WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

08/21/2023 6:51:09 PM

ਗੈਜੇਟ ਡੈਸਕ- ਮੈਟਾ ਦਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਹੁਣ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਵਟਸਐਪ ਦਾ ਇਹ ਨਵਾਂ ਫੀਚਰ ਟੈਕਸਟ ਫਾਰਮੇਟਿੰਗ ਲਈ ਹੋਵੇਗਾ। ਇਹ ਟੂਲ ਖਾਸਤੌਰ 'ਤੇ ਕੋਡਰ, ਪ੍ਰੋਗਰਾਮ ਅਤੇ ਸਾਫਟਵੇਅਰ ਡਿਵੈਲਪਰਾਂ ਲਈ ਹੋਵੇਗਾ। ਨਵੇਂ ਟੂਲ ਤੋਂ ਬਾਅਦ ਕੋਡ ਨੂੰ ਵਟਸਐਪ 'ਤੇ ਪੜ੍ਹਨ ਅਤੇ ਸਮਝਣ 'ਚ ਆਸਾਨੀ ਹੋਵੇਗੀ। ਨਵੇਂ ਟੂਲ ਨੂੰ ਵਟਸਐਪ ਡੈਸਕਟਾਪ ਦੇ ਬੀਟਾ ਵਰਜ਼ਨ 'ਤੇ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਵਟਸਐਪ ਦੀ ਇਸ ਨਵੀਂ ਅਪਡੇਟ ਦੇ ਨਾਲ ਤਿੰਨ ਨਵੇਂ ਫਾਰਮੇਟਿੰਗ ਟੂਲ ਵੀ ਮਿਲਣਗੇ। ਕਿਹਾ ਜਾ ਰਿਹਾ ਹੈ ਕਿ ਨਵਾਂ ਟੂਲ ਬਾਅਦ 'ਚ ਆਈ.ਓ.ਐੱਸ. ਅਤੇ ਐਂਡਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ। ਵਟਸਐਪ ਨੇ ਹਾਲ ਹੀ 'ਚ ਐੱਚ.ਡੀ. ਫੋਟੋ ਸ਼ੇਅਰਿੰਗ ਫੀਚਰ ਜਾਰੀ ਕੀਤਾ ਹੈ। 

WABetaInfo ਮੁਤਾਬਕ, ਵਟਸਐਪ ਤਿੰਨ ਨਵੇਂ ਟੈਕਸਟ ਫਾਰਮੇਟਿੰਗ ਟੂਲ 'ਤੇ ਕੰਮ ਕਰ ਰਿਹਾ ਹੈ। ਇਸ ਟੂਲ ਨੂੰ 'Code Block' ਨਾਂ ਦਿੱਤਾ ਗਿਆ ਹੈ। ਨਵੇਂ ਟੂਲ ਦੇ ਆਉਣ ਤੋਂ ਬਾਅਦ ਕਿਸੇ ਵਾਕ ਦੇ ਕਿਸੇ ਖ਼ਾਸ ਹਿੱਸੇ ਜਾਂ ਸ਼ਬਦ ਨੂੰ ਵੀ ਕੋਟ ਕਰਕੇ ਰਿਪਲਾਈ ਕੀਤਾ ਜਾ ਸਕੇਗਾ। ਫਿਲਹਾਲ ਅਜਿਹੀ ਕੋਈ ਸੁਵਿਧਾ ਨਹੀਂ ਹੈ। ਇਨ੍ਹਾਂ ਟੂਲ ਦੀ ਮਦਦ ਨਾਲ ਯੂਜ਼ਰਜ਼ ਕਿਸੇ ਮੈਸੇਜ 'ਚ ਆਈਟਮ ਦੀ ਪੂਰੀ ਲਿਸਟ ਵੀ ਤਿਆਰ ਕਰ ਸਕਣਗੇ। WABetaInfo ਨੇ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ– ਜੀਓ ਨੇ ਲਾਂਚ ਕੀਤੇ ਦੋ ਨਵੇਂ ‘ਜੀਓ-ਨੈੱਟਫਲਿਕਸ ਪ੍ਰੀਪੇਡ ਪਲਾਨ’, Netflix ਨਾਲ 84 ਦਿਨਾਂ ਤਕ ਰੋਜ਼ ਮਿਲੇਗਾ 3GB ਡਾਟਾ

ਪਿਛਲੇ ਹਫਤੇ ਹੀ ਵਟਸਐਪ ਨੇ HD (2000x3000 ਪਿਕਸਲ) ਜਾਂ ਸਟੈਂਡਰਡ (1365x2048 ਪਿਕਸਲ) ਕੁਆਲਿਟੀ ਵਾਲੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਦਾ ਅਪਡੇਟ ਜਾਰੀ ਕੀਤਾ ਹੈ, ਹਾਲਾਂਕਿ ਇਹ ਅਪਲੋਡਿੰਗ ਤੁਹਾਡੇ ਇੰਟਰਨੈੱਟ ਦੀ ਸਪੀਡ 'ਤੇ ਵੀ ਨਿਰਭਰ ਕਰੇਗੀ। ਇਸਤੋਂ ਇਲਾਵਾ ਤੁਹਾਡੇ ਫੋਨ ਦੀ ਸਟੋਰੇਜ ਵੀ ਜਲਦੀ ਭਰੇਗੀ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh