ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

11/06/2020 6:00:24 PM

ਗੈਜੇਟ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ WhatsApp Pay ਦਾ ਫੀਚਰ ਲਾਈਵ ਹੋ ਗਿਆ ਹੈ ਯਾਨੀ ਹੁਣ ਤੁਸੀਂ ਵਟਸਐਪ ਰਾਹੀਂ ਵੀ ਪੈਸਿਆਂ ਦਾ ਲੈਣ-ਦੇਣ ਕਰ ਸਕੋਗੇ। ਕੰਪਨੀ ਨੇ ਇਕ ਟਵੀਟ ਰਾਹੀਂ ਦੱਸਿਆ ਹੈ ਕਿ ਅੱਜ ਤੋਂ ਭਾਰਤੀ ਯੂਜ਼ਰਸ ਵਟਸਐਪ ਪੇਅ ਰਾਹੀਂ ਪੈਸੇ ਭੇਜ ਸਕਣਗੇ। ਇਹ ਪੇਮੈਂਟ ਦਾ ਇਕ ਸੁਰੱਖਿਅਤ ਤਰੀਕਾ ਹੈ ਅਤੇ ਇਸ ਨਾਲ ਪੈਸੇ ਭੇਜਣਾ ਇਕ ਮੈਸੇਜ ਭੇਜਣ ਜਿੰਨਾ ਹੀ ਆਸਾਨ ਹੈ। ਦਰਅਸਲ ਭਾਰਤ ’ਚ ਇਸ ਸਰਵਿਸ ਲਈ ਵਟਸਐਪ ਨੂੰ ਸਿਰਫ਼ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਮਨਜ਼ੂਰੀ ਦਾ ਇੰਤਜ਼ਾਰ ਸੀ, ਜੋ ਹੁਣ ਮਿਲ ਗਈ ਹੈ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

ਕੀ ਹੈ WhatsApp Pay?
ਇਹ ਯੂ.ਪੀ.ਆਈ. ਆਧਾਰਿਤ ਵਟਸਐਪ ਦੀ ਪੇਮੈਂਟ ਸਰਵਿਸ ਹੈ, ਜਿਸ ਦੀ ਭਾਰਤ ’ਚ ਫਰਵਰੀ ਤੋਂ ਟੈਸਟਿੰਗ ਕੀਤੀ ਜਾ ਰਹੀ ਸੀ। ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਆਪਣੇ ਯੂ.ਪੀ.ਆਈ. ਇਨੇਬਲ ਬੈਂਕ ਅਕਾਊਂਟ ਨੂੰ ਲਿੰਕ ਕਰ ਸਕਦੇ ਹਨ ਅਤੇ ਵਟਸਐਪ ਰਾਹੀਂ ਪੈਸੇ ਭੇਜ ਸਕਦੇ ਹਨ। ਵਟਸਐਪ ਪੇਅ ਸਾਰੇ ਮਸ਼ਹੂਰ ਬੈਂਕਾਂ ਜਿਵੇਂ- ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਐਕਸਿਸ ਬੈਂਕ ਅਤੇ ਏਅਰਟੈੱਲ ਪੇਮੈਂਟ ਨੂੰ ਸੁਪੋਰਟ ਕਰਦਾ ਹੈ। 

ਇਹ ਵੀ ਪੜ੍ਹੋ– WhatsApp ਖੋਲ੍ਹੇ ਬਿਨਾਂ ਜਾਣੋ ਕੌਣ-ਕੌਣ ਹੈ ਆਨਲਾਈਨ

ਵਟਸਐਪ ਪੇਅ ਇੰਝ ਕਰੋ ਸੈੱਟਅਪ

- ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਵਟਸਐਪ ਨੂੰ ਅਪਡੇਟ ਕਰ ਲਓ। ਅਪਡੇਟ ਹੋਣ ਤੋਂ ਬਾਅਦ ਵਟਸਐਪ ਓਪਨ ਕਰੋ।

- ਹੁਣ ਸੱਜੇ ਪਾਸੇ ਦਿੱਤੇ ਗਏ ਮੈਨਿਊ ਜਾਂ ਤਿੰਨ ਡਾਟਸ ਆਈਕਨ ’ਤੇ ਟੈਪ ਕਰੋ। ਇਥੇ ਤੁਹਾਨੂੰ ਪੇਮੈਂਟ ਦਾ ਨਵਾਂ ਆਪਸ਼ਨ ਵਿਖਾਈ ਦੇਵੇਗਾ। 

