ਵਟਸਐਪ ਦੇ ਇਸ ਫੀਚਰ ਨੇ ਸਨੈਪਚੈਟ ਨੂੰ ਪਛਾੜਿਆ, ਹਰ ਰੋਜ਼ 17.5 ਕਰੋੜ ਲੋਕ ਕਰ ਰਹੇ ਹਨ ਇਸਤੇਮਾਲ

05/04/2017 4:22:37 PM

ਜਲੰਧਰ- ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਪਿਛਲੇ ਕੁਝ ਮਹੀਨਿਆਂ ''ਚ ਫੇਸਬੁੱਕ ਨੇ ਸਨੈਪਚੈਟ ਦੇ ਸਭ ਤੋਂ ਬਿਹਤਰ ਫੀਚਰ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਨੇ ਇਨ੍ਹਾਂ ਨੂੰ ਆਪਣੀਆਂ ਵੱਖ-ਵੱਖ ਐਪਲੀਕੇਸ਼ਨਾਂ ''ਚ ਜਾਰੀ ਕੀਤਾ ਹੈ। ਸਨੈਪਚੈਟ ਸਟੋਰੀਜ਼ ''ਚ ਤਸਵੀਰਾਂ ਅਤੇ ਵੀਡੀਓ 24 ਘੰਟਿਆਂ ਬਾਅਦ ਗਾਇਬ ਹੋ ਜਾਂਦੇ ਹਨ। ਫੇਸਬੁੱਕ ਨੇ ਆਪਣੇ ਇੰਸਟਾਗ੍ਰਾਮ, ਮੈਸੇਂਜਰ ਅਤੇ ਵਟਸਐਪ ਵਰਗੇ ਐਪ ''ਚ ਇਸ ਫੀਚਰ ਨੂੰ ਦਿੱਤਾ ਹੈ। ਇੰਸਟਾਗ੍ਰਾਮ ''ਤੇ ਫੇਸਬੁੱਕ ਦੁਆਰਾ ਦਿੱਤਾ ਗਿਆ ਫੀਚਰ ਪਹਿਲਾਂ ਹੀ ਸਫਲ ਹੋ ਚੁੱਕਾ ਹੈ। ਹੁਣ ਵਟਸਐਪ ਵੀ ਸਨੈਪਚੈਟ ਨੂੰ ਪਛਾੜ ਕੇ ਇਸ ਵਿਚ ਅੱਗੇ ਨਿਕਲ ਗਈ ਹੈ। ਸਨੈਪਚੈਟ ਨੂੰ ਪਛਾੜਨ ਦੇ ਨਾਲ ਸਟੋਰੀਜ਼-ਵਰਗੇ ਵਟਸਐਪ ਸਟੇਟਸ ਫੀਚਰ ਨੂੰ ਹਰ ਰੋਜ਼ 17.5 ਕਰੋੜ ਲੋਕ ਇਸਤੇਮਾਲ ਕਰ ਰਹੇ ਹਨ। 
ਵਟਸਐਪ ਨੇ ਫਰਵਰੀ ''ਚ ਇਕ ਨਵੇਂ ਵਟਸਐਪ ਸਟੇਟਸ ਟੈਬ ''ਚ ਸਨੈਪਚੈਟ ਦੇ ਸਟੋਰੀਜ਼ ਵਰਗਾ ਫੀਚਰ ਜਾਰੀ ਕੀਤਾ ਸੀ। ਵਟਸਐਪ ਨੂੰ ਇਕ ਮੈਸੇਜਿੰਗ ਸੇਵਾ ਦੀ ਤਰ੍ਹਾਂ ਇਸਤੇਮਾਲ ਕਰਨ ਵਾਲ ੇਕਈ ਯੂਜ਼ਰ ਨੂੰ ਸ਼ੁਰੂਆਤ ''ਚ ਇਹ ਫੀਚਰ ਪਸੰਦ ਨਹੀਂ ਆਇਆ ਸੀ ਪਰ ਫੇਸਬੁੱਕ ਨੇ ਆਪਣੀ ਵਿਰੋਧੀ ਸਨੈਪਚੈਟ ਨੂੰ ਪਛਾੜਨ ਦੇ ਇਰਾਦੇ ਦੇ ਚੱਲਦੇ ਉਸੇ ਤਰ੍ਹਾਂ ਦੇ ਸੋਸ਼ਲ ਫੀਚਰ ਆਪਣੇ ਪ੍ਰੋਡਕਟ ''ਚ ਜਾਰੀ ਕੀਤੇ। ਹਾਲਾਂਕਿ ਸ਼ੁਰੂਆਤ ''ਚ ਨਿੰਦਾ ਦੇ ਬਾਵਜੂਦ ਫੇਸਬੁੱਕ ਦੀ ਰਿਪੋਰਟ ਮੁਤਾਬਕ ਯੂਜ਼ਰ ਇਸ ਫੀਚਰ ਦੀ ਖੂਬ ਵਰਤੋਂ ਕਰ ਰਹੇ ਹਨ। ਤਾਜ਼ਾਂ ਅੰਕੜਿਆਂ ਦੀ ਮੰਨੀਏ ਤਾਂ ਹਰ ਮਹੀਨੇ ਇਸਤੇਮਾਲ ਵਟਸਐਪ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 120 ਕਰੋੜ ਹੈ। 
ਸੋਸ਼ਲ ਨੈੱਟਵਰਕਿੰਗ ਸਾਈਟ ਦਿੱਗਜ ਫੇਸਬੁੱਕ ਦੀ ਸਨੈਪਚੈਟ ਖਿਲਾਫ ਲੜਾਈ ਕਾਮਯਾਬ ਹੁੰਦੀ ਦਿਸ ਰਹੀ ਹੈ। ਕਿਉਂਕਿ ਸਨੈਪਚੈਟ ਦੇ ਯੂਜ਼ਰ ਬਹੁਤ ਹੌਲੀ ਗਤੀ ਨਾਲ ਵਧ ਰਹੇ ਹਨ। ਪਿਛਲੇ ਮਹੀਨੇ ਹੀ ਖਬਰ ਆਈ ਸੀ ਕਿ ਸਨੈਪਚੈਟ ਨੂੰ 2016 ਦੇ ਅਖੀਰ ਤੱਕ 16 ਕਰੋੜ ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਸਨ ਜਦਕਿ ਜੂਨ 2016 ''ਚ ਸਨੈਪਚੈਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 15 ਕਰੋੜ ਸੀ। ਇਸ ਦੌਰਾਨ ਇੰਸਟਾਗ੍ਰਾਮ ਦੇ ਸਟੋਰੀਜ਼ ਫੀਚਰ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 20 ਕਰੋੜ ਪਹੁੰਚ ਗਈ ਹੈ ਜਦਕਿ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ''ਚ ਵਟਸਐਪ ਸਟੇਟਸ ਫੀਚਰ ਨੂੰ 17.5 ਕਰੋੜ ਲੋਕ ਇਸਤੇਮਾਲ ਕਰਨ ਲੱਗੇ ਹਨ। ਫੇਸਬੁੱਕ ਨੇ ਹਾਲਹੀ ''ਚ ਮੁੱਖ ਫੇਸਬੁੱਕ ਐਪ ''ਚ ਸਟੋਰੀਜ਼ ਫੀਚਰ ਨੂੰ ਲਾਂਚ ਕੀਤਾ ਸੀ।