WhatsApp ਚੈਨਲ ਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 50 ਕਰੋੜ ਤੋਂ ਪਾਰ

11/16/2023 6:28:31 PM

ਗੈਜੇਟ ਡੈਸਕ- ਵਟਸਐਪ ਨੇ ਟੈਲੀਗ੍ਰਾਮ ਨੂੰ ਕਾਪੀ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਆਪਣੇ ਚੈਨਲ ਨੂੰ ਲਾਂਚ ਕੀਤਾ ਹੈ। ਹੁਣ ਵਟਸਐਪ ਚੈਨਲ ਕੋਲ 500 ਮਿਲੀਅਨ ਯਾਨੀ 50 ਕਰੋੜ ਤੋਂ ਵੱਧ ਮੰਥਲੀ ਐਕਟਿਵ ਯੂਜ਼ਰਜ਼ ਹੋ ਚੁੱਕੇ ਹਨ। ਵਟਸਐਪ ਚੈਨਲ ਨੇ ਇਹ ਅੰਕੜਾ ਸਿਰਫ 7 ਹਫਤਿਆਂ 'ਚ ਪਾਰ ਕਰ ਲਿਆ ਹੈ। ਇਸ ਖਾਸ ਮੌਕੇ 'ਤੇ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵਟਸਐਪ ਚੈਨਲ ਲਈ ਸਟੀਕਰ ਫੀਚਰ ਪੇਸ਼ ਕੀਤਾ ਹੈ। 

ਇੰਝ ਹੋਵੇਗੀ ਸਟੀਕਰ ਦਾ ਇਸਤੇਮਾਲ

ਉਂਝ ਤਾਂ ਵਟਸਐਪ ਚੈਨਲ ਪਬਲਿਕ ਹੁੰਦਾ ਹੈ ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਸ ਵਿਚ ਸਟੀਕਰ ਦਾ ਕੀ ਕੰਮ ਹੈ ਕਿਉਂਕਿ ਅਸੀਂ ਚੈਟਿੰਗ ਤਾਂ ਕਰ ਨਹੀਂ ਰਹੇ ਤਾਂ ਤੁਹਾਨੂੰ ਦੱਸ ਦੇਈਏ ਕਿ ਸਟੀਕਰਜ਼ ਦੀ ਮਦਦ ਨਾਲ ਤੁਸੀਂ ਆਪਣੇ ਚੈਨਲ ਨੂੰ ਕਸਟਮਾਈਜ਼ ਕਰ ਸਕਦੇ ਹੋ। ਤੁਸੀਂ ਵਟਸਐਪ ਚੈਨਲ ਦੇ ਡਿਸਕ੍ਰਿਪਸ਼ਨ ਅਤੇ ਨੇਮ 'ਚ ਵੱਖ-ਵੱਖ ਤਰ੍ਹਾਂ ਦੇ ਸਟੀਕਰ ਦਾ ਇਸਤੇਮਾਲ ਕਰ ਸਕੋਗੇ। 

ਇਹ ਚੈਨਲ ਕਰ ਰਹੇ ਸਟੀਕਰਜ਼ ਦਾ ਇਸਤੇਮਾਲ

ਫਿਲਹਾਲ ਕਈ ਚੈਨਲ ਸਟੀਕਰਜ਼ ਦਾ ਇਸਤੇਮਾਲ ਕਰ ਰਹੇ ਹਨ ਜਿਨ੍ਹਾਂ 'ਚ ਆਈ.ਸੀ.ਸੀ., ਮੁੰਬਈ ਇੰਡੀਅਨਜ਼, ਭਾਰਤੀ ਕ੍ਰਿਕਟ ਟੀਮ, ਦਿਲਜੀਤ ਦੋਸਾਂਝ, ਕੈਟਰੀਨਾ ਕੈਫ, ਅੱਲੂ ਅਰਜੁਨ, ਵਿਜੈ ਦੇਵਰਕੋਂਡਾ, ਸ਼ੈੱਫ ਰਣਵੀਰ ਬਰਾੜ, ਟੈੱਕਬਰਨਰ ਆਦਿ ਸ਼ਾਮਲ ਹਨ।

Rakesh

This news is Content Editor Rakesh