WhatsApp ਦਾ ਜ਼ਬਰਦਸਤ ਫੀਚਰ, ਚੈਟ ਬੰਦ ਕਰਦੇ ਹੀ ਡਿਲੀਟ ਹੋ ਜਾਣਗੀਆਂ ਫੋਟੋਆਂ-ਵੀਡੀਓ

09/22/2020 4:13:27 PM

ਗੈਜੇਟ ਡੈਸਕ- ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਹੀ ਹੈ ਜਿਸ ਦੇ ਆਉਣ ਤੋਂ ਬਾਅਦ ਵਟਸਐਪ ਦੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ। ਵਟਸਐਪ ਨੇ ਇਸ ਫੀਚਰ ਨੂੰ ਐਕਸਪਾਇਰਿੰਗ ਮੀਡੀਆ ਨਾਂ ਦਿੱਤਾ ਹੈ। ਐਕਸਪਾਇਰਿੰਗ ਮੀਡੀਆ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਜਿਵੇਂ ਹੀ ਮੈਸੇਜ ਭੇਜਣ ਵਾਲਾ ਚੈਟ ਬੰਦ ਕਰੇਗਾ, ਫੋਟੋਆਂ, ਵੀਡੀਓ ਅਤੇ GIFs ਵਰਗੀਆਂ ਭੇਜੀਆਂ ਗਈਆਂ ਮੀਡੀਆ ਫਾਇਲਾਂ ਡਿਲੀਟ ਹੋ ਜਾਣਗੀਆਂ। ਵਟਸਐਪ ਦਾ ਇਹ ਫੀਚਰ ਐਕਸਪਾਇਰਿੰਗ ਮੈਸੇਜ ਦਾ ਹੀ ਇਕ ਹਿੱਸਾ ਹੈ। ਵਟਸਐਪ ਦੇ ਇਸ ਨਵੇਂ ਐਕਸਪਾਇਰਿੰਗ ਮੀਡੀਆ ਦੀ ਟੈਸਟਿੰਗ ਫਿਲਹਾਲ ਐਪ ਦੇ ਬੀਟਾ ਵਰਜ਼ਨ 'ਤੇ ਹੋ ਰਹੀ ਹੈ। ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਵਟਸਐਪ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਦਿੱਤੀ ਹੈ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। 

ਸਕਰੀਨਸ਼ਾਟ 'ਚ ਵੇਖਿਆ ਜਾ ਸਕਦਾ ਹੈ ਕਿ ਇਸ ਫੀਚਰ ਲਈ ਅਲੱਗ ਤੋਂ ਇਕ ਟਾਈਮਰ ਬਟਨ ਦਿੱਤਾ ਗਿਆ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੁਆਰਾ ਕਿਸੇ ਨੂੰ ਭੇਜੀਆਂ ਗਈਆਂ ਫਾਇਲਾਂ ਆਪਣੇ ਆਪ ਡਿਲੀਟ ਹੋ ਜਾਣ ਤਾਂ ਮੈਸੇਜ ਭੇਜਣ ਤੋਂ ਪਹਿਲਾਂ ਤੁਹਾਡੀ ਟਾਈਮਰ ਬਟਨ 'ਤੇ ਕਲਿੱਕ ਕਰਨਾ ਹੋਵੇਗਾ। WABetaInfo ਦੀ ਰਿਪੋਰਟ 'ਚ ਇਕ ਵੀਡੀਓ ਵੀ ਸਾਂਜੀ ਕੀਤੀ ਗਈ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਯੂਜ਼ਰ ਦੇ ਚੈਟ ਬੰਦ ਕਰਦੇ ਹੀ ਮੀਡੀਆ ਫਾਇਲ ਗਾਇਬ ਹੋ ਜਾ ਰਹੀ ਹੈ। 

 

ਵਟਸਐਪ ਅਜਿਹੇ ਮੈਸੇਜ 'ਤੇ ਟਾਈਮਰ ਦਾ ਲੇਬਲ ਵੀ ਲਗਾਇਗਾ ਜਿਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਹਡ਼ੀ ਮੀਡੀਆ ਫਾਇਲ ਟਾਈਮਰ ਫੀਚਰ ਰਾਹੀਂ ਭੇਜੀ ਗਈ ਸੀ। ਵਟਸਐਪ ਦਾ ਇਹ ਫੀਚਰ ਪਹਿਲਾਂ ਐਂਡਰਾਇਡ ਯੂਜ਼ਰ ਲਈ ਆਏਗਾ, ਉਸ ਤੋਂ ਬਾਅਦ ਹੀ ਆਈ.ਓ.ਐੱਸ. ਯੂਜ਼ਰ ਲਈ ਇਸ ਨੂੰ ਜਾਰੀ ਕੀਤਾ ਜਾਵੇਗਾ। 

Rakesh

This news is Content Editor Rakesh