ਅੱਜ ਤੋਂ ਇਨ੍ਹਾਂ ਸਮਾਰਟਫੋਨਸ 'ਤੇ ਨਹੀਂ ਚੱਲੇਗਾ ਵਟਸਐਪ

02/01/2020 7:50:30 PM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਦਾ ਇਸਤੇਮਾਲ ਦੁਨੀਆਭਰ ਦੇ ਕਰੋੜਾਂ ਯੂਜ਼ਰਸ ਕਰਦੇ ਹਨ ਅਤੇ ਇਸ ਨੂੰ ਆਈ.ਓ.ਐੱਸ. ਤੋਂ ਲੈ ਕੇ ਐਂਡ੍ਰਾਇਡ ਅਤੇ ਵਿੰਡੋਜ਼ ਓ.ਐੱਸ. ਵਾਲੇ ਡਿਵਾਈਸ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਲ 2020 ਕੁਝ ਯੂਜ਼ਰਸ ਲਈ ਬੁਰੀ ਖਬਰ ਲੈ ਕੇ ਆਇਆ ਹੈ ਕਿਉਂਕਿ ਕਈ ਪੁਰਾਣੇ ਸਮਾਰਟਫੋਨਸ ਲਈ ਇਸ ਐਪ ਦਾ ਸਪੋਰਟ ਖਤਮ ਕਰ ਦਿੱਤਾ ਗਿਆ ਹੈ। 1 ਫਰਵਰੀ 2020 ਤੋਂ ਵਟਸਐਪ ਪੁਰਾਣੇ ਆਈ.ਓ.ਐੱਸ. ਅਤੇ ਐਂਡ੍ਰਾਇਡ ਵਰਜ਼ਨ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਕਾਰਣ ਯੂਜ਼ਰ ਨਾ ਤਾਂ ਨਵਾਂ ਅਕਾਊਂਟ ਬਣਾ ਸਕਣਗੇ ਅਤੇ ਨਾ ਹੀ ਆਪਣੇ ਮੌਜੂਦਾ ਵਟਸਐਪ ਅਕਾਊਂਟ ਨੂੰ ਵੈਰੀਫਾਈ ਕਰ ਸਕਣਗੇ। ਵਟਸਐਪ ਵੱਲੋਂ ਕਿਹਾ ਗਿਆ ਹੈ ਕਿ ਐਂਡ੍ਰਾਇਡ ਵਰਜ਼ਨ 2.3.7 ਜਾਂ ਇਸ ਤੋਂ ਪੁਰਾਣੇ ਵਰਜ਼ਨ 'ਤੇ ਚੱਲਣ ਵਾਲੇ ਸਮਾਰਟਫੋਨਸ ਨੂੰ ਹੁਣ ਵਟਸਐਪ ਦਾ ਸਪੋਰਟ ਨਹੀਂ ਮਿਲੇਗਾ। ਇਸ ਤੋਂ ਇਲਾਵਾ ਆਈ.ਓ.ਐੱਸ.8 ਜਾਂ ਇਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਕਿਸੇ ਵੀ ਆਈਫੋਨ 'ਤੇ ਇਹ ਐਪ ਕੰਮ ਨਹੀਂ ਕਰੇਗੀ। ਇਨ੍ਹਾਂ ਡਿਵਾਈਸਜ਼ 'ਤੇ ਵਟਸਐਪ ਦਾ ਸਪੋਰਟ ਅੱਜ ਭਾਵ 1 ਫਰਵਰੀ 2020 ਤੋਂ ਬੰਦ ਹੋਵੇਗਾ। ਵਟਸਐਪ ਦਾ ਕਹਿਣਾ ਹੈ ਕਿ ਇਨ੍ਹਾਂ ਪੁਰਾਣੇ ਫੋਨਸ ਨੂੰ ਇਸਤੇਮਾਲ ਕਰਨ ਵਾਲੇ ਲੋਕ ਨਾ ਤਾਂ ਨਵਾਂ ਅਕਾਊਂਟ ਕ੍ਰਿਏਟ ਕਰ ਸਕਣਗੇ ਅਤੇ ਨਾ ਹੀ ਮੌਜੂਦ ਅਕਾਊਂਟ ਨੂੰ ਰੀਵੈਰੀਫਾਈ ਕਰ ਸਕਣਗੇ।

