iPhone ਯੂਜ਼ਰਸ ਲਈ WhatsApp ਨੇ ਪੇਸ਼ ਕੀਤੇ 3 ਨਵੇਂ ਫੀਚਰਜ਼

06/07/2017 12:44:20 PM

ਜਲੰਧਰ- ਫੇਸਬੁੱਕ ਦੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਨਵੇਂ ਫੀਚਰਜ਼ ਐਡ ਹੋਣ ਦਾ ਸਿਲਸਿਲਾ ਜਾਰੀ ਹੈ। ਵਟਸਐਪ ਨੇ ਆਈਫੋਨ ਯੂਜ਼ਰਸ ਲਈ ਤਿੰਨ ਨਵੇਂ ਫੀਚਰਜ਼ ਐਡ ਕੀਤੇ ਹਨ ਜੋ ਜਲਦੀ ਹੀ ਐਂਡਰਾਇਡ ਯੂਜ਼ਰਸ ਲਈ ਵੀ ਜਾਰੀ ਕੀਤੇ ਜਾ ਸਕਦੇ ਹਨ। ਜਾਣੋ ਕੀ ਹਨ ਇਹ ਫੀਚਰਜ਼ ਅਤੇ ਤੁਸੀਂ ਇਨ੍ਹਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹੋ।

Automatic Album
ਜਦੋਂ ਤੁਸੀਂ 5 ਜਾਂ ਇਸ ਤੋਂ ਜ਼ਾਦਾ ਤਸਵੀਰਾਂ ਅਤੇ ਵੀਡੀਓ ਭੇਜੋਗੇ ਜਾਂ ਰਿਸੀਵ ਕਰੋਗੇ, ਵਟਸਐਪ ਉਨ੍ਹਾਂ ਨੂੰ ਆਪਣੇ-ਆਪ ਹੀ ਐਲਬਮ 'ਚ ਬਦਲ ਦੇਵੇਗੀ। ਇਹ ਐਲਬਮ ਤੁਹਾਨੂੰ ਮੈਸੇਜ ਦੇ ਵਿਚ ਟਾਈਲ ਦੇ ਰੂਪ 'ਚ ਦਿਖੇਗੀ। ਜੇਕਰ ਤੁਸੀਂ ਇਸ 'ਤੇ ਟੈਪ ਕਰੋਗੇ ਤਾਂ ਤਸਵੀਰਾਂ ਅਤੇ ਵੀਡੀਓ ਫੁੱਲ ਸਕਰੀਨ 'ਤੇ ਦਿਸਣਗੀਆਂ। 

Photo Filters
ਹੁਣ ਤੁਸੀਂ ਵਟਸਐਪ ਦੇ ਕੈਮਰੇ ਨਾਲ ਆਪਣੀਆਂ ਤਸਵੀਰਾਂ, ਵੀਡੀਓ ਅਤੇ 796s 'ਤੇ ਫਿਲਟਰ ਐਡ ਕਰ ਸਕੋਗੇ। ਤੁਹਾਨੂੰ ਫੋਟੋ ਜਾਂ ਵੀਡੀਓ ਕੈਪਚਰ ਕਰਨੀ ਹੋਵੇਗੀ ਜਾਂ ਫਿਰ ਫੋਨ 'ਚ ਪਹਿਲਾਂ ਤੋਂ ਮੌਜੂਦ ਮੀਡੀਆ ਨੂੰ ਸਿਲੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਫਿਲਟਰ ਚੁਣਨ ਦਾ ਆਪਸ਼ਨ ਦਿਸੇਗਾ। ਪਾਪ, ਬਲੈਕ ਐਂਡ ਵਾਈਟ, ਕੂਲ, ਕਰੋਮ ਅਤੇ ਫਿਲਮ 'ਚੋਂ ਕਿਸੇ ਇਕ ਫਿਲਟਰ ਨੂੰ ਤੁਸੀਂ ਚੁਣ ਸਕੋਗੇ। 

Reply Shortcut
ਕਿਸੇ ਮੈਸੇਜ ਦਾ ਜਵਾਬ ਦੇਣ 'ਚ ਆਸਾਨੀ ਹੋਵੇ, ਇਸ ਲਈ ਵਟਸਐਪ ਨੇ ਰਿਪਲਾਈ ਸ਼ਾਰਟਕਟ ਪੇਸ਼ ਕੀਤਾ ਹੈ। ਜਿਸ ਮੈਸੇਜ ਦਾ ਜਵਾਬ ਦੇਣਾ ਹੋਵੇਗਾ, ਉਸ 'ਤੇ ਰਾਈਟ ਸਵਾਈਪ ਕਰਨ 'ਤੇ ਜਵਾਬ ਟਾਈਪ ਕਰਨ ਦਾ ਆਪਸ਼ਨ ਦਿਸੇਗਾ।