WhatsApp ''ਚ ਆਈ ਨਵੀਂ ਅਪਡੇਟ, ਹੁਣ ਲਿਖੋ ਰੰਗੀਨ ਟੈਕਸਟ ਸਟੇਟਸ

08/22/2017 12:45:47 PM

ਜਲੰਧਰ- ਬੀਟਾ ਟੈਸਟਿੰਗ ਤੋਂ ਬਾਅਦ, ਆਖਿਰਕਾਰ ਵਟਸਐਪ ਨੇ ਆਪਣੇ ਐਂਡਰਾਇਡ ਅਤੇ ਆਈ.ਓ.ਐੱਸ. ਐਪ ਲਈ ਰੰਗੀਨ ਟੈਕਸਟ ਸਟੇਟਸ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਨੂੰ ਸਭ ਤੋਂ ਪਹਿਲਾਂ ਫੇਸਬੁੱਕ ਦੁਆਰਾ ਪਿਛਲੇ ਸਾਲ ਦੇ ਅੰਤ 'ਚ ਐਂਡਰਾਇਡ ਐਪ 'ਤੇ ਜਾਰੀ ਕੀਤਾ ਗਿਆ ਸੀ। ਇਸ ਫੀਚਰ ਰਾਹੀਂ ਯੂਜ਼ਰਸ ਵਟਸਐਪ 'ਤੇ ਇਕ ਕਲਰਫੁੱਲ ਬੈਕਗ੍ਰਾਊਂਡ, ਫੋਂਟ ਅਤੇ ਈਮੋਜੀ ਕੰਬੀਨੇਸ਼ਨ ਦੇ ਨਾਲ ਸਟੇਟਸ ਅਪਡੇਟ ਕਰ ਸਕਦੇ ਹਨ। 
ਵਟਸਐਪ ਨੇ ਪੁਸ਼ਟੀ ਕੀਤੀ ਹੈ ਕਿ ਰੰਗੀਨ ਟੈਕਸਟ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੇ ਸਾਰੇ ਯੂਜ਼ਰਸ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਫਿਲਹਾਲ, ਲੇਟੈਸਟ ਅਪਡੇਟ 'ਤੇ ਐਪ ਨੂੰ ਅਪਡੇਟ ਕਰਨ ਤੋਂ ਬਾਅਦ ਵੀ ਸਾਰੇ ਯੂਜ਼ਰਸ ਇਸ ਫੀਚਰ ਨੂੰ ਅਜੇ ਦੇਖ ਨਹੀਂ ਪਾ ਰਹੇ ਹਨ। ਐਂਡਰਾਇਡ ਅਤੇ ਆਈ.ਓ.ਐੱਸ. 'ਤੇ ਅਜੇ ਇਸ ਨੂੰ ਪੜਾਅਵਾਰ ਤਰੀਕੇ ਨਾਲ ਐਕਟੀਵੇਟ ਕੀਤਾ ਗਿਆ ਹੈ ਅਤੇ ਪੂਰੀ ਤਰ੍ਹਾਂ ਰੋਲ ਆਊਟ ਕੀਤਾ ਜਾਣਾ ਬਾਕੀ ਹੈ। ਆਈ.ਓ.ਐੱਸ. ਯੂਜ਼ਰਸ ਲਈ ਨਵੇਂ ਸਟੇਟਸ ਬਾਰ 'ਚ ਕੈਮਰਾ ਆਈਕਨ ਦੇ ਕੋਲ ਇਕ ਪੈੱਨ ਆਈਕਨ ਬਣ ਚੁੱਕਾ ਹੈ। ਪੈੱਨ ਆਈਕਨ 'ਤੇ ਕਲਿੱਕ ਕਰਨ ਨਾਲ ਸਟੇਟਸ, ਫੋਂਟ ਚੁਣਨ, ਈਮੋਜੀ ਅਤੇ ਬੈਕਗ੍ਰਾਊਂਟ ਕਲਰ ਦਾ ਆਪਸ਼ਨ ਮਿਲੇਗਾ। 