- ਪੇਮੈਂਟ ’ਚ ਜਾਣ ਤੋਂ ਬਾਅਦ ਤੁਹਾਨੂੰ Add Payment Method ’ਤੇ ਟੈਪ ਕਰਨਾ ਪਵੇਗਾ। 

- ਹੁਣ Accept and Continue ’ਤੇ ਟੈਪ ਕਰੋ। ਹੁਣ ਤੁਹਾਨੂੰ ਬੈਂਕਾਂ ਦੀ ਇਕ ਲਿਸਟ ਮਿਲੇਗੀ। 

- ਬੈਂਕ ਸਿਲੈਕਟ ਕਰਨ ਤੋਂ ਬਾਅਦ ਤੁਹਾਡਾ ਨੰਬਰ (ਬੈਂਕ ਖਾਤੇ ਨਾਲ ਲਿੰਕ) ਵੈਰੀਫਾਈ ਕੀਤਾ ਜਾਵੇਗਾ।

- ਵੈਰੀਫਿਕੇਸ਼ਨ ਲਈ ਤੁਹਾਡੇ ਨੰਬਰ ’ਤੇ ਇਕ ਐੱਸ.ਐੱਮ.ਐੱਸ. ਆਏਗਾ। ਇਸ ਲਈ ਧਿਆਨ ਰੱਖੋ ਕਿ ਤੁਹਾਡਾ ਵਟਸਐਪ ਨੰਬਰ ਉਹੀ ਹੋਵੇ ਜੋ ਬੈਂਕ ਖਾਤੇ ਨਾਲ ਲਿੰਕ ਹੈ।

- ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਇਕ ਯੂ.ਪੀ.ਆਈ. ਪਿੰਨ ਸੈੱਟ ਕਰਨਾ ਹੋਵੇਗਾ, ਜਿਸ ਦਾ ਇਸਤੇਮਾਲ ਪੇਮੈਂਟ ਦੇ ਸਮੇਂ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ– WhatsApp ਦੀ ਚੈਟ ਆਪਣੇ ਆਪ ਹੋ ਜਾਵੇਗੀ ਗਾਇਬ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫੀਚਰ

ਵਟਸਐਪ ’ਤੇ ਇੰਝ ਭੇਜੋ ਪੈਸੇ
- ਵਟਸਐਪ ਪੇਅ ਰਾਹੀਂ ਪੈਸੇ ਭੇਜਣਾ ਇਕ ਮੈਸੇਜ ਜਾਂ ਫੋਟੋ ਭੇਜਣ ਜਿੰਨਾ ਹੀ ਆਸਾਨ ਹੈ।
- ਇਸ ਲਈ ਵਟਸਐਪ ਓਪਨ ਕਰਕੇਉਸ ਕਾਨਟੈਕਟ ’ਤੇ ਜਾਓ ਜਿਸ ਨੂੰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ।
- ਹੁਣ ਤੁਸੀਂ ਹੇਠਾਂ ਦਿੱਤੇ ਗਏ ਅਟੈਚਮੈਂਟ ਆਈਕਨ ’ਤੇ ਟੈਪ ਕਰੋਗੇ ਤਾਂ Gallery ਅਤੇ Documents ਦੇ ਨਾਲ ਹੀ Payment ਦਾ ਆਪਸ਼ਨ ਵੀ ਵਿਖਾਈ ਦੇਵੇਗਾ।
- ਹੁਣ ਜਿੰਨੇ ਪੈਸੇ ਭੇਜਣਾ ਚਾਹੁੰਦੇ ਹੋ ਉਹ ਟਾਈਪ ਕਰੋ। ਇਸ ਦੇ ਨਾਲ ਤੁਸੀਂ ਰਿਮਾਰਕ ਵੀ ਲਿਖ ਸਕਦੇ ਹੋ।
- ਹੁਣ ਯੂ.ਪੀ.ਆਈ. ਪਿੰਨ ਲਗਾਉਣ ਤੋਂਬਾਅਦ ਪੈਸੇ ਚਲੇ ਜਾਣਗੇ। 

Rakesh

This news is Content Editor Rakesh