ਵਟਸਐਪ ਨੇ iOS ਯੂਜ਼ਰਸ ਲਈ ਜਾਰੀ ਕੀਤੀ ਨਵੀਂ ਅਪਡੇਟ

01/06/2019 1:58:32 PM

ਗੈਜੇਟ ਡੈਸਕ- ਮੈਸੇਜਿੰਗ ਐਪ ਵਟਸਐਪ ਨੇ iOS Beta ਯੂਜ਼ਰਸ ਲਈ ਇਕ ਨਵੀਂ ਅਪਡੇਟ ਨੂੰ ਪੇਸ਼ ਕੀਤੀ ਹੈ। ਇਸ ਅਪਡੇਟ ਦਾ ਵਰਜਨ ਨੰਬਰ 2.19.10.21 ਹੈ ਤੇ ਅਪਡੇਟ 'ਚ ਕਈ ਨਵੇਂ ਫੀਚਰਸ ਸ਼ਾਮਲ ਹਨ। ਰਿਪੋਰਟ ਮੁਤਾਬਕ ਅਪਡੇਟ ਦੇ ਰਾਹੀਂ ਤੁਸੀਂ ਸਟਿਕਰਸ ਨੂੰ GIF, ਵੀਡੀਓ ਤੇ ਫੋਟੋਜ਼ 'ਚ ਐਡ ਕਰ ਸਕਦੇ ਹੋ। ਇਸ ਅਪਡੇਟ ਦੇ ਬਾਅਦ ਯੂਜ਼ਰਸ ਲਈ ਸਟਿਕਰਸ ਦੀ ਵਰਤੋਂ ਪਹਿਲਾਂ ਤੋਂ ਸੌਖੀ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਅਪਡੇਟ ਤੋਂ ਬਾਅਦ ਯੂਜ਼ਰ ਕਿਸੇ ਗਰੁੱਪ 'ਚ ਪ੍ਰਾਇਵੇਟਲੀ ਰਿਪਲਾਈ ਕਰ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ Whatsapp ਇਸ ਸਮੇਂ ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਰਿਪੋਰਟ ਦੇ ਮੁਤਾਬਕ ਦੁਨੀਆਭਰ 'ਚ 150 ਕਰੋੜ ਤੋਂ ਜ਼ਿਆਦਾ ਲੋਕ ਇਸ ਐਪ ਦਾ ਇਸਤੇਮਾਲ ਕਰਦੇ ਹਨ। ਕੰਪਨੀ ਆਪਣੇ ਯੂਜ਼ਰਸ ਨੂੰ ਬਿਹਤਰ ਸਹੂਲਤ ਦੇਣ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ ਤੇ ਅਜਿਹੇ 'ਚ ਵੇਖਣਾ ਹੋਵੇਗਾ ਕਿ ਇਸ ਅਪਡੇਟ ਤੋਂ ਬਾਅਦ ਯੂਜ਼ਰਸ ਦੀ ਕਿਵੇਂ ਦੀ ਪ੍ਰਤੀਕਿਰੀਆ ਦੇਖਣ ਨੂੰ ਮਿਲਦੀ ਹੈ। 
ਉਥੇ ਹੀ ਕੰਪਨੀ ਨੇ ਇਸ ਨਵੀਂ ਅਪਡੇਟ ਨੂੰ ਫਿਲਹਾਲ ਬੀਟਾ ਵਰਜ਼ਨ 'ਚ ਪੇਸ਼ ਕੀਤਾ ਹਨ ਤੇ ਇਸ ਦਾ ਫਾਇਨਲ ਵਰਜ਼ਨ ਆਉਣ 'ਚ ਇਕ ਮਹੀਨੇ ਦਾ ਸਮਾਂ ਲਗ ਸਕਦਾ ਹੈ। ਅਜਿਹੇ 'ਚ ਯੂਜ਼ਰਸ ਨੂੰ ਕੁਝ ਇੰਤਜ਼ਾਰ ਕਰਨਾ ਪੈ ਸਕਦਾ ਹੈ।