ਸਟੇਟਸ ਲਿਖਣ ਅਤੇ ਜ਼ਰੂਰੀ ਬਦਲਾਵਾਂ ਤੋਂ ਬਾਅਦ ਤੁਸੀਂ ਟੈਕਸਟ ਸਟੇਟਸ ਭੇਜਣ ਲਈ ਗਰੀਨ ਐਰੋ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਡੇ ਸਾਰੇ ਕਾਨਟੈਕਟ ਲਈ ਵਟਸਐਪ ਸਟੇਟਸ ਪਬਲਿਸ਼ ਹੋ ਜਾਵੇਗਾ। ਐਂਡਰਾਇਡ ਯੂਜ਼ਰ ਲਈ, ਸਟੇਟਸ ਟੈਬ 'ਚ ਕੈਮਰਾ ਆਈਕਨ ਦੇ ਉਪਰ ਸਭ ਤੋਂ ਹੇਠਾਂ ਫਲੋਟਿੰਗ ਪੈੱਨ ਆਈਕਨ ਦਿਸੇਗਾ। ਟਿਪਸਟਰ ਨੇ ਪੁਸ਼ਟੀ ਕੀਤੀ ਹੈ ਕਿ ਅਜੇ ਵਟਸਐਪ ਵਿੰਡੋਜ਼ ਫੋਨ ਅਤੇ ਵੈੱਬ 'ਤੇ ਇਹ ਫੀਚਰ ਸਪੋਰਟ ਨਹੀਂ ਕਰਦਾ ਪਰ ਇਥੇ ਅਜੇ ਟੈਕਸਟ ਸਟੇਟਸ ਵਿਊ ਕੀਤੇ ਜਾ ਸਕਦੇ ਹਨ। 

ਇਸ ਤੋਂ ਇਲਾਵਾ ਟਿਪਸਟਰ ਦਾ ਦਾਅਵਾ ਹੈ ਕਿ ਆਈਫੋਨ ਐਪ 'ਚ ਜ਼ਿਆਦਾ ਸਟਿਕਰ ਸਪੋਰਟ ਦੇ ਨਾਲ-ਨਾਲ ਬਿਹਤਰ ਚੈਟ ਸਰਚ ਫੀਚਰ ਮਿਲੇਗਾ। ਅਜੇ ਤੱਕ ਲਈ ਸਟਿਕਰ ਡਿਸੇਬਲ ਕਰ ਦਿੱਤੇ ਗਏ ਹਨ ਪਰ ਆਉਣ ਵਾਲੇ ਰਿਲੀਜ਼ 'ਚ ਇਨ੍ਹਾਂ ਨੂੰ ਸਵਿੱਚ ਆਨ ਕਰ ਦਿੱਤਾ ਜਾਵੇਗਾ। ਵਟਸਐਪ ਆਈਫੋਨ ਦੇ ਵਰਜ਼ਨ 2.17.50 'ਚ ਟਾਈਪਿੰਗ ਬਾਰ ਨਾਲ ਟੈਕਸਟ ਨੂੰ ਬੋਲਡ, ਇਟੈਲਿਕ ਅਤੇ ਸਟ੍ਰਾਈਕਥਰੂ ਕਰਨ ਦਾ ਆਪਸ਼ਨ ਵੀ ਆ ਗਿਆ ਹੈ। ਇਸ ਲਈ ਜਿਸ ਵੀ ਫਾਰਮੇਟ 'ਚ ਤੁਸੀਂ ਲਿਖਣਾ ਚਾਹੁੰਦੇ ਹੋ ਉਥੇ ਟੈਪ ਅਤੇ ਹੋਲਡ ਕਰੇ ਤੇ ਹੇਠਾਂ ਦਿੱਤੇ ਗਏ ਫਲੋਟਿੰਗ ਆਪਸ਼ਨ ਚੁਣੋ।