ਬਦਲੇਗਾ ਫੇਸਬੁੱਕ ਮੈਸੇਂਜਰ ਦਾ ਡਿਜ਼ਾਈਨ, ਹਟਾਈਆਂ ਜਾਣਗੀਆਂ ਕਈ ਟੈਬਸ

03/02/2020 2:21:50 AM

ਗੈਜੇਟ ਡੈਸਕ—ਫੇਸਬੁੱਕ ਮੈਸੇਂਜਰ ਮਸ਼ਹੂਰ ਚੈਟਿੰਗ ਪਲੇਟਫਾਰਮਸ 'ਚੋਂ ਇਕ ਹੈ ਅਤੇ ਕੰਪਨੀ ਇਸ ਨੂੰ ਰੀਡਿਜ਼ਾਈਨ ਕਰਨ 'ਤੇ ਕੰਮ ਕਰ ਰਹੀ ਹੈ। ਵੱਡੇ ਰੀਡਿਜ਼ਾਈਨ ਪ੍ਰੋਸੈੱਸ 'ਚ ਚੈਟ ਬਾਟਸ ਨੂੰ ਹਟਾਉਣ ਤੋਂ ਇਲਾਵਾ ਮੌਜੂਦਾ ਐਪ 'ਚ ਮਿਲਣ ਵਾਲੇ Discover ਟੈਬ ਨੂੰ ਵੀ ਹਟਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਐਪ ਦਾ ਇਸਤੇਮਾਲ ਕਰਨਾ ਆਸਾਨ ਹੋ ਜਾਵੇਗਾ, ਨਾਲ ਹੀ ਡਿਜ਼ਾਈਨ ਵੀ ਪਹਿਲੇ ਦੇ ਮੁਕਾਬਲੇ ਜ਼ਿਆਦਾ ਕਲੀਨ ਦਿਖਾਈ ਦੇਵੇਗਾ। TechCrunch ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਬਦਲਾਅ ਐਪ 'ਚ ਅਗਲੇ ਹਫਤੇ ਤੋਂ ਦਿਖਣੇ ਸ਼ੁਰੂ ਹੋਣਗੇ।

ਫੇਸਬੁੱਕ ਆਪਣੇ ਮੈਸੇਜਿੰਗ ਐਪ ਨੂੰ ਸਿੰਪਲ ਅਤੇ ਫਾਸਟ ਬਣਾਉਣਾ ਚਾਹੁੰਦੇ ਹਨ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਬਦਲਾਅ ਮੈਸੇਂਜਰ ਦੇ ਵੱਡੇ ਰੀਡਿਜ਼ਾਈਨ ਪ੍ਰੋਸੈਸਰ ਦਾ ਹਿੱਸਾ ਹੈ ਅਤੇ ਸਟੋਰੀਜ਼ ਨਾਲ ਦਿਖਣ ਵਾਲੇ People ਟੈਬ ਨੂੰ ਹਾਈਲਾਈਟ ਕੀਤਾ ਜਾਵੇਗਾ। ਇਸ ਤਰ੍ਹਾਂ ਕਈ ਯੂਜ਼ਰਸ ਦੀ ਸਟੋਰੇਜ਼ੀ ਇਕੱਠੇ ਸਕਰੀਨ 'ਤੇ ਦਿਖਣਗੀਆਂ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਰਕੇ ਫੇਸਬੁੱਕ ਸਨੈਪਚੈੱਟ ਨੂੰ ਟੱਕਰ ਦੇਵੇਗਾ ਅਤੇ ਸਟੋਰੀਜ਼ ਫੀਚਰ ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ ਜਿਸ ਨਾਲ ਜ਼ਿਆਦਾ ਯੂਜ਼ਰਸ ਇਸ ਨੂੰ ਇਸਤੇਮਾਲ ਕਰਨ।

