1 ਫਰਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ’ਚ ਨਹੀਂ ਚੱਲੇਗਾ WhatsApp

09/30/2019 2:00:39 PM

ਗੈਜੇਟ ਡੈਸਕ— ਵਟਸਐਪ ਆਪਣੇ ਕੁਝ ਯੂਜ਼ਰਜ਼ ਲਈ ਬੁਰੀ ਖਬਰ ਲਿਆਇਆ ਹੈ। ਵਟਸਐਪ ਨੇ ਆਈ.ਓ.ਐੱਸ.ਦੇ ਵਰਜ਼ਨ ਤੋਂ ਸਪੋਰਟ ਖਤਮ ਕਰਨ ਦਾ ਐਲਾਨ ਕੀਤਾ ਹੈ। 1 ਫਰਵਰੀ 2020 ਤੋਂ ਆਈ.ਓ.ਐੱਸ. 8 ਅਤੇ ਇਸ ਤੋਂ ਹੇਠਾਂ ਦੇ ਆਈ.ਓ.ਐੱਸ. ਵਰਜ਼ਨ ਤੋਂ ਵਟਸਐਪ ਦੀ ਸਪੋਰਟ ਬੰਦ ਕਰ ਦਿੱਤਾ ਜਾਵੇਗੀ। ਕੰਪਨੀ ਨੇ ਆਪਣੇ FAQ ਪੇਜ ਨੂੰ ਅਪਡੇਟ ਕੀਤਾ ਹੈ ਅਤੇ ਇਥੇ ਇਹ ਜਾਣਕਾਰੀ ਦਿੱਤੀ ਗਈ ਹੈ।

ਐਂਡਰਾਇਡ 2.3.7 ਅਤੇ ਆਈ.ਓ.ਐੱਸ. 8 'ਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਤੁਸੀਂ ਵਟਸਐਪ ਇਸਤੇਮਾਲ ਨਹੀਂ ਕਰ ਸਕੋਗੇ। ਹਾਲਾਂਕਿ ਜੇਕਰ ਆਈ.ਓ.ਐੱਸ. 8 ਯੂਜ਼ਰਜ਼ ਆਪਣੇ ਵਟਸਐਪ ਨੂੰ ਅਨ-ਇੰਸਟਾਲ ਨਹੀਂ ਕਰਦੇ ਜਾਂ ਅਪਡੇਟ ਨਹੀਂ ਕਰਦੇ ਤਾਂ ਫੋਨ 'ਚ ਵਟਸਐਪ ਚੱਲਦਾ ਰਹੇਗਾ ਪਰ ਜਿਵੇਂ ਹੀ ਇਸ ਨੂੰ ਰੀਮੂਵ ਕਰਕੇ ਫਿਰ ਤੋਂ ਇੰਸਟਾਲ ਕਰੋਗੇ ਤਾਂ ਇਸ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।



1 ਫਰਵਰੀ 2020 ਤੋਂ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿੰਡੋਜ਼ ਫੋਨ 'ਚੋਂ 31 ਦਸੰਬਰ 2019 ਤੋਂ ਵਟਸਐਪ ਸਪੋਰਟ ਬੰਦ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਐਂਡਰਾਇਡ ਦੀ ਗੱਲ ਕਰੀਏ ਤਾਂ ਇਥੇ ਜੇਕਰ ਤੁਹਾਡੇ ਫੋਨ 'ਚ ਐਂਡਰਾਇਡ 2.3.7 ਜਾਂ ਇਸ ਤੋਂ ਹੇਠਾਂ ਦੇ ਵਰਜ਼ਨ ਹਨ ਤਾਂ ਵੀ ਤੁਹਾਡਾ ਵਟਸਐਪ 1 ਫਰਵਰੀ 2020 ਤੋਂ ਕੰਮ ਕਰਨਾ ਬੰਦ ਕਰ ਦੇਵੇਗਾ।

ਆਮਤੌਰ 'ਤੇ ਜ਼ਿਆਦਾਤਰ ਯੂਜ਼ਰਜ਼ ਕੋਲ ਹੁਣ ਨਵੇਂ ਵਰਜ਼ਨ ਦੇ ਐਂਡਰਾਇਡ ਹੁੰਦੇ ਹਨ, ਇਸ ਲਈ ਤੁਹਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਆਈਫੋਨ ਲਈ ਹਰ ਸਾਲ ਨਵੇਂ ਅਪਡੇਟ ਮਿਲਦੇ ਹਨ ਅਤੇ ਚੰਗੀ ਗੱਲ ਇਹ ਹੈ ਕਿ ਪੁਰਾਣੇ ਆਈਫੋਨ ਨੂੰ ਵੀ ਨਵੇਂ ਆਈ.ਓ.ਐੱਸ. ਅਪਡੇਟ ਮਿਲਦੇ ਹਨ।


ਜੇਕਰ ਤੁਹਾਡੇ ਆਈਫੋਨ 'ਚ ਵੀ ਪੁਰਾਣਾ ਆਈ.ਓ.ਐੱਸ. ਵਰਜ਼ਨ ਹੈ ਤਾਂ ਇਸ ਨੂੰ ਅਪਡੇਟ ਕਰ ਲਓ
ਪੁਰਾਣੇ ਵਰਜ਼ਨ ਤੋਂ ਐਪ ਸਪੋਰਟ ਇਸ ਲਈ ਬੰਦ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ 'ਚ ਵਟਸਐਪ ਦੇ ਨਵੇਂ ਫੀਚਰਜ਼ ਸਪੋਰਟ ਨਹੀਂ ਕਰਦੇ। ਵਟਸਐਪ 'ਤੇ ਲਗਾਤਾਰ ਨਵੇਂ ਫੀਚਰਜ਼ ਆਉਂਦੇ ਰਹਿੰਦੇ ਹਨ ਅਤੇ ਪੁਰਾਣੇ ਮੋਬਾਇਲ ਆਪਰੇਟਿੰਗ ਸਿਸਟਮ ਕਾਰਨ ਇਹ ਇਨ੍ਹਾਂ ਵਰਜ਼ਨ 'ਤੇ ਕੰਮ ਨਹੀਂ ਕਰਦੇ। ਕੰਪਨੀ ਸਲਾਹ ਦਿੰਦੀ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਦੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਰੱਖੋ ਜਾਂ ਪੁਰਾਣੇ ਫੋਨ ਨੂੰ ਇਸਤੇਮਾਲ ਕਰ ਰਹੇ ਹੋ, ਜਿਨ੍ਹਾਂ 'ਚ ਅਪਡੇਟ ਮਿਲਣੇ ਬੰਦ ਹੋ ਗਏ ਹਨ ਤਾਂ ਆਪਣੇ ਫੋਨ ਨੂੰ ਅਪਗ੍ਰੇਡ ਕਰ ਲਓ।