡਿਵਾਈਸ ਅਵੇਲੇਬਲ ਹਨ ਜੋ ਆਪਣੇ ਮੈਟਲ ਐਲੀਮੈਂਟ ਦੀ ਮਦਦ ਨਾਲ ਪਾਣੀ ਨੂੰ ਗਰਮ ਕਰਦੇ ਹਨ ਪਰ ਇਹ ਗੱਲ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਇਕ ਸਰਕੁਲਰ ਡਿਵਾਈਸ ਖਾਣੇ ਨੂੰ ਗਰਮ ਕਰਕੇ ਉਸ ਨੂੰ ਤਿਆਰ ਵੀ ਕਰ ਸਕਦਾ ਹੈ। ਇਸ ਡਿਵਾਈਸ ਦਾ ਨਾਂ Joule ਰੱਖਿਆ ਗਿਆ ਹੈ। 
ਇਸ ਡਿਵਾਈਸ ''ਚ ਖਾਸ ਗੱਲ ਇਹ ਹੈ ਕਿ ਇਸ ਵਿਚ ਤਾਪਮਾਨ ਨੂੰ ਮੋਬਾਇਲ ਐਪ ਦੀ ਮਦਦ ਨਾਲ ਮਾਨੀਟਰ ਕੀਤਾ ਜਾਂਦਾ ਹੈ ਅਤੇ ਸਮੇਂ-ਸਮੇਂ ''ਤੇ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਇਹ ਡਿਵਾਈਸ ਨਹਾਉਣ ਦੇ ਪਾਣੀ ਨੂੰ ਵੀ ਗਰਮ ਕਰਨ ''ਚ ਮਦਦ ਕਰਦਾ ਹੈ। ਇਸ ਦੇ ਡਿਜ਼ਾਈਨ ਨੂੰ 11 ਇੰਚ ਦੇ ਸਿਲੈਂਡਰ ਵਰਗਾ ਬਣਾਇਆ ਗਿਆ ਹੈ ਜੋ 1100W ਦੀ ਪਾਵਰਫੁਲ ਆਊਟਪੁਟ ਦਿੰਦਾ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣ ਦੇ ਚਾਹਵਾਨ ਹੋ ਤਾਂ ਤੁਹਾਨੂੰ chefsteps ਦੀ ਸਾਈਟ ''ਤੇ ਵਿਜੀਟ ਕਰਨਾ ਪਵੇਗਾ।