ਵਟਸਐਪ ਨੇ ਜਾਰੀ ਕੀਤਾ ਸਟੇਟਸ ਅਪਡੇਟ, ਇਸ ਤਰ੍ਹਾਂ ਕਰੋ ਇਸਤੇਮਾਲ

02/24/2017 11:55:44 AM

ਜਲੰਧਰ- ਦੁਨੀਆ ਦੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਇਕ ਬੇਹੱਦ ਹੀ ਸ਼ਾਨਦਾਰ ਅਤੇ ਮਹੱਤਵਪੂਰਨ ਅਪਡੇਟ ਭਾਰਤ ''ਚ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਤੋਂ ਬਾਅਦ ਹੁਣ ਯੂਜ਼ਰਸ ਆਪਣੇ ਸਟੇਟਸ ''ਚ ਫੋਟੋ, ਵੀਡੀਓ ਅਤੇ ਜੀ.ਆਈ.ਐੱਫ. ਇਮੇਜ ਅਪਲੋਡ ਕਰ ਸਕਦੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਇਸ ਫੀਚਰ ਨੂੰ ਅਪਡੇਟ ਕਰਨ ਤੋਂ ਬਾਅਦ ਕਿਵੇਂ ਯੂਜ਼ ਕੀਤਾ ਜਾ ਸਕਦਾ ਹੈ। 
 
ਇਸ ਤਰ੍ਹਾਂ ਕਰੋ ਅਪਡੇਟ 
ਜੇਕਰ ਤੁਹਾਡੇ ਵਟਸਐਪ ''ਚ ਹੁਣ ਤੱਕ ਇਹ ਫੀਚਰ ਅਪਡੇਟ ਨਹੀਂ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ''ਤੇ ਜਾਓ ਅਤੇ ਇਥੋਂ ਵਟਸਐਪ ਨੂੰ ਅਪਡੇਟ ਕਰੋ। ਅਪਡੇਟ ਕਰਨ ਦੇ ਨਾਲ ਹੀ ਵਟਸਐਪ ''ਚ ਨਵਾਂ ਟੈਬ ਨਜ਼ਰ ਆਉਣ ਲੱਗੇਗਾ। ਨਵਾਂ ਟੈਬ ਤੁਹਾਡੇ ਵਟਸਐਪ ''ਚ ਕਾਲ ਅਤੇ ਚੈਟ ਦੇ ਵਿਚਕਾਰ ਨਜ਼ਰ ਆਏਗਾ। 
 
ਸਟੇਟਸ ''ਚ ਇਸ ਤਰ੍ਹਾਂ ਦਿਖਾਓ ਫੋਟੋ ਅਤੇ ਵੀਡੀਓ
ਵਟਸਐਪ ਨੂੰ ਅਪਡੇਟ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ ਅਤੇ ਨਵੇਂ ਸਟੇਟ ਬਟਨ ''ਤੇ ਟੈਬ ਕਰੋ। ਇਸ ਬਟਨ ''ਤੇ ਕਲਿਕ ਕਰਦੇ ਹੀ ਇਹ ਐਪ ਤੁਹਾਡੇ ਸਮਰਾਟਫੋਨ ਦੇ ਕੈਮਰੇ ਨੂੰ ਓਪਨ ਕਰੇਗੀ। ਇਸ ਦੇ ਹੇਠਾਂ ਹੀਤੁਹਾਡੇ ਫੋਨ ਦੀ ਗੈਲਰੀ ''ਚ ਮੌਜੂਦ ਤਸਵੀਰਾਂ ਅਤੇ ਵੀਡੀਓ ਦੇਖਾਈ ਦੇਣਗੀਆਂ। ਤੁਸੀਂ ਚਾਹੋ ਤਾਂ ਨਵੀਂ ਵੀਡੀਓ ਬਣਾ ਕੇ ਵੀ ਅਪਡੋਲ ਕਰ ਸਕਦੇ ਹੋ ਜਾਂ ਫਿਰ ਗੈਲਰੀ ''ਚ ਮੌਜੂਦ ਵੀਡੀਓ, ਫੋਟੋ ਜਾਂ ਜੀ.ਆਈ.ਐੱਫ. ਇਮੇਜ ਦੀ ਵਰਤੋਂ ਕਰ ਸਕਦੇ ਹੋ। ਪਰ ਧਿਆਨ ਰਹੇ ਕਿ ਗੈਲਰੀ ''ਚੋਂ ਤੁਸੀਂ ਸਿਰਫ ਉਹੀ ਤਸਵੀਰਾਂ ਜਾਂ ਵੀਡੀਓ ਅਪਡੋਲ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਵਟਸਐਪ ਚੈਟ ਤੋਂ ਡਾਊਨਲੋਡ ਕੀਤਾ ਹੈ। 
ਤੁਹਾਡੀ ਤਸਵੀਰ ਜਾਂ ਵੀਡੀਓ ਅਪਲੋਡ ਹੁੰਦੇ ਹੀ ਇਹ ਤੁਹਾਨੂੰ ਨਵੀਂ ਆਪਸ਼ਨ ਦੇਵੇਗਾ ਜਿਸ ਵਿਚ ਇਹ ਸਿਲੈਕਟ ਕਰ ਸਕਦੇ ਹੋ ਕਿ ਤੁਸੀਂ ਕਿਨ੍ਹਾਂ ਲੋਕਾਂ ਨੂੰ ਆਪਣਾ ਸਟੇਟਸ ਦਿਖਾਉਣਾ ਚਾਹੁੰਦੇ ਹੋ। ਇਸ ਆਪਸ਼ਨ ''ਚ ਤੁਸੀਂ ਉਨ੍ਹਾਂ ਲੋਕਾਂ ਦਾ ਨਾਂ ਹਟਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਸਟੇਟਸ ਨਹੀਂ ਦਿਖਾਉਣਾ ਚਾਹੁੰਦੇ। ਵਟਸਐਪ ਦੇ ਇਸ ਅਪਡੇਟ ਨੂੰ ਭਾਰਤੀ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਵੀ ਇਸ ਦੀ ਵਰਤੋਂ ਕਰ ਸਕਦੇ ਹਨ।