ਸ਼ਾਨਦਾਰ ਫੀਚਰਸ ਨਾਲ MWC 2018 ''ਚ ਲਾਂਚ ਹੋਵੇਗਾ ਨੋਕੀਆ 4 ਸਮਾਰਟਫੋਨ

02/19/2018 2:45:54 PM

ਜਲੰਧਰ-HMD ਗਲੋਬਲ 25 ਫਰਵਰੀ ਤੋਂ ਬਾਰਸੀਲੋਨਾ 'ਚ ਆਯੋਜਿਤ ਹੋਣ ਵਾਲਾ MWC 2018 'ਚ ਆਪਣੇ ਫਲੈਗਸ਼ਿਪ ਨੋਕੀਆ ਸਮਾਰਟਫੋਨਜ਼ ਨੂੰ ਲਾਂਚ ਕਰਨ ਦੇ ਲਈ ਤਿਆਰ ਹੈ। ਇਸ ਈਵੈਂਟ 'ਚ ਲਾਂਚ ਹੋਣ ਵਾਲੇ ਨੋਕੀਆ ਸਮਾਰਟਫੋਨ ਨੂੰ ਲੈ ਕੇ ਹੁਣ ਕਈ ਰੂਮਰਸ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਕੰਪਨੀ ਇਸ ਈਵੈਂਟ 'ਚ ਨੋਕੀਆ 1, ਨੋਕੀਆ 7 ਪਲੱਸ ਅਤੇ ਨੋਕੀਆ 8 ਸਮਾਰਟਫੋਨਜ਼ ਨੂੰ ਲਾਂਚ ਕਰੇਗੀ। ਹਾਲ ਹੀ 'ਚ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਵਰਲਡ ਮੋਬਾਇਲ ਕਾਂਗਰਸ ਈਵੈਂਟ 'ਚ HMD ਗਲੋਬਲ ਨੋਕੀਆ 4 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।

 

ਨੋਕੀਆ 4 ਸਮਾਰਟਫੋਨ ਦੇ ਬਾਰੇ 'ਚ ਕਿਹਾ ਜਾ ਸਕਦਾ ਹੈ ਕਿ ਕੰਪਨੀ ਇਸ ਸਮੇਂ ਨੋਕੀਆ 3 ਦਾ ਪ੍ਰੋਡਕਸ਼ਨ ਕਰ ਰਹੀਂ ਹੈ, ਜਿਸ ਨੂੰ ਨੋਕੀਆ 4 ਨਾਲ ਰੀਪਲੇਸ ਕਰ ਸਕਦੀ ਹੈ, ਫਿਲਹਾਲ ਨੋਕੀਆ 4 ਦੇ ਕਿਸੇ ਫੀਚਰਸ ਅਤੇ ਸਪੈਕਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਰਿਪੋਰਟ ਅਨੁਸਾਰ ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 450 SoC ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।

 

ਨੋਕੀਆ 4 ਸਮਾਰਟਫੋਨ ਨੂੰ ਪਹਿਲੀ ਵਾਰ ਨੋਕੀਆ ਕੈਮਰਾ ਐਪ ਦੇ ਟਿਅਰਡਾਊਨ 'ਚ ਸਪਾਟ ਕੀਤਾ ਗਿਆ ਸੀ ਤਾਂ ਇਸ ਫੋਨ ਦੇ ਲਾਂਚ ਨੂੰ ਲੈ ਕੇ ਰੂਮਰਸ ਸਾਹਮਣੇ ਆ ਰਹੇ ਹਨ। ਨੋਕੀਆ 7 ਪਲੱਸ ਸਮਾਰਟਫੋਨ ਨੂੰ ਵੀ ਸਭ ਤੋਂ ਪਹਿਲਾਂ ਨੋਕੀਆ ਕੈਮਰਾ ਐਪ ਦੇ ਟਿਅਰਡਾਊਨ 'ਚ ਦੇਖਿਆ ਗਿਆ ਹੈ। 

 

ਇਸ ਤੋਂ ਇਲਾਵਾ ਨੋਕੀਆ 4 ਸਮਾਰਟਫੋਨ ਦੀ ਗੱਲ ਕਰੀਏ ਤਾਂ ਇਹ ਫੋਨ ਵੀ ਬਜਟ ਕੈਟੇਗਿਰੀ 'ਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਫੋਨ ਦੀ ਕੀਮਤ ਲਗਭਗ 15,000 ਰੁਪਏ ਦਾ ਨਜ਼ਦੀਕ ਹੋ ਸਕਦਾ ਹੈ।