ਸਾਹਮਣੇ ਦਿਖਣਗੀਆਂ ਦੋਸਤਾਂ ਦੀਆਂ ਸਟੋਰੀਜ਼
ਸਟੈਨ ਚਡਨੋਵਸਕੀ ਦੀ ਟੀਮ ਫੰਕਸ਼ਨਲ ਮੈਸੇਜਿੰਗ ਐਪ 'ਤੇ ਕੰਮ ਕਰ ਰਹੀ ਹੈ। ਨਵੇਂ ਡਿਜ਼ਾਈਨ 'ਚ ਫੇਸਬੁੱਕ People ਸੈਕਸ਼ਨ ਨੂੰ ਪ੍ਰਮੋਟ ਕਰਦੇ ਹੀ ਦਿਖ ਰਿਹਾ ਹੈ, ਜਿਥੇ ਵੱਡੇ ਆਕਾਰ 'ਚ ਉਨ੍ਹਾਂ ਦੋਸਤਾਂ ਦੀਆਂ ਸਟੋਰੀਜ਼ ਦਿਖਾਈ ਦੇਣਗੀਆਂ ਜਿਨ੍ਹਾਂ ਨੇ ਪਿਛਲੇ 24 ਘੰਟਿਆਂ 'ਚ ਸਟੋਰੀ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਕਾਨਟੈਕਟ ਲਿਸਟ ਵੀ ਦਿਖਾਈ ਦੇਵੇਗੀ ਜਿਥੇ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲੇ ਕਾਨਟੈਕਟਸ ਆਨਲਾਈਨ ਐਕਟੀਵ ਹੋਣ 'ਤੇ ਉੱਤੇ ਦਿਖਾਈ ਦੇਣਗੇ। ਇੰਸਟੈਂਟ ਗੇਮਸ ਅਤੇ ਟ੍ਰਾਂਸਪੋਰਟੇਸ਼ਨ ਨੂੰ ਵੀ ਚੈੱਟ ਦੇ ਯੂਟੀਲਿਟੀ ਟ੍ਰੇ ਨਾਲ ਹਟਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਨੂੰ ਐਕਸੈੱਸ ਕਰਨ ਲਈ ਐਪ 'ਚ ਸਰਚ ਕੀਤਾ ਜਾ ਸਕੇਗਾ।

ਮੈਸੇਂਜਰ ਕਿਡਸ 'ਚ ਵੀ ਬਦਲਾਅ
ਕੰਪਨੀ ਮੈਸੇਂਜਰ ਕਿਡਸ 'ਚ ਵੀ ਕੁਝ ਬਦਲਾਅ ਕਰ ਰਹੀ ਹੈ। ਪੈਰੰਟਸ ਨੂੰ ਪਹਿਲੇ ਤੋਂ ਬਿਹਤਰ ਕੰਟਰੋਲ ਮਿਲਣਗੇ ਅਤੇ ਉਹ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਫੇਸਬੁੱਕ 'ਤੇ ਕੀ ਕਰ ਰਹੇ ਹਨ। ਫੇਸਬੁੱਕ ਮੈਸੇਂਜਰ ਕਿਡਸ 'ਤੇ ਕੰਪਨੀ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਨਵਾਂ ਪ੍ਰਾਈਵੇਸੀ ਫੀਚਰ Parent Dashboard ਦਿੱਤਾ ਗਿਆ ਹੈ। ਪੈਰੰਟਸ ਹੁਣ ਇਹ ਡਿਟੇਲਸ ਦੇਖ ਸਕਣਗੇ ਕਿ ਬੱਚੇ ਕਿੰਨਾਂ ਕਾਨਟੈਕਟਸ ਨਾਲ ਚੈਟਿੰਗ ਕਰ ਰਹੇ ਹਨ ਜਾਂ ਫਿਰ ਕਿੰਨਾਂ ਕਾਨਟੈਕਟਸ ਨੂੰ ਵੀਡੀਓ ਕਾਲ ਕਰ ਰਹੇ ਹਨ। ਨਾਲ ਹੀ ਉਨ੍ਹਾਂ ਲੋਕਾਂ ਦੀ ਲਿਸਟ ਵੀ ਐਪ 'ਤੇ ਦਿਖੇਗੀ ਜਿਨ੍ਹਾਂ ਨੂੰ ਬੱਚਿਆਂ ਨੇ ਆਪ 'ਤੇ ਬਲਾਕ ਕੀਤਾ ਹੈ। ਦੱਸ ਦੇਈਏ ਕਿ ਫੇਸਬੁੱਕ ਨੇ ਮੈਸੇਂਜਰ ਕਿਡਸ ਐਪ 2017 'ਚ ਲਾਂਚ ਕੀਤਾ ਗਿਆ ਸੀ।

Karan Kumar

This news is Content Editor Karan Kumar