WhatsApp ’ਚ ਆਇਆ ਨਵਾਂ ਫੀਚਰ, ਵੀਡੀਓ ਦੇਖਣਾ ਹੋਵੇਗਾ ਹੁਣ ਹੋਰ ਵੀ ਮਜ਼ੇਦਾਰ

06/20/2019 4:41:09 PM

ਗੈਜੇਟ ਡੈਸਕ– ਵਟਸਐਪ ਆਪਣੇ ਪਲੇਟਫਾਰਮ ’ਤੇ ਲਗਾਤਾਰ ਕੋਈ ਨਾ ਕੋਈ ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਜਾਣਕਾਰੀ ਮਿਲੀ ਸੀ ਕਿ ਵਟਸਐਪ ਪਿਕਚਰ-ਇਨ-ਪਿਕਚਰ (PIP) ਮੋਡ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਓਰਿਜਨਲ PIP ਮੋਡ ਦੀ ਇਕ ਲਿਮਿਟੇਸ਼ਨ ਇਹ ਵੀ ਸੀ ਕਿ ਜਿਵੇਂ ਹੀ ਤੁਸੀਂ ਵਟਸਐਪ ਤੋਂ ਦੂਜੇ ਐਪ ’ਚ ਸਵਿੱਚ ਕਰੋਗੇ, ਵੀਡੀਓ ਚੱਲਣੀ ਬੰਦ ਹੋ ਜਾਂਦੀ ਸੀ। ਉਹ ਵੀ ਉਦੋਂ, ਜਦੋਂ ਤੁਸੀਂ ਵਟਸਐਪ ਬੰਦ ਵੀ ਨਾ ਕੀਤਾ ਹੋਵੇ। ਹਾਲਾਂਕਿ, ਹੁਣ ਕੰਪਨੀ ਇਸ ਲਈ PIP ਮੋਡ 2.0 ਲੈ ਕੇ ਆ ਰਹੀ ਹੈ, ਜਿਸ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। 

ਇਸ ਫੀਚਰ ਨੂੰ ਸਭ ਤੋਂ ਪਹਿਲਾਂ WABetaInfo ਨੇ ਰਿਪੋਰਟ ਕੀਤਾ ਸੀ। ਮਾਰਚ ਮਹੀਨੇ ’ਚ ਇਸ ਬਲਾਗ ਦੁਆਰਾ ਰਿਪੋਰਟ ਕੀਤੀ ਗਈ ਸੀ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ PIP ਮੋਡ ਦੇ ਲਿਮਿਟੇਸ਼ਨ ਨੂੰ ਸੁਧਾਰਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੰਪਨੀ ਨੇ ਐਂਡਰਾਇਡ ਐਪ ਦੇ ਲੇਟੈਸਟ ਬੀਟਾ ਵਰਜਨ ਨੂੰ ਇਸਤੇਮਾਲ ਕਰ ਰਹੇ ਸਾਰੇ ਯੂਜ਼ਰਜ਼ ਲਈ ਇਸ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਯਾਨੀ PIP ਮੋਡ 2.0 ਨੂੰ ਐਂਡਰਾਇਡ ਵਰਜਨ 2.19.177 ’ਚ ਵਟਸਐਪ ਬੀਟਾ ਲਈ ਉਪਲੱਬਧ ਕਰਵਾ ਦਿੱਤਾ ਹੈ। 

ਇਸ ਨਵੇਂ ਫੀਚਰ ਦੇ ਆਉਣ ਨਾਲ ਵਟਸਐਪ ਯੂਜ਼ਰਜ਼ ਕਿਸੇ ਯੂਟਿਊਬ ਜਾਂ ਫੇਸਬੁੱਕ ਵੀਡੀਓ ਨੂੰ ਬੈਕਗ੍ਰਾਊਂਡ ’ਚ ਦੇਖਣਾ ਜਾਰੀ ਰੱਖ ਸਕਦੇ ਹਨ, ਚਾਹੇ ਉਹ ਕਿਸੇ ਦੂਜੇ ਐਪ ’ਚ ਸਵਿੱਚ ਕਰੋ ਜਾਂ ਐਪ ਦੇ ਅੰਦਰ ਹੀ ਕਿਸੇ ਦੂਜੇ ਚੈਟ ’ਚ ਚਲੇ ਜਾਣ, ਜਿਥੋਂ ਤਕ ਮੇਨ ਐਪ ’ਚ ਇਸ ਫੀਚਰ ਦੇ ਆਉਣ ਦੀ ਗੱਲ ਹੈ ਤਾਂ ਫਿਲਹਾਲ ਇਹ ਬੀਟਾ ਐਪ ’ਚ ਹੀ ਹੈ ਅਤੇ ਜਲਦੀ ਹੀ ਇਸ ਨੂੰ ਦੁਨੀਆ ਭਰ ਲਈ ਮੇਨ ਐਪ ’ਚ ਉਪਲੱਬਧ ਕਰਵਾ ਦਿੱਤਾ ਜਾਣਾ ਚੀਹੀਦਾ ਹੈ।