ਇੰਝ ਪਤਾ ਕਰੋ ਸਮਾਰਟਫੋਨ ਵਰਜ਼ਨ
ਜੇਕਰ ਤੁਹਾਡਾ ਸਮਾਰਟਫੋਨ ਪੁਰਾਣਾ ਹੈ ਤਾਂ ਅਤੇ ਤੁਹਾਡਾ ਉਸ 'ਚ ਐਂਡ੍ਰਾਇਡ ਆਪਰੇਟਿੰਗ ਸਿਸਟਮ ਦਾ ਵਰਜ਼ਨ ਪਤਾ ਕਰਨਾ ਚਾਹੁੰਦੇ ਹੋ ਤਾਂ ਓ.ਐੱਸ. ਵਰਜ਼ਨ ਪਤਾ ਕਰਨ ਲਈ ਸੈਟਿੰਗ 'ਚ ਦਿੱਤੇ ਗਏ ਅਬਾਊਟ ਫੋਨ ਸੈਕਸ਼ਨ 'ਚ ਜਾਣਾ ਹੋਵੇਗਾ। ਇਥੇ ਤੁਹਾਨੂੰ ਸਾਫਟਵੇਅਰ ਇੰਫੋ ਆਪਸ਼ਨ 'ਤੇ ਟੈਪ ਕਰਕੇ ਓ.ਐੱਸ. ਵਰਜ਼ਨ ਦੀ ਜਾਣਕਾਰੀ ਮਿਲ ਜਾਵੇਗੀ। ਉੱਥੇ, ਦੂਜੇ ਪਾਸੇ ਆਈਫੋਨ ਯੂਜ਼ਰਸ ਨੂੰ ਓ.ਐੱਸ. ਵਰਜ਼ਨ ਪਤਾ ਕਰਨ ਲਈ ਸੈਟਿੰਗਸ 'ਚ ਦਿੱਤੇ ਗਏ ਜਰਨਲ ਆਪਸ਼ਨ 'ਚ ਜਾ ਕੇ ਸਾਫਟਵੇਅਰ ਅਪਡੇਟ 'ਤੇ ਟੈਪ ਕਰਨਾ ਹੋਵੇਗਾ। ਜੇਕਰ ਤੁਹਾਡੇ ਡਿਵਾਈਸ ਨੂੰ ਐਂਡ੍ਰਾਇਡ ਅਪਡੇਟਸ ਨਹੀਂ ਮਿਲੀ ਹੈ ਤਾਂ ਵਟਸਐਪ ਸਪੋਰਟ ਖਤਮ ਹੋ ਸਕਦਾ ਹੈ।

ਵਿੰਡੋਜ਼ ਫੋਨ 'ਤੇ ਨਹੀਂ ਚੱਲੇਗੀ ਐਪ
ਜੇਕਰ ਤੁਹਾਡੇ ਕੋਲ ਕੋਈ ਵਿੰਡੋਜ਼ ਫੋਨ ਹੈ ਤਾਂ ਹੁਣ ਉਸ 'ਤੇ ਵਟਸਐਪ ਨਹੀਂ ਚੱਲੇਗਾ। ਕੰਪਨੀ ਨੇ 31 ਦਸੰਬਰ 2019 ਤੋਂ ਸਾਰੇ ਵਿੰਡੋਜ਼ ਸਮਾਰਟਫੋਨਸ ਲਈ ਸਪੋਰਟ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਕ ਆਫੀਸ਼ਲ ਬਿਆਨ ਜਾਰੀ ਕਰ ਕਿਹਾ ਸੀ ਕਿ ਯੂਜ਼ਰਸ 31 ਦਸੰਬਰ 2019 ਤੋਂ ਵਿੰਡੋਜ਼ ਫੋਨ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਨਹੀਂ ਕਰ ਸਕਣਗੇ ਅਤੇ ਵਟਸਐਪ 1 ਜੁਲਾਈ 2019 ਤੋਂ ਬਾਅਦ ਮਾਈਕ੍ਰੋਸਾਫਟ ਸਟੋਰ 'ਤੇ ਵੀ ਉਪਲੱਬਧ ਨਹੀਂ ਹੋਵੇਗਾ। ਤੁਸੀਂ ਸੈਟਿੰਗਸ 'ਚ ਜਾ ਕੇ ਚੈਟ ਦਾ ਬੈਕਅਪ ਲੈ ਸਕਦੇ ਹੋ ਜਿਸ ਨਾਲ ਨਵੇਂ ਡਿਵਾਈਸ 'ਤੇ ਵਟਸਐਪ ਰਜਿਸਟਰ ਕਰਕੇ ਚੈਟ ਫਿਰ ਤੋਂ ਪਾ ਸਕਦੇ ਹੋ।

Karan Kumar

This news is Content Editor Karan Kumar