WhatsApp ਨੇ ਜਾਰੀ ਕੀਤਾ ਨਵਾਂ ਪ੍ਰਾਈਵੇਸੀ ਫੀਚਰ, ਹੁਣ ਅਣਜਾਣ ਲੋਕ ਨਹੀਂ ਦੇਖ ਸਕਣਗੇ ਤੁਹਾਡਾ ਫੋਨ ਨੰਬਰ

07/12/2023 5:10:43 PM

ਗੈਜੇਟ ਡੈਸਕ- ਜੇਕਰ ਚੈਟਿੰਗ ਅਤੇ ਮੈਸੇਜਿੰਗ ਲਈ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਲਈ ਇਕ ਨਵੇਂ 'ਫੋਨ ਨੰਬਰ ਪ੍ਰਾਈਵੇਸੀ' ਫੀਚਰ ਨੂੰ ਰੋਲਆਊਟ ਕੀਤਾ ਹੈ, ਜੋ ਗਰੁੱਪ ਮੈਂਬਰਾਂ ਤੋਂ ਤੁਹਾਡਾ ਫੋਨ ਨੰਬਰ ਹਾਈਡ ਕਰ ਦਿੰਦਾ ਹੈ। ਇਸ ਫੀਚਰ ਨੂੰ ਵਟਸਐਪ ਕਮਿਊਨਿਟੀ ਅਤੇ ਗਰੁੱਪ ਮੈਂਬਰ ਦੀ ਪ੍ਰਾਈਵੇਸੀ ਨੂੰ ਦੇਖਦੇ ਹੋਏ ਪੇਸ਼ ਕੀਤਾ ਗਿਆ ਹੈ। ਵਟਸਐਪ ਫੀਚਰ ਟ੍ਰੈਕਰ WABetainfo ਨੇ ਇਸ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਕੰਪਨੀ ਨੇ ਸਪੈਮ ਕਾਲ ਨੂੰ ਸਾਈਲੈਂਟ ਕਰਨ ਦੀ ਸੁਵਿਧਾ ਨੂੰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

ਕੀ ਹੈ ਨਵਾਂ ਪ੍ਰਾਈਵੇਸੀ ਫੀਚਰ

ਵਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਕਿਸੇ ਕਮਿਊਨਿਟੀ ਨਾਲ ਜੁੜਦੇ ਸਮੇਂ ਯੂਜ਼ਰ ਦਾ ਫੋਨ ਨੰਬਰ ਸਾਰੇ ਮੈਂਬਰਾਂ ਤੋਂ ਲੁਕਾਇਆ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਕਮਿਊਨਿਟੀ ਅਨਾਊਂਸਮੈਂਟ ਗਰੁੱਪ 'ਚ ਕਮਿਊਨਿਟੀ ਮੈਂਬਰਾਂ ਦੀ ਲਿਸਟ ਪਹਿਲਾਂ ਤੋਂ ਹੀ ਲੁਕੀ ਹੋਈ ਹੈ ਪਰ ਜੇਕਰ ਕੋਈ ਯੂਜ਼ਰਜ਼ ਰਿਐਕਸ਼ਨ ਰਾਹੀਂ ਮੈਸੇਜ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਸਦਾ ਫੋਨ ਨੰਬਰ ਉਜਾਗਰ ਹੋ ਜਾਂਦਾ ਹੈ। ਨਵੇਂ ਪ੍ਰਾਈਵੇਸੀ ਫੀਚਰ ਤਹਿਤ ਇਹ ਯਕੀਨੀ ਕੀਤਾ ਜਾਵੇਗਾ ਕਿ ਕਿਸੇ ਮੈਸੇਜ 'ਚ ਰਿਐਕਸ਼ਨ ਦੇਣ ਤੋਂ ਬਾਅਦ ਵੀ ਤੁਹਾਡਾ ਫੋਨ ਨੰਬਰ ਹਾਈਡ ਹੀ ਰਹੇ। ਯਾਨੀ ਹੋਰ ਕਮਿਊਨਿਟੀ ਯੂਜ਼ਰਜ਼ ਤੁਹਾਡਾ ਫੋਨ ਨੰਬਰ ਨਹੀਂ ਦੇਖ ਸਕਣਗੇ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

ਬੀਟਾ ਯੂਜ਼ਰਜ਼ ਲਈ ਜਾਰੀ ਹੋਇਆ ਫੀਚਰ

ਕਥਿਤ ਤੌਰ 'ਤੇ 'ਫੋਨ ਨੰਬਰ ਪ੍ਰਾਈਵੇਸੀ' ਨਾਂ ਦੇ ਫੀਚਰ ਨੂੰ ਸਾਰੇ ਐਂਡਰਾਇਡ ਅਤੇ ਆਈ.ਓ.ਐੱਸ. ਬੀਟਾ ਟੈਸਟਰਾਂ ਲਈ ਉਪਲੱਬਧ ਕੀਤਾ ਗਿਆ ਹੈ। ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਨੇ ਅਧਿਕਾਰਤ ਤੌਰ 'ਤੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਸਾਰੇ ਯੂਜ਼ਰਜ਼ ਲਈ ਫੋਨ ਨੰਬਰ ਪ੍ਰਾਈਵੇਸੀ ਫੀਚਰ ਨੂੰ ਕਦੋਂ ਲਾਈਵ ਕੀਤਾ ਜਾਵੇਗਾ। ਵਟਸਐਪ ਫੀਚਰ ਟ੍ਰੈਕਰ WABetainfo ਦੀ ਇਕ ਰਿਪੋਰਟ ਮੁਤਾਬਕ, ਇਹ ਸਾਰੇ ਐਂਡਰਾਇਡ ਅਤੇ ਆਈ.ਓ.ਐੱਸ. ਬੀਟਾ ਟੈਸਟਰਾਂ ਲਈ ਐਂਡਰਾਇਡ ਵਰਜਨ 2.23.14.19 ਲਈ ਵਟਸਐਪ ਬੀਟਾ ਅਤੇ ਆਈ.ਓ.ਐੱਸ. ਲਈ ਆਈ.ਓ.ਐੱਸ. 23.14.0.70 ਬੀਟਾ ਵਰਜ਼ਨ ਦੇ ਨਾਲ ਉਪਲੱਬਧ ਹੈ।

ਨਵੇਂ ਫੀਚਰ ਤਹਿਤ ਸਿਰਫ ਕਮਿਊਨਿਟੀ ਮੈਂਬਰ ਆਪਣੇ ਨੰਬਰ ਨੂੰ ਹਾਈਡ ਕਰ ਸਕਣਗੇ। ਗਰੁੱਪ ਐਡਮਿਨ ਦਾ ਨੰਬਰ ਹਾਈਡ ਨਹੀਂ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਵਟਸਐਪ ਨੇ ਅਜੇ ਤਕ ਅਧਿਕਾਰਤ ਤੌਰ 'ਤੇ ਫੋਨ ਨੰਬਰ ਪ੍ਰਾਈਵੇਸੀ ਫੀਚਰ ਦੇ ਰੋਲਆਊਟ ਦਾ ਐਲਾਨ ਨਹੀਂ ਕੀਤਾ। ਆਖਰੀ ਰਿਲੀਜ਼ ਤੋਂ ਪਹਿਲਾਂ ਇਸ ਵਿਚ ਬਦਲਾਅ ਹੋ ਸਕਦਾ ਹੈ।

ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

Rakesh

This news is Content Editor Rakesh