ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

10/26/2023 7:01:14 PM

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਕਈ ਐਂਡਰਾਇਡ ਅਤੇ ਆਈਫੋਨ ਡਿਵਾਈਸ ਲਈ ਸਪੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪਲੇਟਫਾਰਮ ਨੇ 24 ਅਕਤੂਬਰ, 2023 ਤੋਂ ਐਂਡਰਾਇਡ 4.4 ਕਿਟਕੈਟ ਅਤੇ ਪੁਰਾਣੇ ਐਂਡਰਾਇਡ ਵਰਜ਼ਨ ਅਤੇ ਆਈ.ਓ.ਐੱਸ. 10 ਤੇ ਆਈ.ਓ.ਐੱਸ. 11 'ਤੇ ਚੱਲਣ ਵਾਲੇ ਆਈਫੋਨ ਲਈ ਸਪੋਰਟ ਬੰਦ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਵਟਸਐਪ ਹੁਣ ਪੁਰਾਣੇ ਐਂਡਰਾਇਡ ਫੋਨ ਅਤੇ ਇਨ੍ਹਾਂ ਪੁਰਾਣੇ ਓ.ਐੱਸ. ਵਰਜ਼ਨ 'ਤੇ ਚੱਲਣ ਵਾਲੇ ਆਈਫੋਨ 'ਤੇ ਕੰਮ ਨਹੀਂ ਕਰੇਗਾ। 

ਵਟਸਐਪ ਨੇ ਕਿਹਾ ਕਿ ਪਲੇਟਫਾਰਮ ਲੇਟੈਸਟ ਆਪਰੇਟਿੰਗ ਸਿਸਟਮ 'ਤੇ ਧਿਆਨ ਕੇਂਦਰਿਤ ਕਰਨ ਲਈ ਪੁਰਾਣੇ ਆਪਰੇਟਿੰਗ ਸਿਸਟਮ ਦਾ ਸਪੋਰਟ ਕਰਨਾ ਬੰਦ ਕਰ ਰਿਹਾ ਹੈ। ਵਟਸਐਪ ਦੇ ਅਧਿਕਾਰਤ ਬਲਾਗ ਪੋਸਟ 'ਚ ਲਿਖਿਆ ਕਿ ਇਹ ਚੁਣਨ ਲਈ ਕਿਸਦਾ ਸਪੋਰਟ ਬੰਦ ਕਰਨਾ ਹੈ, ਹਰ ਸਾਲ ਅਸੀਂ ਹੋਰ ਟੈੱਕ ਕੰਪਨੀਆਂ ਦੀ ਤਰ੍ਹਾਂ ਇਹ ਦੇਖਦੇ ਹਾਂ ਕਿ ਕਿਹੜੇ ਡਿਵਾਈਸ ਅਤੇ ਸਾਫਟਵੇਅਰ ਸਭ ਤੋਂ ਪੁਰਾਣੇ ਹਨ ਅਤੇ ਸਭ ਤੋਂ ਘੱਟ ਗਿਣਤੀ 'ਚ ਲੋਕ ਅਜੇ ਵੀ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਡਿਵਾਈਸ 'ਚ ਲੇਟੈਸਟ ਸੁਰੱਖਿਆ ਅਪਡੇਟ ਵੀ ਨਹੀਂ ਹੋ ਸਕਦੇ, ਜਾਂ ਹੋ ਸਕਦਾ ਹੈ ਵਟਸਐਪ ਚਲਾਉਣ ਲਈ ਲੋੜੀਂਦੀ ਕਾਰਜਸ਼ੀਲਤਾ ਦੀ ਘਾਟ ਹੋ ਸਕਦੀ ਹੈ।

ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ

ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ ਵਟਸਐਪ

Samsung Galaxy S2
Nexus 7
iPhone 5
iPhone 5c
Archos 53 Platinum
Grand S Flex ZTE
Grand X Quad V987 ZTE
HTC Desire 500
Huawei Ascend D
Huawei Ascend D1
HTC One
Sony Xperia Z
LG Optimus G Pro
Samsung Galaxy Nexus
HTC Sensation
Motorola Droid Razr
Sony Xperia S2
Motorola Xoom
Samsung Galaxy Tab 10.1
Asus Eee Pad Transformer
Acer Iconia Tab A5003
Samsung Galaxy S
HTC Desire HD
LG Optimus 2X
Sony Experia Arc 3

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

Rakesh

This news is Content Editor Rakesh