ਸਾਹਮਣੇ ਆਈ ਵਟਸਐਪ ‘ਡਾਰਕ ਮੋਡ’ ਦੀ ਕੰਸੈਪਟ ਤਸਵੀਰ

01/21/2019 1:51:37 PM

ਗੈਜੇਟ ਡੈਸਕ– ਵਟਸਐਪ ’ਚ ਜਲਦੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਇਸ ਫੀਚਰ ਦਾ ਨਾਂ ‘ਡਾਰਕ ਮੋਡ’ ਹੈ। ਲੰਬੇ ਸਮੇਂ ਤੋਂ ਇਸ ਫੀਚਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਡਾਰਕ ਮੋਡ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੈਟਫਾਰਮਜ਼ ’ਤੇ ਸਪਾਟ ਕੀਤਾ ਗਿਆ ਹੈ। ਹੁਣ ਡਾਰਕ ਮੋਡ ਫੀਚਰ ਦੀ ਕਥਿਤ ਕੰਸੈਪਟ ਤਸਵੀਰ ਸਾਹਮਣੇ ਆਈ ਹੈ। ਇਹ ਕੰਸੈਪਟ ਤਸਵੀਰ ਆਨਲਾਈਨ ਸਪਾਟ ਕੀਤੀ ਗਈ ਹੈ। ਇਸ ਤਸਵੀਰ ਰਾਹੀਂ ਸਾਨੂੰ ਝਲਕ ਮਿਲਦੀ ਹੈ ਕਿ ਵਟਸਐਪ ਦਾ ਡਾਰਕ ਮੋਡ ਕਿਸ ਤਰ੍ਹਾਂ ਦਾ ਦਿਸੇਗਾ। 

WABetaInfo ਨੇ ਟਵਿਟਰ ’ਤੇ ਡਾਰਕ ਮੋਡ ਦੀ ਕੰਸੈਪਟ ਤਸਵੀਰ ਦੇ ਸਕਰੀਨਸ਼ਾਟਸ ਪੋਸਟ ਕੀਤੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਵਟਸਐਪ ਦਾ ਇਹ ਨਵਾਂ ਫੀਚਰ ਵਟਸਐਪ ਚੈਟ ਦੇ ਬੈਕਗ੍ਰਾਊਂਡ ਨੂੰ ਡਾਰਕ ਕਰ ਦੇਵੇਗਾ। ਇਹ ਯੂਟਿਊਬ, ਟਵਿਟਰ, ਗੂਗਲ ਮੈਪਸ ਅਤੇ ਦੂਜੇ ਐਪ ’ਤੇ ਪਹਿਲਾਂ ਤੋਂ ਉਪਲੱਬਧ ਡਾਰਕ ਮੋਡ ਵਰਗਾ ਹੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਮਾਰਟਫੋਨ ਦੀ ਬੈਟਰੀ ਲਾਈਫ ਵਧ ਜਾਂਦੀ ਹੈ। ਉਥੇ ਹੀ ਗੂਗਲ ਨੇ ਪਹਿਲਾਂ ਹੀ ਕਿਹਾ ਹੈ ਕਿ ਡਾਰਕ ਮੋਡ ’ਚ 43 ਫੀਸਦੀ ਘੱਟ ਬੈਟਰੀ ਦਾ ਇਸਤੇਮਾਲ ਹੁੰਦਾ ਹੈ, ਜਿਸ ਨਾਲ ਬੈਟਰੀ ਦੀ ਲਾਫੀ ਵਧ ਜਾਂਦੀ ਹੈ। 

ਡਾਰਕ ਮੋਡ
ਰਿਪੋਰਟਾਂ ਮੁਤਾਬਕ, ਯੂਜ਼ਰਜ਼ ਲੋੜ ਮੁਤਾਬਕ ਮੈਨੁਅਲੀ ਇਸ ਫੀਚਰ ’ਚ ਸਵਿੱਚ ਕਰ ਸਕਦੇ ਹਨ। ਉਥੇ ਹੀ ਦੂਜੀਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਵਟਸਐਪ ਇਕ ਆਪਸ਼ਨ ਵੀ ਐਡ ਕਰ ਸਕਦਾ ਹੈ ਜਿਸ ਨਾਲ ਯੂਜ਼ਰਜ਼ ਵਲੋਂ ਸੈੱਟ ਕੀਤੇ ਗਏ ਟਾਈਮ ਮੁਤਾਬਕ, ਡਾਰਕ ਮੋਡ ਆਟੋਮੈਟਿਕ ਤਰੀਕੇ ਨਾਲ ਐਕਟੀਵੇਟ ਹੋ ਜਾਵੇਗਾ।